ਬਾਘਾ ਪੁਰਾਣਾ, 25 ਅਪ੍ਰੈਲ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਵਿਖੇ ਬੈਡਮਿੰਟਨ ਸਪੋਰਟਸ ਕਲੱਬ ਆਗੂ ਲੱਕੀ ਲੂਥਰਾ, ਡਾਕਟਰ ਗੋਲਡੀ ਜੱਸਲ, ਬੀਰਬਲ ਸ਼ਰਮਾ ਅਤੇ ਦੀਵਾਨ ਗੋਇਲ ਵਲੋਂ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੂੰ ਪੰਜਾਬ ਸੂਬਾ ਬੈਡਮਿੰਟਨ ਦਾ ਪ੍ਰਧਾਨ ਬਣਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ¢ ਇਸ ਸਨਮਾਨ ਸਮਾਰੋਹ ਦੌਰਾਨ ਕਲੱਬ ਦੇ ਆਗੂਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਵਲੋਂ ਵਿਧਾਇਕ ਨੂੰ ਫੁਲਾਂ ਦਾ ਗੁਲਦਸਤਾ ਅਤੇ ਮੋਮੈਂਟੋ ਦੇ ਕੇ ਵਧਾਈ ਦਿੱਤੀ ਗਈ¢ ਸਮਾਗਮ ਦੌਰਾਨ ਚੇਅਰਮੈਨ ਵਿਕਰਮਜੀਤ ਸਿੰਘ ਵਿਕੀ ਸੁਖਾਨੰਦ, ਨਗਰ ਕੌਂਸਲ ਦੇ ਪ੍ਰਧਾਨ ਪਵਨ ਗੁਪਤਾ, ਗੁਰਪ੍ਰੀਤ ਸਿੰਘ ਗੋਂਦਾਰਾ, ਰਾਮ ਗੁਪਤਾ, ਕੌਂਸਲਰ ਧਰਮਿੰਦਰ ਸਿੰਘ ਰੱਖੜਾ, ਸੀਨੀਅਰ ਆਗੂ ਅਰਵਿੰਦਰ ਸਿੰਘ ਭਾਟੀਆ, ਜਸਵੰਤ ਸਿੰਘ ਕੌਂਸਲਰ, ਸੈਕਟਰੀ ਕੁਲਵੰਤ ਸਿੰਘ ਅਤੇ ਜਗਸੀਰ ਸਿੰਘ ਸੀਰਾ ਡੇਅਰੀਵਾਲਾ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਸੁਖਾਨੰਦ ਦਾ ਇਸ ਅਹੁਦੇ 'ਤੇ ਪਹੁੰਚਣਾ ਖੇਡਾਂ ਦੇ ਵਿਕਾਸ ਲਈ ਇਕ ਮਹੱਤਵਪੂਰਨ ਕਦਮ ਹੈ¢ ਕਲੱਬ ਦੇ ਆਗੂਆਂ ਵਲੋਂ ਇਸ ਮੌਕੇ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਅੱਗੇ ਖੇਡਾਂ ਦੇ ਵਿਕਾਸ ਸਬੰਧੀ ਕੁਝ ਮਹੱਤਵਪੂਰਨ ਮੰਗਾਂ ਵੀ ਰੱਖੀਆਂ ਗਈਆਂ¢ ਉਨ੍ਹਾਂ ਨੇ ਬੈਡਮਿੰਟਨ ਲਈ ਆਧੁਨਿਕ ਗਰਾਊਾਡ ਤਿਆਰ ਕਰਨ, ਖਿਡਾਰੀਆਂ ਲਈ ਲੋੜੀਂਦਾ ਖੇਡ ਸਮਾਨ ਉਪਲਬਧ ਕਰਵਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਵੱਖ-ਵੱਖ ਯੋਜਨਾਵਾਂ ਸ਼ੁਰੂ ਕਰਨ ਦੀ ਅਪੀਲ ਕੀਤੀ¢ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਭਰੋਸਾ ਦਿਵਾਇਆ ਕਿ ਕਲੱਬ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ |