10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਐਸ.ਐਫ.ਸੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਕਰਵਾਇਆ ਵੰਡਰਲੈਂਡ ਦਾ ਦੌਰਾ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਧਰਮਕੋਟ, 28 ਮਈ (ਪਰਮਜੀਤ ਸਿੰਘ)-ਐਸ.ਐਫ.ਸੀ. ਪਬਲਿਕ ਸਕੂਲ ਵਲੋਂ ਵਿਦਿਆਰਥੀਆਂ ਲਈ ਵੰਡਰਲੈਂਡ ਦਾ ਦੌਰਾ ਕਰਵਾਇਆ ਗਿਆ | ਵੰਡਰਲੈਂਡ ਪੰਜਾਬ ਦੇ ਪ੍ਰਮੁੱਖ ਮਨੋਰੰਜਨ ਅਤੇ ਵਾਟਰ ਪਾਰਕਾਂ ਵਿਚੋਂ ਇਕ ਮੰਨਿਆਂ ਜਾਂਦਾ ਹੈ, ਜਿੱਥੇ ਬੱਚਿਆਂ ਨੇ ਖੂਬ ਮੌਜ ਮਸਤੀ ਕੀਤੀ ਅਤੇ ਵੱਖ-ਵੱਖ ਰਾਈਡਾਂ ਦਾ ਆਨੰਦ ਮਾਣਿਆ | ਇਸ ਦੌਰਾਨ ਵਿਦਿਆਰਥੀਆਂ ਨੇ ਵਾਟਰ ਰਾਈਡਾਂ, ਡਰਾਉਣੀ ਗੁਫਾ ਅਤੇ ਥ੍ਰੀ ਡੀ ਫ਼ਿਲਮਾਂ ਦਾ ਭਰਪੂਰ ਆਨੰਦ ਲਿਆ | ਗਰਮੀ ਤੋਂ ਰਾਹਤ ਦਿਵਾਉਣ ਅਤੇ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਅਜਿਹੇ ਟਿ੍ਪ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ | ਬੱਚਿਆਂ ਵਿਚ ਟਿ੍ਪ ਨੂੰ ਲੈ ਕੇ ਕਾਫੀ ਉਤਸ਼ਾਹ ਅਤੇ ਖ਼ੁਸ਼ੀ ਦੇਖਣ ਨੂੰ ਮਿਲੀ | ਦੁਪਹਿਰ ਦੇ ਖਾਣੇ ਦੌਰਾਨ ਬੱਚਿਆਂ ਨੇ ਸਵਾਦਿਸ਼ਟ ਭੋਜਨ ਅਤੇ ਸਨੈਕਸ ਦਾ ਆਨੰਦ ਮਾਣਿਆ | ਰਸਤੇ ਵਿਚ ਵੀ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ | ਸਕੂਲ ਵੈਨ ਵਿਚ ਬੱਚਿਆਂ ਨੇ ਡਾਂਸ, ਅੰਤਾਕਸ਼ਰੀ ਅਤੇ ਗੀਤ ਗਾ ਕੇ ਟਿ੍ਪ ਨੂੰ ਹੋਰ ਵੀ ਯਾਦਗਾਰ ਬਣਾਇਆ | ਇਸ ਮੌਕੇ ਚੇਅਰਮੈਨ ਮੋਹਿਤ ਜਿੰਦਲ, ਪਿ੍ੰਸੀਪਲ ਸ਼ੀਨਮ ਜਿੰਦਲ ਅਤੇ ਐਚ.ਐਮ. ਸਰਿਤਾ ਅਰੋੜਾ ਵੀ ਬੱਚਿਆਂ ਨਾਲ ਮੌਜੂਦ ਰਹੇ ਅਤੇ ਉਨ੍ਹਾਂ ਨੇ ਵੀ ਟਿ੍ਪ ਦਾ ਆਨੰਦ ਮਾਣਿਆ | ਇਹ ਇਕ ਦਿਵਸੀ ਦੌਰਾ ਵਿਦਿਆਰਥੀਆਂ ਲਈ ਯਾਦਗਾਰ ਸਾਬਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ 'ਤੇ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਨੇ ਹੁਸ਼ਿਆਰ ਬੱਚਿਆਂ ਨੂੰ ਕੀਤਾ ਸਨਮਾਨਿਤ
Ad Position 24