ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-ਨਗਰ ਨਿਗਮ ਮੋਗਾ ਤੋਂ ਵਾਰਡ ਨੰਬਰ 42 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਵਿਰਧੀ ਗੁਪਤਾ (ਅੰਜ਼ਲੀ) ਧਰਮ-ਪਤਨੀ ਗੌਰਵ ਗੁਪਤਾ (ਗੁੱਡੂ) ਸਾਬਕਾ ਕੌਂਸਲਰ ਤੇ ਉੱਘੇ ਸਮਾਜ ਸੇਵੀ ਚੋਣ ਲੜ ਰਹੇ ਹਨ ਜਿਨ੍ਹਾਂ ਨੂੰ ਵਾਰਡ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਅੰਜਲੀ ਗੁਪਤਾ ਇਕ ਇਮਾਨਦਾਰ, ਸਾਫ਼-ਸੁਥਰੀ ਛਵੀ ਵਾਲੇ ਉਮੀਦਵਾਰ ਹਨ ਤੇ ਉਨ੍ਹਾਂ ਦੇ ਪਤੀ ਗੌਰਵ ਗੁਪਤਾ ਗੁੱਡੂ ਨੇ ਬਤੌਰ ਕੌਂਸਲਰ ਹੁੰਦਿਆਂ ਵਾਰਡ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ ਤੇ ਉਨ੍ਹਾਂ ਦੇ ਕੀਤੇ ਕਾਰਜਾਂ ਦੇ ਮੱਦੇਨਜ਼ਰ ਵਾਰਡ ਵਾਸੀਆਂ ਵਲੋਂ ਉਨ੍ਹਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਇਸ ਗੱਲ ਦਾ ਸਬੂਤ ਹੈ ਕਿ ਵਾਰਡ ਨੰਬਰ 42 ਤੋਂ ਅੰਜ਼ਲੀ ਗੁਪਤਾ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ | ਗੌਰਵ ਗੁਪਤਾ ਗੁੱਡੂ ਨੇ ਬਤੌਰ ਕੌਂਸਲਰ ਹੁੰਦਿਆਂ ਸੜਕਾਂ, ਨਾਲੀਆਂ, ਪਾਣੀ, ਸਫ਼ਾਈ, ਬਿਜਲੀ ਤੇ ਸਟਰੀਟ ਲਾਈਟਾਂ ਵਰਗੇ ਅਨੇਕਾਂ ਕੰਮ ਕਰਵਾਏ ਹਨ ਜਿਸ ਕਰ ਕੇ ਵਾਰਡ ਵਾਸੀਆਂ ਵਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ | ਗੌਰਵ ਗੁਪਤਾ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਪਹਿਲਾਂ ਮਾਣ ਬਖ਼ਸ਼ਿਆ ਹੈ ਤੇ ਮੈਂ ਆਸ ਕਰਦਾ ਹਾਂ ਕਿ ਇਸ ਵਾਰ ਵੀ ਤੁਸੀਂ ਇਕ ਇਕ ਵੋਟ ਆਪਣੇ ਵਾਰਡ ਦੇ ਭਵਿੱਖ ਲਈ ਚੋਣ ਨਿਸ਼ਾਨ ਟਰੈਕਟਰ 'ਤੇ ਮੋਹਰਾਂ ਲਾ ਕੇ ਸਾਨੂੰ ਫਿਰ ਸੇਵਾ ਦਾ ਮੌਕਾ ਦੇਵੋਗੇ ਤਾਂ ਜੋ ਆਪਾਂ ਸਾਰੇ ਰਲ ਕੇ ਵਾਰਡ ਨੰਬਰ 42 ਨੂੰ ਹੋਰ ਵਧੀਆ ਬਣਾਈਏ | ਅੰਜ਼ਲੀ ਗੁਪਤਾ ਤੇ ਗੌਰਵ ਗੁਪਤਾ ਨੇ ਵਾਰਡ 42 ਦੇ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਪਾਈ ਇਕ ਇਕ ਵੋਟ ਦਾ ਮੁੱਲ ਵਾਰਡ ਦਾ ਸਰਬਪੱਖੀ ਵਿਕਾਸ ਕਰਵਾ ਕੇ ਮੋੜਨਗੇ |