ਮੋਗਾ, 29 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ, ਅਸ਼ੋਕ ਬਾਂਸਲ)-ਬੀਤੀ 26 ਮਈ ਨੂੰ ਹੋਈਆਂ ਨਗਰ ਨਿਗਮ ਮੋਗਾ ਦੇ 50 ਵਾਰਡਾਂ ਦੀਆਂ ਚੋਣਾਂ ਦੀ ਗਿਣਤੀ ਅੱਜ 1 ਵਾਰਡ ਤੋਂ ਲੈ ਕੇ 25 ਵਾਰਡ ਤੱਕ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਕੀਤੀ ਗਈ ਜਦੋਂ ਕਿ 26 ਤੋਂ 50 ਵਾਰਡ ਤੱਕ ਗਿਣਤੀ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਚ ਕੀਤੀ ਗਈ | ਅੱਜ ਹੋਈ ਵੋਟਾਂ ਦੀ ਗਿਣਤੀ ਵਿਚ ਕੁੱਲ 50 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਜਿਸ ਵਿਚ ਉਸ ਦੇ 30 ਉਮੀਦਵਾਰ ਵੱਖ-ਵੱਖ ਵਾਰਡਾਂ ਵਿਚੋਂ ਜੇਤੂ ਰਹੇ ਜਦੋਂ ਕਿ ਕਾਂਗਰਸ ਪਾਰਟੀ ਦੇ 7 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 3 ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ 3 ਉਮੀਦਵਾਰ ਅਤੇ 7 ਆਜ਼ਾਦ ਉਮੀਦਵਾਰ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੇ | ਜੇਕਰ ਵਾਰਡ ਵਾਈਜ਼ ਗੱਲ ਕੀਤੀ ਜਾਵੇ ਤਾਂ ਵਾਰਡ ਨੰਬਰ 1 ਲੰਢੇਕੇ ਤੋਂ ਆਜ਼ਾਦ ਉਮੀਦਵਾਰ ਹਰਜੀਤ ਸਿੰਘ 104 ਵੋਟਾਂ ਨਾਲ 'ਆਪ' ਦੇ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਨੂੰ ਹਰਾ ਕੇ ਜੇਤੂ ਰਹੇ | ਵਾਰਡ ਨੰਬਰ 2 ਵਿਚੋਂ ਕਾਂਗਰਸ ਪਾਰਟੀ ਦੇ ਮਨਪ੍ਰੀਤ ਕੌਰ ਪਤਨੀ ਜਸਪ੍ਰੀਤ ਸਿੰਘ ਵਿਕੀ ਸਰਪੰਚ ਆਪਣੇ ਵਿਰੋਧੀ 'ਆਪ' ਉਮੀਦਵਾਰ ਨਛੱਤਰ ਕੌਰ ਨੂੰ ਹਰਾ ਕੇ 439 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 3 ਵਿਚ ਕਾਂਗਰਸ ਪਾਰਟੀ ਦੇ ਮਨਜੀਤ ਸਿੰਘ ਮਾਨ ਨੇ 1135 ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ | ਉਨ੍ਹਾਂ ਨੇ 'ਆਪ' ਦੇ ਉਮੀਦਵਾਰ ਕੁਲਵਿੰਦਰ ਸਿੰਘ ਚੱਕੀਆਂ ਨੂੰ ਹਰਾਇਆ | ਵਾਰਡ ਨੰਬਰ 4 'ਚੋਂ ਆਮ ਆਦਮੀ ਪਾਰਟੀ ਦੇ ਕੁਲਵਿੰਦਰ ਕੌਰ ਸਚਦੇਵਾ ਪਤਨੀ ਗੁਰਪ੍ਰੀਤ ਸਿੰਘ ਸਚਦੇਵਾ 328 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਕਿਰਨਦੀਪ ਕੌਰ ਨੂੰ ਹਰਾਇਆ | ਵਾਰਡ ਨੰਬਰ 5 ਵਿਚੋਂ ਆਮ ਆਦਮੀ ਪਾਰਟੀ ਦੇ ਅਰਵਿੰਦਰ ਸਿੰਘ ਕਾਨ੍ਹਪੁਰੀਆ 331 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਮੇਸ਼ ਗਰੋਵਰ ਨੂੰ ਹਰਾਇਆ | ਵਾਰਡ ਨੰਬਰ 6 'ਚੋਂ ਰਮਨਦੀਪ ਕੌਰ ਖੋਸਾ ਪਤਨੀ ਪਰਮਿੰਦਰ ਸਿੰਘ ਪੰਮਾ ਖੋਸਾ ਨੇ 'ਆਪ' ਪਾਰਟੀ ਵਲੋਂ 888 ਵੋਟਾਂ ਨਾਲ ਜਿੱਤ ਹਾਸਲ ਕੀਤੀ | ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਵਰਧਨ ਪੋਪਲੀ ਨੇ 202 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਉਸ ਨੇ 'ਆਪ' ਦੇ ਰਵਿੰਦਰਪਾਲ ਸਿੰਘ ਰਾਜੂ ਨੂੰ ਹਰਾਇਆ | ਵਾਰਡ ਨੰਬਰ 8 ਵਿਚ ਵਿਨੇਪਾਲ ਕੌਰ ਦੌਧਰੀਆ ਨੇ ਆਪਣੇ ਵਿਰੋਧੀ ਨੂੰ ਹਰਾ ਕੇ 225 ਵੋਟਾਂ ਨਾਲ ਜਿੱਤ ਹਾਸਲ ਕੀਤੀ | ਵਾਰਡ ਨੰਬਰ 9 ਵਿਚੋਂ ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ ਰੋਡੇ ਨੂੰ ਹਰਾ ਕੇ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਸਿੱਧੂ 163 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 10 ਵਿਚੋਂ ਵਿਕਰਮਜੀਤ ਸਿੰਘ ਘਾਤੀ ਜੋ 'ਆਪ' ਦੇ ਉਮੀਦਵਾਰ ਸਨ 292 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੇ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਸਰਫਰੋਜ ਅਲੀ ਭੁੱਟੋ ਨੂੰ ਹਰਾਇਆ | ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਰੀਟਾ ਚੋਪੜਾ ਜੇਤੂ ਰਹੇ | ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੀ ਵੰਦਨਾ ਧਮੀਜਾ 274 ਵੋਟਾਂ ਨਾਲ ਜੇਤੂ ਰਹੀ | ਵਾਰਡ ਨੰਬਰ 13 'ਚੋਂ ਆਮ ਆਦਮੀ ਪਾਰਟੀ ਦੇ ਰਾਕੇਸ਼ ਕਾਲਾ ਬਾਜਾਜ ਨੇ ਸਭ ਤੋਂ ਵੱਡੀ ਲੀਡ 1600 ਵੋਟਾਂ ਨਾਲ ਜਿੱਤ ਹਾਸਲ ਕੀਤੀ | ਵਾਰਡ ਨੰਬਰ 14 ਵਿਚੋਂ ਆਮ ਆਦਮੀ ਪਾਰਟੀ ਦੀ ਰੀਤੂ ਬਾਲਾ 704 ਵੋਟਾਂ ਨਾਲ ਜੇਤੂ ਰਹੀ | ਵਾਰਡ ਨੰਬਰ 15 'ਚੋਂ ਆਮ ਆਦਮੀ ਪਾਰਟੀ ਦੇ ਦਵਿੰਦਰ ਸਿੰਘ ਤਿਵਾੜੀ 430 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੀ ਵਰਸ਼ਾ ਕੁਮਾਰੀ 317 ਵੋਟਾਂ ਨਾਲ ਜੇਤੂ ਰਹੀ | ਵਾਰਡ ਨੰਬਰ 17 ਤੋਂ ਆਮ ਆਦਮੀ ਪਾਰਟੀ ਦੇ ਵਿਕਰਮਜੀਤ ਸਿੰਘ ਭਟੋਆ ਜੇਤੂ ਰਹੇ | ਵਾਰਡ ਨੰਬਰ 18 ਤੋਂ ਆਮ ਆਦਮੀ ਪਾਰਟੀ ਦੇ ਆਸ਼ਾ ਰਾਣੀ 480 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 19 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਧੰਮੂ 61 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 20 ਵਿਚੋਂ 'ਆਪ' ਦੇ ਮਿਰਦੁੱਲਾ ਮੱਕੜ 345 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 21 ਵਿਚ ਭਾਜਪਾ ਦੇ ਵਿਕੀ ਸਿਤਾਰਾ 98 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 22 'ਚੋਂ 'ਆਪ' ਦੇ ਉਮੀਦਵਾਰ ਆਸ਼ਾ ਰਾਣੀ ਮੱਕੜ 54 ਵੋਟਾਂ ਨਾਲ ਜੇਤੂ ਰਹੀ | ਵਾਰਡ ਨੰਬਰ 23 ਵਿਚੋਂ ਯੋਗੇਸ਼ ਸਿਤਾਰਾ ਟੋਨੀ ਜੋ ਕੇ ਭਾਜਪਾ ਦੇ ਉਮੀਦਵਾਰ ਸਨ 53 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 24 ਵਿਚੋਂ ਵੀ ਭਾਜਪਾ ਦੇ ਉਮੀਦਵਾਰ ਹੇਮ ਲਤਾ ਜੇਤੂ ਰਹੇ | ਵਾਰਡ ਨੰਬਰ 25 ਵਿਚੋਂ ਕਾਂਗਰਸ ਦੇ ਦਰਸ਼ਨ ਸਿੰਘ ਜੇਤੂ ਰਹੇ ਜਦੋਂ ਕਿ 'ਆਪ' ਦੇ ਜਸਵਿੰਦਰ ਸਿੰਘ ਛਿੰਦਾ ਚੋਣ ਹਾਰ ਗਏ | ਵਾਰਡ ਨੰਬਰ 26 'ਚੋਂ 'ਆਪ' ਦੇ ਸੁਖਵਿੰਦਰ ਕੌਰ ਜੇਤੂ ਰਹੇ | ਵਾਰਡ ਨੰਬਰ 27 ਵਿਚੋਂ 'ਆਪ' ਦੇ ਵਰਿੰਦਰ ਸਿੰਘ ਜੇਤੂ ਰਹੇ | ਵਾਰਡ ਨੰਬਰ 28 'ਚੋਂ ਗੁਰਵਿੰਦਰ ਕੌਰ 'ਆਪ' ਜੇਤੂ ਰਹੇ | ਵਾਰਡ ਨੰਬਰ 29 'ਚੋਂ 'ਆਪ' ਦੇ ਦੇ ਮਿਲਾਪ ਸਿੰਘ ਜੇਤੂ ਰਹੇ | ਵਾਰਡ ਨੰਬਰ 30 ਤੋਂ ਰਜਨੀ ਮੱਟੂ 'ਆਪ' ਵਲੋਂ ਜੇਤੂ ਰਹੇ | ਵਾਰਡ ਨੰਬਰ 31 ਵਿਚ 'ਆਪ' ਦੇ ਅਵਤਾਰ ਸਿੰਘ ਜੇਤੂ ਰਹੇ | ਵਾਰਡ ਨੰਬਰ 32 'ਚੋਂ ਆਜ਼ਾਦ ਉਮੀਦਵਾਰ ਸਿਮਰਨ ਕੌਰ ਬੈਂਸ ਜੇਤੂ ਰਹੇ | ਵਾਰਡ ਨੰਬਰ 33 ਵਿਚੋਂ 'ਆਪ' ਦੇ ਜਗਸੀਰ ਸਿੰਘ ਹੁੰਦਲ ਜੇਤੂ ਰਹੇ | ਵਾਰਡ ਨੰਬਰ 34 'ਚੋਂ ਮਾਇਆ ਕੁਮਾਰੀ ਆਜ਼ਾਦ ਵਜੋਂ ਜੇਤੂ ਰਹੇ | ਵਾਰਡ ਨੰਬਰ 35 ਵਿਚੋਂ 'ਆਪ' ਦੇ ਗੁਰਮਿੰਦਰਜੀਤ ਸਿੰਘ ਬਬਲੂ ਜੇਤੂ ਰਹੇ | ਵਾਰਡ ਨੰਬਰ 36 ਵਿਚੋਂ 'ਆਪ' ਦੇ ਤਮੰਨਾ ਰਾਣੀ ਜੇਤੂ ਰਹੇ | ਵਾਰਡ ਨੰਬਰ 37 'ਚੋਂ ਕਾਂਗਰਸ ਦੀ ਰੀਮਾ ਸੂਦ ਜੇਤੂ ਰਹੀ | ਵਾਰਡ ਨੰਬਰ 38 'ਚੋਂ ਕਾਂਗਰਸ ਦੇ ਡਿੰਪਲ ਅਰੋੜਾ ਜੇਤੂ ਰਹੇ | ਵਾਰਡ ਨੰਬਰ 39 ਤੋਂ 'ਆਪ' ਦੇ ਸੰਜੇ ਸ਼ਰਮਾ ਜੇਤੂ ਰਹੇ | ਵਾਰਡ ਨੰਬਰ 40 ਤੋਂ 'ਆਪ' ਦੇ ਨੀਤਾ ਕੌਰ ਜੇਤੂ ਰਹੇ | ਵਾਰਡ ਨੰਬਰ 41 ਤੋਂ 'ਆਪ' ਦੇ ਗੌਰਵ ਗਰਗ ਜੇਤੂ ਰਹੇ | ਵਾਰਡ ਨੰਬਰ 42 ਤੋਂ ਆਜ਼ਾਦ ਉਮੀਦਵਾਰ ਵਰੀਧੀ ਗੁਪਤਾ ਜੇਤੂ ਰਹੇ | ਵਾਰਡ ਨੰਬਰ 43 ਤੋਂ ਰੇਨੂੰ ਰਾਣੀ ਆਜ਼ਾਦ ਉਮੀਦਵਾਰ ਜੇਤੂ ਰਹੇ | ਵਾਰਡ ਨੰਬਰ 44 ਤੋਂ ਸਰਬਜੀਤ ਕੌਰ 'ਆਪ' ਵਲੋਂ ਪਹਿਲਾਂ ਹੀ ਸਰਬਸੰਮਤੀ ਨਾਲ ਜੇਤੂ ਰਹੇ ਸਨ | ਵਾਰਡ ਨੰਬਰ 45 ਤੋਂ ਕਾਂਗਰਸ ਦੇ ਭਾਰਤ ਭੂਸ਼ਨ ਗਰਗ ਜੇਤੂ ਰਹੇ | ਵਾਰਡ ਨੰਬਰ 46 ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ | ਵਾਰਡ ਨੰਬਰ 47 ਤੋਂ ਰਾਜ ਕੁਮਾਰ ਮੁਖੀਜਾ 'ਆਪ' ਵਲੋਂ ਜੇਤੂ ਰਹੇ | ਵਾਰਡ ਨੰਬਰ 48 ਤੋਂ 'ਆਪ' ਦੇ ਰਛਪਾਲ ਕੌਰ ਗਿੱਲ ਜੇਤੂ ਰਹੇ | ਵਾਰਡ ਨੰਬਰ 49 ਤੋਂ ਆਜ਼ਾਦ ਉਮੀਦਵਾਰ ਪਿਆਰਾ ਸਿੰਘ ਜੇਤੂ ਰਹੇ ਜਦੋਂ ਕਿ ਵਾਰਡ ਨੰਬਰ 50 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਤਵੀਰ ਕੌਰ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੇ | ਅੱਜ ਵੋਟਾਂ ਦੀ ਗਿਣਤੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਗਿਣਤੀ ਦੌਰਾਨ ਉਮੀਦਵਾਰ ਤੇ ਦੇ ਪੋਲਿੰਗ ਏਜੰਟ, ਪੱਤਰਕਾਰ ਹਾਜ਼ਰ ਸਨ | ਕੁੱਲ ਮਿਲਾ ਕੇ ਨਗਰ ਨਿਗਮ ਮੋਗਾ ਦੀਆਂ ਚੋਣਾਂ ਦੀ ਗਿਣਤੀ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈ |
ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿਚ 'ਆਪ' ਦੀ 30 ਸੀਟਾਂ ਨਾਲ ਵੱਡੀ ਜਿੱਤ <br/>
ਅਜੀਤ ਡੈਸਕ
30-05-2026