ਮੋਗਾ, 28 ਮਈ (ਸੁਰਿੰਦਰਪਾਲ ਸਿੰਘ)-ਰਾਜ ਦੀ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਹੜੇ ਵਿਚ ਸਥਿਤ ਦੁਰਗਾ ਮੰਦਰ ਵਿਚ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ | ਪੰਡਤ ਰਾਮਚੰਦਰ ਸ਼ਰਮਾ ਦੀ ਅਗਵਾਈ ਵਿਚ ਸਮਾਰੋਹ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਅਤੇ ਸਮੁੱਚੇ ਫੈਕਲਟੀ ਸਟਾਫ਼ ਨੇ ਬਾਲਾ ਜੀ ਅਤੇ ਮਾਂ ਦੁਰਗਾ ਦੇ ਮੰਦਰ ਵਿਚ ਪੂਜਾ ਅਤੇ ਪ੍ਰਾਰਥਨਾ ਦੀਆਂ ਰਸਮਾਂ ਨਿਭਾਈਆਂ | ਸਮਾਗਮ ਦੌਰਾਨ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ, ਜਿਸ ਤੋਂ ਬਾਅਦ ਬਜਰੰਗ ਬਾਣ ਅਤੇ ਸ੍ਰੀ ਰਾਮ ਸਤੂਤੀ ਦਾ ਜਾਪ ਕੀਤਾ ਗਿਆ | ਡਾ. ਜੀ.ਡੀ. ਗੁਪਤਾ, ਡਾ. ਆਰ.ਕੇ. ਨਾਰੰਗ, ਡਾ. ਜੀ.ਐਸ. ਸ਼ਰਮਾ, ਡਾ. ਸ਼ੰਮੀ ਜਿੰਦਲ, ਡਾ. ਸੰਤ ਕੁਮਾਰ ਵਰਮਾ ਅਤੇ ਡਾ. ਵਿਵੇਕ ਕੁਮਾਰ ਨੇ ਬਾਲਾ ਜੀ ਮਹਾਰਾਜ ਨੂੰ ਸਮਰਪਿਤ ਭਗਤੀ ਭਜਨ ਗਾਏ | ਇਸ ਤੋਂ ਬਾਅਦ ਸਾਰਿਆਂ ਦੀ ਭਲਾਈ ਲਈ ਅਰਦਾਸ ਦੇ ਨਾਲ ਆਰਤੀ ਕੀਤੀ ਗਈ, ਜਿਸ ਤੋਂ ਬਾਅਦ ਮੌਜੂਦ ਸਾਰਿਆ ਨੂੰ ਪ੍ਰਸਾਦ ਵੰਡਿਆ ਗਿਆ |