14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੰਜਾਬ ਪਰਜਾਪਤ ਕੁਮਹਾਰ ਮਹਾਸੰਘ ਦੇ ਮਹਿੰਦਰਪਾਲ ਬਣੇ ਪੰਜਾਬ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 28-04-2026
ਮੋਗਾ, 27 ਅਪ੍ਰੈਲ (ਸੁਰਿੰਦਰਪਾਲ ਸਿੰਘ)-ਗੁਰੂ ਦਕਸ਼ ਪਰਜਾਪਤ ਅਤੇ ਪੰਜਾਬ ਪਰਜਾਪਤ ਕੁਮਹਾਰ ਮਹਾਸੰਘ ਵਲੋਂ ਮਹਿੰਦਰਪਾਲ ਨੂੰ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਵਜੋਂ ਨਿਯੁਕਤ ਕੀਤੇ ਜਾਣ 'ਤੇ ਸਨਮਾਨ ਸਮਾਗਮ ਦੇ ਹਿੱਸੇ ਵਜੋਂ ਮੋਗਾ ਵਿਚ ਇਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ | ਸਭ ਤੋਂ ਪਹਿਲਾਂ ਸਾਰੇ ਲੋਕ ਪਰਜਾਪਤ ਧਰਮਸ਼ਾਲਾ ਵਿਚ ਇਕੱਠੇ ਹੋਏ ਤੇ ਇਕ ਮੀਟਿੰਗ ਤੋਂ ਬਾਅਦ ਮਹਿੰਦਰਪਾਲ ਨੂੰ ਵਧਾਈ ਦਿੱਤੀ | ਰੋਡ ਸ਼ੋਅ ਲਾਲ ਸਿੰਘ ਰੋਡ ਦੀਆਂ ਵੱਖ-ਵੱਖ ਗਲੀਆਂ ਵਿਚੋਂ ਲੰਘਿਆ ਅਤੇ ਮਹਿੰਦਰਪਾਲ ਦੇ ਨਿਵਾਸ 'ਤੇ ਸਮਾਪਤ ਹੋਇਆ | ਇਸ ਮੌਕੇ ਪੰਜਾਬ ਕੁਮਹਾਰ ਮਹਾਸੰਘ ਦੇ ਉਪ ਪ੍ਰਧਾਨ ਓਮ ਪ੍ਰਕਾਸ਼, ਦਕਸ਼ ਪਰਜਾਪਤ ਨੌਜਵਾਨ ਸਭਾ ਦੇ ਸਰਪ੍ਰਸਤ ਚੌਧਰੀ ਖੁਸ਼ੀਰਾਮ, ਸਤਪਾਲ, ਵਿਜੇ ਕੁਮਾਰ, ਜਗਰਾਜ ਜੱਗਾ, ਗੋਵਿੰਦ ਰਾਮ, ਤਜਿੰਦਰਪਾਲ ਸੋਨੂੰ, ਬਾਬੂ ਰਾਮ, ਚਮਨ ਲਾਲ, ਜਗਦੀਸ਼ ਕੁਮਾਰ, ਟੇਕ ਚੰਦ, ਰਾਜ ਕੁਮਾਰ ਘੋਟੂ, ਗੋਪਾਲ ਕਿ੍ਸ਼ਨ, ਕਿਸ਼ਨ ਲਾਲ, ਵੀਰ ਚੰਦ, ਵਿੱਕੀ ਦੁੱਨੇਕੇ, ਓਮ ਪ੍ਰਕਾਸ਼, ਡਾ. ਸੁਰੇਸ਼ ਕੁਮਾਰ, ਫ਼ਕੀਰ ਚੰਦ, ਰਾਮ ਚੰਦ ਕੁਮਾਰ, ਨਕਿੰਦਰ ਬੁੱਧ ਕੁਮਾਰ, ਦੀਪਇੰਦਰ ਕੁਮਾਰ ਆਦਿ ਹਾਜ਼ਰ ਸਨ | ਇਸ ਮੌਕੇ ਨਵ-ਨਿਯੁਕਤ ਯੂਥ ਵਿੰਗ ਦੇ ਪ੍ਰਧਾਨ ਮਹਿੰਦਰਪਾਲ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਉਣਗੇ | ਇਸ ਮੌਕੇ ਸਤਪਾਲ ਸੱਤੂ ਨੇ ਕਿਹਾ ਕਿ ਕਰਮ ਚੰਦ ਪੱਪੀ ਤੇ ਚੌਧਰੀ ਖੁਸ਼ੀਰਾਮ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਪੰਜਾਬ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਨਿਲ ਸਰੀਨ ਦਾ ਕੇਜਰੀਵਾਲ 'ਤੇ ਹਮਲਾ ਅਗਲੀ ਖ਼ਬਰ ਜ਼ਿਲ੍ਹਾ ਸੈਨਿਕ ਬੋਰਡ ਵਿਖੇ ਕਲਰਕ ਦੀ ਅਸਥਾਈ ਆਸਾਮੀ ਲਈ ਅਰਜ਼ੀਆਂ ਦੀ ਮੰਗ <br/>
Ad Position 24