10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਨੇ ਹੁਸ਼ਿਆਰ ਬੱਚਿਆਂ ਨੂੰ ਕੀਤਾ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਸਮਾਲਸਰ, 28 ਮਈ (ਗੁਰਜੰਟ ਕਲਸੀ ਲੰਡੇ)-ਇਥੋਂ ਦੇ ਸਮਾਜ ਸੇਵੀ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ (ਪ੍ਰਧਾਨ ਗੁਰਦੁਆਰਾ ਨਾਨਕ ਨਿਵਾਸ ਕੋਠੇ ਸਮਾਲਸਰ) ਨੇ ਸਿਖਿਆ ਵਿਭਾਗ ਦੇ ਸੈਸ਼ਨ 2025 -26 ਦੇ +2 ਅਤੇ ਦਸਵੀਂ ਕਲਾਸ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਸਮਾਲਸਰ ਦੇ ਮਾਸਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਐਚ.ਕੇ.ਐਸ. ਸਕੂਲ ਦੀਆਂ ਵਿਦਿਆਰਥਣਾਂ ਕੁਲਵੀਰ ਕੌਰ ਪੁੱਤਰੀ ਗੁਰਦੀਪ ਸਿੰਘ, ਪ੍ਰਭਜੋਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਜਿੰਨਾਂ ਨੇ +2 ਕਲਾਸ ਚੋਂ 91 ਫ਼ੀਸਦੀ ਅੰਕ ਹਾਸਲ ਕੀਤੇ ਨੂੰ 5100-5100 ਰੁਪਏ ਅਤੇ ਤਮੰਨਾ ਜਿਸ ਨੇ ਦਸਵੀਂ ਕਲਾਸ ਵਿਚੋਂ 98 ਫ਼ੀਸਦੀ ਅੰਕ ਹਾਸਲ ਕੀਤੇ ਉਸ ਨੂੰ 10000 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਵੀਸ਼ਰੀ ਗਾਉਣ ਵਾਲੇ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਮੌਕੇ ਉਪ ਚੇਅਰਮੈਨ ਅਮਨਦੀਪ ਸਿੰਘ, ਪਿ੍ੰਸੀਪਲ ਅਮਨਦੀਪ ਕੌਰ, ਡਾਇਰੈਕਟਰ ਇਨਸਾਫ ਸਿੰਘ, ਸੇਵਕ ਸਿੰਘ ਧਾਲੀਵਾਲ ਆਦਿ ਨੇ ਸਕੂਲ ਪਹੁੰਚੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ | ਵਿਸ਼ੇਸ਼ ਮਹਿਮਾਨਾਂ ਵਿਚ ਫੂਲਾ ਸਿੰਘ ਬਰਾੜ ਇੰਗਲੈਂਡ ਵਾਲੇ, ਮਾਸਟਰ ਗੁਰਬਚਨ ਸਿੰਘ ਬਰਾੜ ਸਮਾਲਸਰ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਹਰਨਿੰਦਰ ਸਿੰਘ, ਕਾਕਾ ਬਰਾੜ, ਗੁਰਧਿਆਨ ਸਿੰਘ, ਰਣਜੀਤ ਸਿੰਘ ਨੇਪਾਲ ਵਾਲੇ, ਸਤਨਾਮ ਸਿੰਘ ਪ੍ਰਧਾਨ, ਬੋਹੜ ਸਿੰਘ ਪੰਚ, ਪੱਤਰਕਾਰ ਭੁਪਿੰਦਰ ਸਿੰਘ ਨੇ ਸਮਾਰੋਹ ਦੀ ਸ਼ੋਭਾ ਵਧਾਈ | ਇਸ ਮੌਕੇ ਸਕੂਲ ਕਮੇਟੀ ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਐਸ.ਐਫ.ਸੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਕਰਵਾਇਆ ਵੰਡਰਲੈਂਡ ਦਾ ਦੌਰਾ ਅਗਲੀ ਖ਼ਬਰ ਆਪਣੇ ਬਜ਼ੁਰਗਾਂ ਦੀ ਯਾਦ 'ਚ ਪਿੰਡ ਰਾਊਕੇ ਕਲਾਂ ਵਿਖੇ ਪ੍ਰਕਾਸ਼ ਕਿਸਾਨ ਕਲੱਬ ਦਾ ਗਠਨ
Ad Position 24