18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਾਰਡ ਨੰਬਰ 48 ਤੋਂ ਅਕਾਲੀ ਆਗੂਆਂ ਨੇ ਬੀਬੀ ਬਲਜੀਤ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 23-05-2026
ਮੋਗਾ, 22 ਮਈ (ਗੁਰਤੇਜ ਸਿੰਘ ਬੱਬੀ)-ਵਾਰਡ ਨੰਬਰ 48 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਬਲਜੀਤ ਕੌਰ ਧਰਮ-ਪਤਨੀ ਅਮਰ ਸਿੰਘ ਬੱਬੂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ਵਿਚ ਚੋਣ ਲੜ ਰਹੇ ਹਨ ਤੇ ਵਾਰਡ ਨੰਬਰ 48 ਵਿਚੋਂ ਉਨ੍ਹਾਂ ਨੂੰ ਵਾਰਡ ਵਾਸੀਆਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ | ਅੱਜ ਉਨ੍ਹਾਂ ਦੀ ਚੋਣ ਮੁਹਿੰਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਜਿਨ੍ਹਾਂ ਵਿਚ ਰਜਿੰਦਰ ਸਿੰਘ ਡੱਲਾ, ਬਲਜਿੰਦਰ ਸਿੰਘ ਕੁੱਕੂ, ਰਾਜਵਿੰਦਰ ਸਿੰਘ ਧਰਮਕੋਟ, ਪ੍ਰਧਾਨ ਦਿਲਬਾਗ ਸਿੰਘ ਬਿੱਟੂ ਨੇ ਆਪਣੀ ਟੀਮ ਨਾਲ ਬੀਬੀ ਬਲਜੀਤ ਕੌਰ ਦੇ ਹੱਕ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਸੀਨੀਅਰ ਆਗੂਆਂ ਨੇ ਬੋਲਦਿਆਂ ਕਿਹਾ ਕਿ ਬੀਬੀ ਬਲਜੀਤ ਕੌਰ ਇਕ ਪੜ੍ਹੇ ਲਿਖੇ ਇਮਾਨਦਾਰ ਤੇ ਸੂਝਵਾਨ ਉਮੀਦਵਾਰ ਹਨ ਤੇ ਉਹ ਹਮੇਸ਼ਾ ਵਾਰਡ ਵਾਸੀਆਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੁੰਦੇ ਰਹੇ | ਇਸ ਲਈ ਵਾਰਡ ਵਿਚ ਉਨ੍ਹਾਂ ਦੀ ਪੂਰੀ ਹਰਮਨ ਪਿਆਰਤਾ ਹੈ ਤੇ ਆਉਣ ਵਾਲੀ 26 ਮਈ ਨੂੰ ਵਾਰਡ ਵਾਸੀ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਨਗਰ ਨਿਗਮ ਮੋਗਾ ਵਿਚ ਭੇਜਣਗੇ ਤੇ ਉਨ੍ਹਾਂ ਦੀ ਜਿੱਤ ਵਾਰਡ ਨੰਬਰ 48 ਦੇ ਵਾਸੀਆਂ ਦੇ ਜਿੱਤ ਹੋਣ ਦੇ ਨਾਲ ਵਾਰਡ ਦੇ ਵਿਕਾਸ ਦੀ ਜਿੱਤ ਹੋਵੇਗੀ | ਇਸ ਮੌਕੇ ਦਲਜੀਤ ਸਿੰਘ ਸੋਨੀ, ਸੁਰਿੰਦਰ ਕੁਮਾਰ ਬਾਂਸਲ, ਦਿਲਬਾਗ ਸਿੰਘ ਵਧਵਾ, ਵਿਕਾਸ ਸ਼ਰਮਾ, ਨਿਸ਼ਾਂਤ ਸ਼ਰਮਾ, ਮੇਜਰ ਸਿੰਘ, ਲਾਲ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਚਮਕੌਰ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਸੇਵਕ ਸਿੰਘ, ਕਰਮਜੋਤ ਸਿੰਘ, ਮਾਨ ਸਿੰਘ ਤੇ ਬੀਬੀਆਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀਬੀ ਤਜਿੰਦਰ ਕੌਰ ਬਰਾੜ ਨੇ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਭਾਜਪਾ 2027 ਦੀਆਂ ਚੋਣਾਂ ਵਿਚ ਵੀ ਬਾਜ਼ੀ ਮਾਰੇਗੀ-ਮੁਖ਼ਤਿਆਰ ਸਿੰਘ ਸੰਧੂ
Ad Position 24