10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰੇਲਗੱਡੀ ਹੇਠਾਂ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਬਠਿੰਡਾ ਰੇਲਵੇ ਲਾਈਨ 'ਤੇ ਸਥਿਤ ਗੁੱਗਾ ਮਾੜੀ ਮੰਦਰ ਜੈਤੋ ਦੇ ਸਾਹਮਣੇ ਇਕ ਅਣਪਛਾਤੇ 30-35 ਸਾਲਾ ਮੋਨੇ ਵਿਅਕਤੀ ਦੀ ਲਾਸ਼ ਲਾਈਨਾਂ ਦੇ ਵਿਚਕਾਰ ਵਿਚੋਂ ਮਿਲਣ ਦਾ ਪਤਾ ਲੱਗਿਆ ਹੈ | ਸਥਾਨਕ ਜੀ.ਆਰ.ਪੀ. ਪੁਲਿਸ ਚੌਂਕੀ ਦੇ ਇੰਚਾਰਜ ਗੁਰਮੀਤ ਸਿੰਘ ਏ.ਐਸ.ਆਈ. ਅਤੇ ਹਰਜੀਤ ਸਿੰਘ ਏ.ਐਸ.ਆਈ ਨੇ ਦੱਸਿਆ ਕਿ ਲੰਘੀ ਰਾਤ ਕਰੀਬ 11 ਵਜੇ ਪੰਜਾਬ ਮੇਲ ਗੱਡੀ ਦੇ ਡਰਾਈਵਰ ਨੇ ਰੇਲਵੇ ਸਟੇਸ਼ਨ ਜੈਤੋ ਨੂੰ ਸੂਚਿਤ ਕੀਤਾ ਕਿ ਰੇਲਵੇ ਲਾਈਨ ਦੇ ਵਿਚਕਾਰ ਕਿਸੇ ਵਿਅਕਤੀ ਦੀ ਲਾਸ਼ ਪਈ ਹੈ | ਇਹ ਸੂਚਨਾ ਜੀ.ਆਰ.ਪੀ. ਪੁਲਿਸ ਚੌਂਕੀ ਜੈਤੋ ਨੂੰ ਮਿਲੀ ਤਾਂ ਗੁਰਮੀਤ ਸਿੰਘ ਏ.ਐਸ.ਆਈ. ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਅਣਪਛਾਤੇ ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਮਿ੍ਤਕ ਵਿਅਕਤੀ ਦੀ ਉਮਰ ਕਰੀਬ 30-35 ਸਾਲ ਹੈ, ਕਾਲੇ ਰੰਗ ਦੀ ਟੀ. ਸ਼ਰਟ ਤੇ ਨੀਲੀ ਜੀਨ ਪਾਈ ਹੋਈ ਹੈ | ਉਸ ਦੇ ਸੱਜੇ ਹੱਥ 'ਤੇ ਕਾਲੇ ਸੁਰਮੇ ਨਾਲ ਬਿੱਛੂ ਦਾ ਟੈਟੂ ਅਤੇ ਸੱਜੀ ਬਾਂਹ 'ਤੇ ਸੁਰਮੇ ਨਾਲ ਅੰਗਰੇਜੀ ਵਿਚ ਐਸ.ਪੀ ਲਿਖਿਆ ਹੋਇਆ ਹੈ | ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਰਕੇ ਲਾਸ਼ ਦੀ ਸ਼ਨਾਖ਼ਤ ਲਈ ਸਿਵਲ ਹਸਪਤਾਲ ਜੈਤੋ ਦੀ ਮੋਰਚਰੀ ਵਿਚ 72 ਘੰਟਿਆਂ ਲਈ ਰੱਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ ਅਗਲੀ ਖ਼ਬਰ ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾਂ ਤੇਜ਼, ਚੋਣ ਨਤੀਜੇ ਅੱਜ ਨਗਰ ਕੌਂਸਲ ਚੋਣਾਂ : <br/>
Ad Position 24