ਸਮਾਧ ਭਾਈ, 4 ਮਈ (ਜਗਰੂਪ ਸਿੰਘ ਸਰੋਆ)-ਪਿੰਡ ਸਮਾਧ ਭਾਈ ਦੇ ਉੱਦਮੀ ਸੋਹਲ ਪਰਿਵਾਰ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਸੋਹਲ ਦੇ ਇਕਲੌਤੇ ਨੌਜਵਾਨ ਸਪੁੱਤਰ ਨਵਜੋਤ ਸਿੰਘ ਉਰਫ਼ ਰੌਬਿਨ ਸੋਹਲ (28) ਦਾ ਇਕ ਸੜਕੀ ਹਾਦਸੇ ਦੌਰਾਨ ਦਿਹਾਂਤ ਹੋ ਜਾਣ 'ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ | ਬੇਹੱਦ ਗ਼ਮਗੀਨ ਮਾਹੌਲ ਵਿਚ ਰੌਬਿਨ ਸੋਹਲ ਦੀਆਂ ਅੰਤਿਮ ਰਸਮਾਂ ਸਮਾਧ ਭਾਈ ਦੇ ਸ਼ਮਸ਼ਾਨ ਘਾਟ ਵਿਖੇ ਕੀਤੀਆਂ ਗਈਆਂ | ਇਸ ਮੌਕੇ ਕਰਨਲ ਦਰਸ਼ਨ ਸਿੰਘ, ਗੁਰਚਰਨ ਸਿੰਘ ਹਕੀਮ, ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਬਲਵਿੰਦਰਜੀਤ ਸਿੰਘ ਬਰਾੜ, ਡਾ. ਰੂਪ ਸਿੰਘ, ਭੋਲਾ ਸਿੰਘ ਬਰਾੜ, ਜਸਵੰਤ ਸਿੰਘ ਸ਼ਰਮਾ, ਸਰਪੰਚ ਲਖਵੀਰ ਸਿੰਘ ਬਾਗੜੀ, ਚੇਅਰਮੈਨ ਲਾਭ ਸਿੰਘ ਖੋਖਰ, ਜਗਦੀਪ ਸਿੰਘ ਗਟਰਾ, ਬਾਬਾ ਅਜੈਬ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਪਿ੍ੰਸੀਪਲ ਗੁਰਪ੍ਰੀਤ ਸਿੰਘ ਧਾਲੀਵਾਲ, ਸਰਪੰਚ ਕੁਲਵਿੰਦਰ ਸਿੰਘ ਢਿੱਲੋਂ, ਮਲਕੀਤ ਸਿੰਘ ਬਰਾੜ, ਪ੍ਰਧਾਨ ਜਗਜੀਤ ਸਿੰਘ ਹਰੀ, ਡਾ. ਮਲਕੀਤ ਸਿੰਘ ਕਿੰਗਰਾ, ਦੇਵੀ ਦਿਆਲ ਸ਼ਰਮਾ, ਰਛਪਾਲ ਬਾਗੜੀ, ਭੁਪਿੰਦਰ ਸਿੰਘ ਧਾਲੀਵਾਲ, ਪ੍ਰਧਾਨ ਤਰਸੇਮ ਸਿੰਘ ਸੇਮਾ, ਸਾਧੂ ਸਿੰਘ ਰਾਜਪੂਤ, ਗੁਰਜੀਤ ਸਿੰਘ ਕੋਟਲਾ, ਸੇਵਕ ਬਰਾੜ, ਜਸਵਿੰਦਰ ਸਿੰਘ ਕਿੰਗਰਾ, ਜਗਵੀਰ ਸਿੰਘ ਬਾਗੜੀ, ਨਿਰਮਲ ਸਿੰਘ ਖੋਖਰ, ਜਗਜੀਤ ਸਿੰਘ ਮਨੀ, ਰੰਜੀਵ ਸ਼ਰਮਾ, ਨੇਕ ਸਿੰਘ ਭਾਈ, ਨਿੱਕੂ ਬਰਾੜ ਦਰਾਕਾ, ਸੰਮਤੀ ਮੈਂਬਰ ਲੱਖੀ ਖੋਖਰ, ਧਨਇੰਦਰ ਕਿੰਗਰਾ, ਸਤਨਾਮ ਸਿੰਘ ਬਰਾੜ, ਗੁਰਦੀਪ ਸ਼ਰਮਾ, ਜੱਸਾ ਸੰਧੂ, ਡਾ. ਪਵਨਦੀਪ ਸੰਧੂ, ਦਰਸ਼ਨ ਸਿੰਘ ਭੀਮ, ਬਹਾਦਰ ਦਰਾਕਾ, ਤਰਸੇਮ ਸੰਗਮ, ਜਿੰਮੀ ਬਾਗੜੀ, ਤਰਲੋਚਨ ਸਮਾਧਵੀ, ਜੇ.ਈ. ਗੁਰਦਿੱਤ ਸਿੰਘ, ਗੁਰਤੇਜ ਭਾਈ, ਡਾ. ਸਤਨਾਮ ਭਾਈ, ਰਾਜਿੰਦਰ ਸਿੰਘ ਮਾਣੰੂਕੇ, ਨੰਬਰਦਾਰ ਗੁਰਮੀਤ ਕਿੰਗਰਾ, ਹਰਕੀਰਤ ਸਰੋਆ, ਬਲਵੰਤ ਫ਼ੌਜੀ, ਜੱਗਾ ਮੀਰਾਬ, ਬਹਾਦਰ ਸੰਧੂ, ਮੱਖਣ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਤੇ ਸਕੇ ਸਬੰਧੀ ਅੰਤਿਮ ਯਾਤਰਾ 'ਚ ਸ਼ਾਮਲ ਸਨ |