14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਭਾਜਪਾ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਨਿਲ ਸਰੀਨ ਦਾ ਕੇਜਰੀਵਾਲ 'ਤੇ ਹਮਲਾ

Ad Position 21
No active advertisement
ਅਜੀਤ ਡੈਸਕ 28-04-2026

ਮੋਗਾ, 27 ਅਪ੍ਰੈਲ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਅਨਿਲ ਸਰੀਨ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਨਿਆਇਕ ਅਧਿਕਾਰੀਆਂ ਬਾਰੇ ਉਨ੍ਹਾਂ ਦੀਆਂ ਹਾਲੀਆ ਟਿੱਪਣੀਆਂ ਉਨ੍ਹਾਂ ਦੀ ਰਾਜਨੀਤਕ ਮਾੜੀ ਸੋਚ ਨੂੰ ਦਰਸਾਉਂਦੀਆਂ ਹਨ | ਮੋਗਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਸਰੀਨ ਨੇ ਕਿਹਾ ਕਿ ਇਕ ਜ਼ਿੰਮੇਵਾਰ ਰਾਜਨੀਤਕ ਵਿਅਕਤੀ ਵਲੋਂ ਸੰਵਿਧਾਨ ਤੇ ਨਿਆਂਪਾਲਿਕਾ ਵਰਗੀਆਂ ਸੰਵੇਦਨਸ਼ੀਲ ਸੰਸਥਾਵਾਂ 'ਤੇ ਇਸ ਤਰ੍ਹਾਂ ਦੀ ਨੀਚ ਪੱਧਰ ਦੀ ਟਿੱਪਣੀ ਕਰਨਾ ਨਾ ਸਿਰਫ਼ ਅਣਉੱਚਿਤ ਹੈ, ਸਗੋਂ ਲੋਕਤੰਤਰਿਕ ਮੁੱਲਾਂ ਦੇ ਵੀ ਖ਼ਿਲਾਫ਼ ਹੈ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਪ੍ਰਦੇਸ਼ ਜਰਨਲ ਸਕੱਤਰ ਅਨਿਲ ਸਰੀਨ, ਨਿਗਮ ਚੋਣਾਂ ਲਈ ਮੋਗਾ ਦੇ ਇੰਚਾਰਜ ਬਣੇ ਜਲੰਧਰ ਦੇ ਭਾਜਪਾ ਨੇਤਾ ਅਤੇ ਸਾਬਕਾ ਸੰਸਦੀ ਸਕੱਤਰ ਕਿ੍ਸ਼ਨ ਦੇਵ ਭੰਡਾਰੀ, ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਅਤੇ ਨਿਗਮ ਚੋਣਾਂ ਮੋਗਾ ਦੇ ਕੋ-ਇੰਚਾਰਜ ਜਤਿੰਦਰ ਮਿੱਤਲ, ਸਾਬਕਾ ਡੀ.ਜੀ.ਪੀ. ਅਤੇ ਭਾਜਪਾ ਨੇਤਾ ਪਰਮਦੀਪ ਸਿੰਘ ਗਿੱਲ, ਮੁੱਖ ਬੁਲਾਰੇ ਭਾਜਪਾ ਨਿਧੜਕ ਸਿੰਘ ਬਰਾੜ, ਮੋਗਾ ਦੇ ਕੋ-ਇੰਚਾਰਜ ਕੰਵਰਵੀਰ ਸਿੰਘ ਟੌਹੜਾ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਜਨਤਕ ਜੀਵਨ ਵਿਚ ਮਰਿਆਦਾ ਅਤੇ ਜ਼ਿੰਮੇਵਾਰੀ ਦੀਆਂ ਹੱਦਾਂ ਤੋਂ ਪਰੇ ਹਨ |
ਅਨਿਲ ਸਰੀਨ ਨੇ ਕੇਜਰੀਵਾਲ ਵਲੋਂ ਆਪਣੇ ਕਦਮਾਂ ਨੂੰ ਗਾਂਧੀਗਿਰੀ ਦੱਸਣ 'ਤੇ ਵੀ ਸਵਾਲ ਉਠਾਏ | ਸਰੀਨ ਨੇ ਦਾਅਵਾ ਕੀਤਾ ਕਿ ਜਨਤਾ ਹੁਣ ਇਨ੍ਹਾਂ ਬਿਆਨਾਂ ਅਤੇ ਦਾਅਵਿਆਂ ਦੀ ਸਚਾਈ ਨੂੰ ਸਮਝ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਜਵਾਬ ਲੋਕਤੰਤਰਿਕ ਢੰਗ ਨਾਲ ਦੇਵੇਗੀ |

Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਲੋਂ ਵਿਸਥਾਰ ਭਾਸ਼ਨ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਪਰਜਾਪਤ ਕੁਮਹਾਰ ਮਹਾਸੰਘ ਦੇ ਮਹਿੰਦਰਪਾਲ ਬਣੇ ਪੰਜਾਬ ਪ੍ਰਧਾਨ <br/>
Ad Position 24