ਮੋਗਾ, 24 ਮਈ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ.ਟੀ.ਈ. ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਜਿੱਥੇ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਇਕ ਪ੍ਰਮੁੱਖ ਸੰਸਥਾ ਬਣ ਚੁੱਕੀ ਹੈ ਉੱਥੇ ਹੀ ਆਪਣੀਆਂ ਆਈਲਟਸ ਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਕਈ ਵਿਦਿਆਰਥੀਆਂ ਦਾ ਭਵਿੱਖ ਵੀ ਸਵਾਰ ਰਹੀ ਹੈ | ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਜਸਪ੍ਰੀਤ ਕੌਰ ਵਾਸੀ ਮੋਗਾ ਨੇ ਲਿਸਨਿੰਗ ਵਿਚ 7.5, ਰੀਡਿੰਗ ਵਿਚ 7, ਰਾਈਟਿੰਗ ਵਿਚ 7, ਸਪੀਕਿੰਗ ਵਿਚ 8 ਬੈਂਡ ਪ੍ਰਾਪਤ ਕਰ ਕੇ ਕੁੱਲ 7 ਬੈਂਡ ਹਾਸਲ ਕੀਤੇ | ਕਰਨਵੀਰ ਸਿੰਘ ਮੋਗਾ ਨੇ ਲਿਸਨਿੰਗ ਵਿਚ 7.5, ਰੀਡਿੰਗ ਵਿਚ 7, ਰਾਈਟਿੰਗ ਵਿਚ 7 ਤੇ ਸਪੀਕਿੰਗ ਵਿਚ 8 ਬੈਂਡ ਪ੍ਰਾਪਤ ਕਰ ਕੇ ਕੁੱਲ 7.5 ਬੈਂਡ ਹਾਸਲ ਕੀਤੇ | ਅਸ਼ਨਦੀਪ ਕੌਰ ਵਾਸੀ ਮੋਗਾ ਨੇ ਲਿਸਨਿੰਗ ਵਿਚ 7, ਰੀਡਿੰਗ ਵਿਚ 6, ਰਾਈਟਿੰਗ ਵਿਚ 7, ਸਪੀਕਿੰਗ ਵਿਚ 6.5 ਬੈਂਡ ਪ੍ਰਾਪਤ ਕਰ ਕੇ ਕੁੱਲ 6.5 ਬੈਂਡ ਹਾਸਲ ਕੀਤੇ ਤੇ ਆਪਣੇ ਪਰਿਵਾਰ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਸੰਸਥਾ ਵਲੋਂ ਆਈਲਟਸ ਦੀ ਤਿਆਰੀ ਆਧੁਨਿਕ ਤਰੀਕਿਆਂ ਨਾਲ ਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ | ਹਰ ਸਨਿੱਚਰਵਾਰ ਵਿਦਿਆਰਥੀਆਂ ਦਾ ਮੋਕ ਟੈਸਟ ਵੀ ਲਿਆ ਜਾਂਦਾ ਹੈ ਜਿਸ ਦੇ ਆਧਾਰ 'ਤੇ ਵਿਦਿਆਰਥੀਆਂ ਦੀ ਯੋਗਤਾ ਦੀ ਪਰਖ ਕੀਤੀ ਜਾਂਦੀ ਹੈ ਤਾਂ ਜੋ ਕਮਜ਼ੋਰ ਵਿਦਿਆਰਥੀਆਂ ਨੂੰ ਖ਼ਾਸ ਕਲਾਸਾਂ ਦੇ ਕੇ ਉਨ੍ਹਾਂ ਨੂੰ ਵਧੀਆ ਬੈਂਡ ਹਾਸਲ ਕਰਨ ਵਿਚ ਮਦਦ ਮਿਲ ਸਕੇ ਤੇ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਉਨ੍ਹਾਂ ਦੱਸਿਆ ਕਿ ਮੈਕਰੋ ਗਲੋਬਲ ਤੋਂ ਕਲਾਸਾਂ ਲੈ ਕੇ ਬੈਂਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ |