07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕੁਦਰਤੀ ਆਫ਼ਤ ਨੂੰ ਸਾਂਝੇ ਤੌਰ 'ਤੇ ਨਜਿੱਠਿਆ ਜਾਣਾ ਚਾਹੀਦਾ ਹੈ-ਭਾਜਪਾ ਨੇਤਾ ਸੱਤ ਪਾਲ ਸਿੰਗਲਾ <br/>

Ad Position 21
No active advertisement
ਅਜੀਤ ਡੈਸਕ 30-05-2026
ਮੂਣਕ, 29 ਮਈ (ਵਰਿੰਦਰ ਭਾਰਦਵਾਜ)-ਵਿਆਹ ਸਮਾਗਮ ਵਿਚ ਮਿਲਾਵਟੀ ਭੋਜਨ ਖਾਣ ਤੋਂ ਬਾਅਦ ਡਾਇਰੀਆ ਪ੍ਰਭਾਵਿਤ ਹੋਏ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲ ਮੂਣਕ ਵਿਖੇ ਸਧਾਰਨ ਇਲਾਜ ਚੱਲ ਰਿਹਾ ਹੈ ਜਦਕਿ ਇਹਨਾਂ ਮਰੀਜ਼ਾਂ ਲਈ ਪੇਟ ਦੇ ਮਾਹਿਰ ਡਾਕਟਰਾਂ (ਗੈਸਟਰੋ) ਦੀ ਸਖ਼ਤ ਜ਼ਰੂਰਤ ਹੁੰਦੀ ਹੈ ਪ੍ਰੰਤੂ ਸਧਾਰਨ ਇਲਾਜ ਦੇ ਚੱਲਦਿਆਂ ਕੁਝ ਮਰੀਜ਼ ਛੁੱਟੀ ਕਰਵਾ ਕੇ ਘਰ ਚਲੇ ਗਏ ਅਤੇ ਕੁੱਝ ਮਰੀਜ਼ ਸਰਕਾਰੀ ਹਸਪਤਾਲ ਵਿਚ ਸਹੂਲਤਾਂ ਦੀ ਘਾਟ ਦੇ ਚਲਦਿਆਂ ਟੋਹਾਣਾ ਵਿਖੇ ਨਿੱਜੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ ਡਾਕਟਰਾਂ ਤੇ ਸਹੂਲਤਾਂ ਦੀ ਘਾਟ ਦੇ ਚਲਦਿਆਂ ਸਰਕਾਰ ਦਾ ਇਹ ਵੱਡਾ ਫੇਲੀਅਰ ਸਾਹਮਣੇ ਆਇਆ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੱਤਪਾਲ ਸਿੰਗਲਾ ਨੇ ਮੂਣਕ ਵਿਖੇ ਵਿਆਹ ਸਮਾਗਮ ਵਿਚ ਮਿਲਾਵਟੀ ਭੋਜਨ ਖਾਣ ਤੋਂ ਬਾਅਦ ਡਾਇਰੀਆ ਪ੍ਰਭਾਵਿਤ ਹੋਏ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਮੂਣਕ ਵਿਖੇ ਫਰੂਟ ਦੀ ਸੇਵਾ ਕਰਨ ਤੇ ਹਾਲ ਚਾਲ ਪੁੱਛਣ ਉਪਰੰਤ ਦਮ ਤੋੜਦੀਆਂ ਸਰਕਾਰੀ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਕੀਤਾ | ਉਨ੍ਹਾਂ ਕਿਹਾ ਇਸ ਹਸਪਤਾਲ ਦੀ ਅਲੀ ਸ਼ਾਨ ਇਮਾਰਤ ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਮੁੱਖ ਮੰਤਰੀ ਰਹੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ, ਸਾਬਕਾ ਸਿਹਤ ਮੰਤਰੀ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਦੇ ਅਣਥੱਕ ਯਤਨਾਂ ਸਦਕਾ ਸਾਲ 2013 ਵਿਚ ਬਣਾਈ ਗਈ ਸੀ ਪ੍ਰੰਤੂ ਬਾਅਦ ਵਿਚ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਇਮਾਰਤ ਦੀ ਸਾਂਭ ਸੰਭਾਲ ਨਾ ਕਰਨ ਕਰ ਕੇ ਇਹ ਅੱਜ ਇਹ ਇਮਾਰਤ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ | ਬਾਅਦ ਵਿਚ ਸਰਕਾਰਾਂ ਦੀ ਅਣਦੇਖੀ ਕਾਰਨ ਮੂਣਕ ਦਾ ਸਰਕਾਰੀ ਹਸਪਤਾਲ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਦੇ ਚਲਦਿਆਂ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਫਾਡੀ ਰਿਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਲਹਿਰਾਗਾਗਾ ਸੋਹਣ ਲਾਲ ਸਿੰਗਲਾ, ਸਰਕਲ ਪ੍ਰਧਾਨ ਮੂਣਕ ਮੋਹਨ ਗੁੱਜਰ ਅਤੇ ਸਰਕਲ ਜਰਨਲ ਸਕੱਤਰ ਲਹਿਰਗਾਗਾ ਗਗਨ ਸ਼ਰਮਾ, ਸੇਵਾਦਾਰ ਡਾਕਟਰ ਕਿ੍ਸ਼ਨ ਸੈਣੀ, ਰਾਜਾ ਰਾਓ, ਕੁੱਕੀ ਕੁਮਾਰ ਤੇ ਹੋਰ ਸੇਵਾਦਾਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਤੀ ਦੀ ਕੱੁਟਮਾਰ ਉਪਰੰਤ ਪਤਨੀ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਮੌਤ, ਪਰਚਾ ਦਰਜ ਅਗਲੀ ਖ਼ਬਰ ਰਾਹੋਂ ਨਗਰ ਕੌਂਸਲ ਚੋਣਾਂ 'ਚ ਅਕਾਲੀ-ਬਸਪਾ ਗੱਠਜੋੜ ਦੀ ਵੱਡੀ ਜਿੱਤ ਅਕਾਲੀ-ਬਸਪਾ ਗੱਠਜੋੜ ਨੇ 13 ਸੀਟਾਂ 'ਚੋਂ 11 ਸੀਟਾ...
Ad Position 24
No active advertisement