06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

'ਆਪ' ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਵਿਰੋਧੀ ਧਿਰਾਂ ਦਾ ਕੱਢਿਆ ਵਹਿਮ-ਵਿਧਾਇਕ ਲਾਡੀ ਢੋਸ <br/>

Ad Position 21
No active advertisement
ਸਮਰਥਕਾਂ ਨਾਲ ਪੈਦਲ ਧੰਨਵਾਦੀ ਮਾਰਚ ਕਰਦੇ ਹੋਏ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਨਾਲ ਜੇਤੂ ਉਮੀਦਵਾਰ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 30-05-2026
ਕੋਟ ਈਸੇ ਖਾਂ, 29 ਮਈ (ਗੁਰਮੀਤ ਸਿੰਘ ਖ਼ਾਲਸਾ)-26 ਮਈ ਨੂੰ ਕੋਟ ਈਸੇ ਖਾਂ ਨਗਰ ਪੰਚਾਇਤ ਦੀਆਂ ਚੋਣਾਂ ਸਬੰਧੀ ਪਈਆਂ ਵੋਟਾਂ ਤੋਂ ਬਾਅਦ ਅੱਜ ਆਏ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ | ਧਰਮਕੋਟ ਏ.ਡੀ. ਕਾਲਜ ਵਿੱਚ ਚੋਣ ਨਤੀਜਿਆਂ ਦੀ ਹੋਈ ਗਿਣਤੀ ਤੋਂ ਬਾਅਦ ਸ਼ਹਿਰ ਦੇ 13 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ 12 ਅਤੇ ਇਕ ਤੇ ਆਜ਼ਾਦ ਉਮੀਦਵਾਰ ਦੀ ਜਿੱਤ ਦਾ ਐਲਾਨ ਹੋਇਆ | ਇਸ ਸ਼ਾਨਦਾਰ ਜਿੱਤ ਦੀ ਖ਼ੁਸ਼ੀ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੇ ਜੇਤੂ ਉਮੀਦਵਾਰਾਂ ਨੂੰ ਨਾਲ ਲੈ ਕੇ ਸਮਰਥਕਾਂ ਸਮੇਤ ਵਿਸ਼ਾਲ ਮਾਰਚ ਕਰਦਿਆਂ ਕੋਟ ਈਸੇ ਖਾਂ ਮੁਖ ਚੌਂਕ 'ਚ ਕੀਤੀ ਇਕੱਤਰਤਾ ਦੌਰਾਨ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਤੇ ਪਾਰਟੀ ਦੀ ਨਹੀਂ ਸਗੋਂ ਸ਼ਹਿਰ ਵਾਸੀਆਂ ਦੀ ਜਿੱਤ ਹੈ ਤੇ ਉਨ੍ਹਾਂ ਨਾਲ ਹੀ ਕਿਹਾ ਕਿ ਇਸ ਸ਼ਾਨਦਾਰ ਜਿੱਤ ਨੇ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਕੁਝ ਹੋਰ ਵਿਰੋਧੀ ਧਿਰਾਂ ਦਾ ਵੀ ਵਹਿਮ ਕੱਢਿਆ ਹੈ | ਉਨ੍ਹਾਂ ਕਿਹਾ ਕਿ ਇਹ ਅਗਲੇਰੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾ ਇਕ ਸੈਮੀਫਾਈਨਲ ਸੀ, ਜਿਸ ਵਿਚ ਇਕ ਵਾਰ ਫਿਰ ਲੋਕਾਂ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਭਰੋਸਾ ਜਤਾਇਆ | ਵਿਰੋਧੀਆਂ ਵਲੋਂ ਧੱਕੇਸ਼ਾਹੀ ਦੇ ਇਲਜ਼ਾਮਾਂ ਨੂੰ ਮੁੱਢੋਂ ਨਕਾਰਦਿਆਂ ਉਨ੍ਹਾਂ ਕਿਹਾ ਕਿ ਬਿਲਕੁਲ ਪਾਰਦਰਸ਼ੀ ਚੋਣਾਂ ਹੋਈਆਂ ਹਨ, ਇਹ ਸਭ ਬਹਾਨੇ ਬਾਜ਼ੀਆਂ ਹਨ | ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਤੇ ਚੋਣਾਂ ਦੌਰਾਨ ਬਹੁਤ ਕੁਝ ਸੋਸ਼ਲ ਮੀਡੀਆ 'ਤੇ ਕਿਹਾ ਗਿਆ ਪਰ ਉਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਬਹੁਮਤ ਤੇ ਵੋਟਾਂ ਰਾਹੀਂ ਦੇ ਦਿੱਤਾ | ਇਸ ਮੌਕੇ ਸਮਰਥਕਾਂ ਨੇ ਪਟਾਖੇ ਚਲਾਏ ਤੇ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ | ਇਨਾਂ ਚੋਣ ਨਤੀਜਿਆਂ ਵਿਚ ਵਾਰਡ ਨੰਬਰ 1 ਤੋਂ ਕਿਰਨ ਪਤਨੀ ਭਾਊ ਵਿਜੇ ਕਾਲੜਾ, ਵਾਰਡ ਨੰਬਰ 2 ਤੋਂ ਪ੍ਰਕਾਸ਼ ਸਿੰਘ ਰਾਜਪੂਤ, ਵਾਰਡ ਨੰਬਰ 3 ਤੋਂ ਦਰਸ਼ਨਾ ਰਾਣੀ, ਵਾਰਡ ਨੰਬਰ 4 ਤੋਂ ਅੰਮਿ੍ਤਪਾਲ ਕਪਿਲ ਮਹਿਤਾ, ਵਾਰਡ ਨੰਬਰ 5 ਤੋਂ ਸੁਨੀਤਾ ਰਾਣੀ ਪਤਨੀ ਪ੍ਰਦੀਪ ਕੁਮਾਰ ਪਲਤਾ, ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਅਰੁਣ ਸੀਕਰੀ, ਵਾਰਡ ਨੰਬਰ 7 ਤੋਂ ਦੇਸ ਰਾਜ ਟੱਕਰ ਦੀ ਨੂੰ ਹ ਸੁਖਨਜੀਤ ਕੌਰ ਪਤਨੀ ਅਮਨ ਟੱਕਰ, ਵਾਰਡ ਨੰਬਰ 8 ਤੋਂ ਜਰਨੈਲ ਸਿੰਘ ਰਾਜਪੂਤ, ਵਾਰਡ ਨੰਬਰ 9 ਤੋਂ ਸੀਮਾ, ਵਾਰਡ 10 ਤੋਂ ਮੁਕੇਸ਼ ਕੁਮਾਰ ਰਾਜੂ ਸਚਦੇਵਾ ਪੁੱਤਰ ਸੁਰਿੰਦਰਪਾਲ ਸਚਦੇਵਾ, ਵਾਰਡ ਨੰਬਰ 13 ਤੋਂ ਸਿਮਰਨਜੀਤ ਕੌਰ ਜੇਤੂ ਰਹੇ | ਇਸ ਮੌਕੇ ਵੱਡੀ ਗਿਣਤੀ ਵਿਚ ਸਮਰਥਕਾਂ ਨੇ ਆਪਣੇ ਜੇਤੂ ਉਮੀਦਵਾਰਾਂ ਨੂੰ ਜਿੱਥੇ ਵਧਾਈਆਂ ਦਿੱਤੀਆਂ, ਉੱਥੇ ਹੀ ਜੇਤੂ ਉਮੀਦਵਾਰਾਂ ਨੇ ਵੀ ਸਮਰਥਕਾਂ ਸਮੇਤ ਆਪੋ ਆਪਣੇ ਵਾਰਡਾਂ ਵਿਚ ਜੇਤੂ ਮਾਰਚ ਕੱਢਦੇ ਹੋਏ ਵੋਟਰਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਜੇਤੂ ਉਮੀਦਵਾਰਾਂ ਤੋਂ ਇਲਾਵਾ ਸਤਵੀਰ ਸਿੰਘ ਸੱਤੀ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਚੇਅਰਮੈਨ ਵਿਜੇ ਕੁਮਾਰ ਧੀਰ, ਚੇਅਰਮੈਨ ਅਮਨ ਪੰਡੋਰੀ, ਸਰਪੰਚ ਮਲੂਕ ਸਿੰਘ ਜੋਧੂ ਮਸਤੇਵਾਲਾ, ਅਮਨ ਸਰਪੰਚ ਕਾਦਰਵਾਲਾ, ਸਿਮਰਨਜੀਤ ਸੋਨਾ ਕਾਦਰਵਾਲਾ ਯੂਥ ਪ੍ਰਧਾਨ, ਚਰਨਜੀਤ ਸਿੰਘ ਭੋਲਾ ਘਲੋਟੀ, ਚੇਅਰਮੈਨ ਮਨਜਿੰਦਰ ਵਿਰਕ, ਸ਼ਿਵਰਾਜ ਸਰਪੰਚ ਘਲੋਟੀ, ਇਕੱਤਰ ਸਿੰਘ ਮੈਂਬਰ ਬਲਾਕ ਸੰਮਤੀ, ਚੇਅਰਮੈਨ ਸਤਨਾਮ ਸਿੰਘ ਭੁੱਲਰ, ਵਿਜੇ ਜੁਨੇਜਾ, ਸਰਪੰਚ ਰਿੰਪੀ ਖੋਸਾ, ਗੁਰਾ ਭੱਟੀ, ਲਖਵਿੰਦਰ ਅਰੋੜਾ, ਦੇਸ ਰਾਜ ਟੱਕਰ, ਮਨਜੀਤ ਸਿੰਘ ਸਿੱਧੂ, ਗੋਰਾ ਗੱਖੜ, ਕੈਮੀ ਅਰੋੜਾ, ਪੰਮਾ ਟੱਕਰ, ਸੋਨੂੰ ਟੱਕਰ, ਜਸਪਾਲ ਬੱਤਰਾ, ਇੰਦਰਜੀਤ ਜੁੱਗਾ ਵਾਲੀਆ, ਚੇਅਰਮੈਨ ਗੁਰਤਾਰ ਸਿੰਘ ਕਮਾਲ ਕੇ, ਹਰਦੀਪ ਘਲੋਟੀ, ਸਤਨਾਮ ਸਿੰਘ ਜਾਣੀਆ, ਗੁਰਮੇਜ ਸਿੰਘ ਰਾਜਪੂਤ, ਸੋਨੂੰ ਬਾਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂ ਪਿੰਡਾਂ ਦੇ ਪੰਚ ਸਰਪੰਚ, ਮੁਹਤਬਰ ਤੇ ਸ਼ਹਿਰ ਵਾਸੀ ਸਮਰਥਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ 2 ਜੂਨ ਦੇ ਧਰਨੇ ਨੂੰ ਲੈ ਕੇ ਬੀ.ਕੇ.ਯੂ. ਰਾਜੇਵਾਲ ਵਲੋਂ ਬੈਠਕ ਅਗਲੀ ਖ਼ਬਰ ਭਾਊ ਵਿਜੇ ਕਾਲੜਾ ਦੀ ਧਰਮ ਪਤਨੀ ਕਿਰਨ ਸਭ ਤੋਂ ਵੱਡੀ ਲੀਡ ਨਾਲ ਜੇਤੂ ਰਹੀ <br/>
Ad Position 24
No active advertisement