17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਚੰਗਾ ਸਾਹਿਤ ਸਭਿਆਚਾਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ-ਪਿ੍ੰ: ਸਾਹਨੀ

Ad Position 21
No active advertisement
ਅਜੀਤ ਡੈਸਕ 23-05-2026
ਨੱਥੂਵਾਲਾ ਗਰਬੀ, 22 ਮਈ (ਨਵਦੀਪ ਸਿੰਘ)-ਕਿਸੇ ਵੀ ਸਭਿਅਤਾ, ਸਮਾਜ ਜਾਂ ਸਭਿਆਚਾਰ ਵਾਸਤੇ ਚੰਗਾ ਸਾਹਿਤ ਉਸ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ | ਇਹ ਪ੍ਰਗਟਾਵਾ ਐਸ.ਐਮ.ਡੀ. ਵਰਲਡ ਸਕੂਲ ਕੋਟ ਸੁਖੀਆ ਦੇ ਪਿ੍ੰਸੀਪਲ ਨੇ ਸਕੂਲ ਵਿਚ ਹੋਏ ਸਾਹਿਤਕ ਸਮਾਗਮ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਚੰਗੇ ਲੇਖਕਾਂ ਦੀਆਂ ਪੁਸਤਕਾਂ ਉਨ੍ਹਾਂ ਦੇ ਤਜਰਬਿਆਂ ਵਿਚੋਂ ਉਪਜੀਆਂ ਹਨ ਅਤੇ ਇਹ ਪਾਠਕਾਂ ਵਾਸਤੇ ਬਹੁਤ ਸਹਾਈ ਹੁੰਦੀਆਂ ਹਨ, ਕਿਉਂਕਿ ਉਨ੍ਹਾਂ ਵਿਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ | ਸਕੂਲ ਵਿਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਮਾਲਵਾ ਜੋਨ ਵਲੋਂ ਰਾਜਵੀਰ ਸਿੰਘ ਸੰਧੂ ਦੀ ਅਗਵਾਈ ਵਿਚ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਉੱਘੇ ਸਾਹਿਤਕਾਰ ਪ੍ਰਵਾਸੀ ਕੈਨੇਡੀਅਨ ਲੇਖਕ ਕਰਤਾਰ ਸਿੰਘ ਔਲ਼ਖ ਦੀ ਪੁਸਤਕ ''ਰਾਈ ਦੇ ਪਹਾੜ ਦਾ ਸੱਚ ਭਾਗ ਤੀਜਾ'' ਅਤੇ ਜਲੰਧਰ ਦੀ ਵਸਨੀਕ ਰਿਟਾਇਰਡ ਅਧਿਆਪਕਾਂ ਬੀਬੀ ਅਮਰ ਕੌਰ ਬੇਦੀ ਦੀ ਪੁਸਤਕ ਕਾਵਿ ਸੰਗ੍ਰਹਿ ''ਜੋਦੜੀ'' ਨੂੰ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਗੱਲ ਕਰਦੇ ਹੋਏ ਰਾਜਵੀਰ ਸਿੰਘ ਸੰਧੂ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਮਾਲਵਾ ਜੋਨ ਪੰਜਾਬ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੇ ਅਸ਼ੀਰਵਾਦ ਅਤੇ ਭਾਰਤ ਦੇ ਪ੍ਰਧਾਨ ਸਾਹਿਤਕਾਰ, ਉੱਘੇ ਸਮਾਜ ਸੇਵੀ ਅਤੇ ਨਾਮੀ ਉਦਯੋਗਪਤੀ ਸਤਬੀਰ ਸਿੰਘ ਸਿਫ਼ਰ ਦੇ ਸਹਿਯੋਗ ਨਾਲ ਪੰਜਾਬ ਪ੍ਰਧਾਨ ਦਲਬੀਰ ਸਿੰਘ ਰਿਆੜ ਦੀ ਛਤਰ ਛਾਇਆ ਹੇਠ ਲਗਾਤਾਰ ਸਾਹਿਤਕ ਸਮਾਗਮ ਹੋ ਰਹੇ ਹਨ | ਜਿਸ ਵਿਚ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਂਦੀਆਂ ਹਨ | ਵਿਸ਼ਵ ਪੰਜਾਬੀ ਸਭਾ ਕੈਨੇਡਾ ਸੰਸਾਰ ਪੱਧਰ 'ਤੇ ਕੰਮ ਕਰਦੀ ਇਕੋ-ਇਕ ਅਜਿਹੀ ਸੰਸਥਾ ਹੈ, ਜੋ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਵਾਸਤੇ ਦਿਨ ਰਾਤ ਕੰਮ ਕਰ ਰਹੀ ਹੈ | ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਵਾਸਤੇ ਲਗਾਤਾਰ ਪੰਜਾਬੀ ਆਲਮੀ ਕਾਨਫ਼ਰੰਸਾਂ, ਸਾਹਿਤਕ ਸਮਾਗਮ, ਕਵੀ ਦਰਬਾਰ, ਆਨ ਲਾਇਨ ਪ੍ਰੋਗਰਾਮ ਚੱਲਦੇ ਰਹਿੰਦੇ ਹਨ | ਜਿਸ ਨਾਲ ਪੰਜਾਬੀ ਮਾਂ ਬੋਲੀ ਦੀ ਪਹਿਚਾਣ ਸੰਸਾਰ ਪੱਧਰ ਤੇ ਬਣ ਰਹੀ ਹੈ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਰਾਜ ਕੁਮਾਰ ਥਾਪਰ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਵਲੋਂ ਮਾਂ ਬੋਲੀ ਵਾਸਤੇ ਕੀਤੇ ਜਾ ਰਹੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ | ਉਨ੍ਹਾਂ ਵਲੋਂ ਇਸ ਸੰਸਥਾ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ | ਸਕੂਲ ਦੇ ਸਹਾਇਕ ਡਾਇਰੈਕਟਰ ਸੰਦੀਪ ਕੁਮਾਰ ਥਾਪਰ ਨੇ ਕਿਤਾਬਾਂ ਰੀਲੀਜ਼ ਹੋਣ ਤੇ ਦੋਹਾਂ ਲੇਖਕਾਂ ਨੂੰ ਮੁਬਾਰਕਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਤੋਂ ਦੁਖੀ ਕਿਸਾਨਾਂ ਨੇ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਗਿ੍ਫ਼ਤਾਰ- ਐੱਸ. ਐੱਸ. ਪੀ. ਲਾਂਬਾ <br/>
Ad Position 24