ਕੋਟ ਈਸੇ ਖਾਂ, 24 ਮਈ (ਗੁਰਮੀਤ ਸਿੰਘ ਖ਼ਾਲਸਾ)-ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਕੇਸ਼ ਕੁਮਾਰ ਰਾਜੂ ਸਚਦੇਵਾ ਪੁੱਤਰ ਸਾਬਕਾ ਕੌਂਸਲਰ ਸੁਰਿੰਦਰਪਾਲ ਸਚਦੇਵਾ ਤੇ ਸਮੂਹ ਪਰਿਵਾਰ ਵਲੋਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜਾਪ ਕਰਵਾਏ ਗਏ | ਇਸ ਸਮਾਗਮ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ ਤੇ ਹੋਰਨਾਂ ਵਾਰਡ ਦੇ ਮੁਹਤਬਰਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਸਮਾਗਮ ਦੀ ਸਮਾਪਤੀ ਸਮੇਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੇ ਓਟ ਆਸਰੇ ਨਾਲ ਕੀਤੇ ਹਰ ਕਾਰਜ ਨੂੰ ਬੂਰ ਪੈਂਦਾ ਹੈ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 12 ਤੋਂ ਚੋਣ ਲੜ ਰਹੇ ਨੌਜਵਾਨ ਆਗੂ ਮੁਕੇਸ਼ ਕੁਮਾਰ ਰਾਜੂ ਸਚਦੇਵਾ ਹਰ ਪਰਿਵਾਰ ਵਿਚ ਜਿੱਥੇ ਵਧੀਆ ਢੰਗ ਨਾਲ ਵਿਚਰਨ ਵਾਲੇ ਤੇ ਸਮਝਦਾਰ ਇਨਸਾਨ ਹਨ, ਉੱਥੇ ਹੀ ਲੋਕਾਂ ਦੀਆਂ ਬੁਨਿਆਦੀ ਮੁਸ਼ਕਲਾਂ ਨੂੰ ਵੀ ਉਹ ਚੰਗੀ ਤਰ੍ਹਾਂ ਸਮਝਦੇ ਹਨ ਤੇ ਕੰਮ ਕਰਾਉਣ ਵਿਚ ਵੀ ਪੂਰੇ ਸਮਰੱਥ ਹਨ | ਉਨ੍ਹਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਸਾਥ ਦੇ ਕੇ ਇਸ ਨੌਜਵਾਨ ਆਗੂ ਨੂੰ ਮੂਹਰੇ ਲਾਉਣ ਤਾਂ ਜੋ ਅਸੀਂ ਵਾਰਡ ਨੰਬਰ 12 ਦੀ ਤਰੱਕੀ ਲਈ ਹੋਰ ਯੋਗਦਾਨ ਪਾ ਸਕੀਏ | ਇਸ ਮੌਕੇ ਸਚਦੇਵਾ ਪਰਿਵਾਰ ਵਲੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਹੋਰਨਾਂ ਮੁਹਤਬਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ |