01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸੀ.ਬੀ.ਐਸ.ਈ. ਬੋਰਡ ਦੇ ਨਵੇਂ ਨਿਰਦੇਸ਼ਾਂ ਤਹਿਤ ਸਟੋਰੀ ਟੈਲਿੰਗ, ਓਪਨ ਬੁੱਕ ਟੈੱਸਟ ਅਤੇ ਕੰਪੀਟੈਂਸੀ ਬੇਸਡ ਪ੍ਰਸ਼ਨਾਂ ਆਧਾਰਿਤ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 03-06-2026
ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲੇ੍ਹ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਪੈ੍ਰਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਪਿ੍ੰਸੀਪਲ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਅਤੇ ਮੈਡਮ ਹਰਪ੍ਰੀਤ ਕੌਰ ਦੀ ਅਗਵਾਈ ਵਿਚ ਹਰ ਵਿਸ਼ੇ ਦੇ ਵਿਸ਼ਾ ਮੁਖੀਆਂ ਵਲੋਂ ਅਧਿਆਪਕਾਂ ਲਈ ਵਰਕਸ਼ਾਪ ਲਗਾਈ ਗਈ ਜਿਸ ਦਾ ਉਦੇਸ਼ ਅਧਿਆਪਕਾਂ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਰਾਸ਼ਟਰੀ ਪਾਠਕ੍ਰਮ ਵਿਚ ਆ ਰਹੀਆਂ ਤਬਦੀਲੀਆਂ, ਅਧਿਆਪਨ ਦੇ ਨਵੇਂ-ਨਵੇਂ ਢੰਗਾਂ ਬਾਰੇ, ਯੋਗਤਾ ਆਧਾਰਤ ਪ੍ਰਸ਼ਨਾਂ ਅਤੇ ਕਲਾ ਨੂੰ ਪੜ੍ਹਾਈ ਨਾਲ ਜੋੜਨ ਬਾਰੇ ਜਾਣਕਾਰੀ ਦੇਣਾ ਸੀ | ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਅਤੇ ਰੁਚੀਕਰ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਵਿਸ਼ਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਸਮਾਜਿਕ ਸਿੱਖਿਆ ਦੀ ਵਰਕਸ਼ਾਪ 'ਬਿਉਂਡ ਬਾਰਡਰ' ਵਿਸ਼ੇ ਤੇ ਵਿਭਾਗ ਦੇ ਮੁਖੀ ਫਰਾਂਸਿਸ ਮਸੀਹ, ਅਧਿਆਪਕਾ ਅਮਨਦੀਪ ਭੁੱਲਰ ਅਤੇ ਯਾਦਵਿੰਦਰ ਕੌਰ ਦੁਆਰਾ ਲਗਾਈ ਗਈ | ਪੰਜਾਬੀ ਦੀ ਵਰਕਸ਼ਾਪ 'ਪੰਜਾਬੀ ਭਾਸ਼ਾ ਦੇ ਗੁਰਮੰਤਰ' ਵਿਭਾਗ ਦੇ ਮੁਖੀ ਸਰਬਜੀਤ ਕੌਰ ਅਤੇ ਅਧਿਆਪਕਾ ਅਮਨਦੀਪ ਦੁਆਰਾ ਲਗਾਈ ਗਈ | ਪੰਜਾਬੀ ਦੀ ਵਰਕਸ਼ਾਪ ਵਿਚ ਅਲੋਪ ਹੋ ਰਹੇ ਸ਼ਬਦਾਂ, ਵਰਨਮਾਲਾ ਲਗਾ-ਮਾਤਰਾਵਾਂ ਬਾਰੇ ਜਾਣਕਾਰੀ ਦਿੱਤੀ ਗਈ | ਹਿੰਦੀ ਦੇ ਵਰਕਸ਼ਾਪ ਹਿੰਦੀ ਹੈ ਹਮ ਵਿਭਾਗ ਦੇ ਮੁਖੀ ਮਮਤਾ ਸ਼ਰਮਾ ਅਤੇ ਕਰਮਜੀਤ ਕੌਰ ਦੁਆਰਾ ਲਗਾਈ ਗਈ | ਇੰਗਲਿਸ਼ ਦੀ ਵਰਕਸ਼ਾਪ ਨੈਕਸਟ ਜੈਨ ਇੰਗਲਿਸ਼ ਟੀਚਿੰਗ ਵਿਸ਼ੇ 'ਤੇ ਵਿਭਾਗ ਦੇ ਮੁਖੀ ਸੀਮਾ ਸ਼ਰਮਾ ਅਤੇ ਰਿਚਾ ਦੁਆਰਾ ਵਿਗਿਆਨ ਦੀ ਵਰਕਸ਼ਾਪ ਐਕਸਪਲੋਰਿੰਗ ਕਰੀਕੁਲਮ ਵਿਸ਼ੇ ਤੇ ਵਿਭਾਗ ਦੇ ਮੁਖੀ ਸਤੀਸ਼ ਕੁਮਾਰ ਅਤੇ ਅਧਿਆਪਕ ਸਾਹਿਲ ਕੁਮਾਰ ਦੁਆਰਾ ਲਗਾਈ ਗਈ | ਗਣਿਤ ਦੀ ਵਰਕਸ਼ਾਪ ਮੈਥਸ ਮੈਜਿਕ ਵਿਸ਼ੇ ਤੇ ਵਿਭਾਗ ਦੇ ਮੁਖੀ ਪਰਮਿੰਦਰ ਸਿੰਘ ਅਤੇ ਅਧਿਆਪਕਾ ਅਮਨਦੀਪ ਕੌਰ ਦੁਆਰਾ, ਕਾਮਰਸ ਵਿਸ਼ੇ ਦੀ ਵਰਕਸ਼ਾਪ ਅਧਿਆਪਕ ਭਰਤ ਦੁਆਰਾ ਲਗਾਈ ਗਈ | ਵਰਕਸ਼ਾਪ ਦੇ ਮੁੱਖ ਵਿਸ਼ੇ ਓਪਨ ਬੁੱਕ ਟੈੱਸਟ, ਸਟੋਰੀ ਟੈਲਿੰਗ ਅਤੇ ਕੰਪੀਟੈਂਸੀ ਬੇਸਡ ਲਰਨਿੰਗ ਰਹੇ | ਵਿਭਾਗ ਦੇ ਮੁਖੀਆਂ ਨੇ ਅਧਿਆਪਕਾਂ ਨੂੰ ਓਪਨ ਬੁੱਕ ਟੈੱਸਟ ਦੀ ਮਹੱਤਤਾ ਅਤੇ ਇਸ ਦੇ ਪ੍ਰਭਾਵਸ਼ਾਲੀ ਉਪਯੋਗ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿਚ ਰੱਟਾ ਲਗਾਉਣ ਦੀ ਬਜਾਏ ਆਲੋਚਨਾਤਮਿਕ ਸੋਚ ਨੂੰ ਵਿਕਸਿਤ ਕਰਨਾ ਸਾਡਾ ਉਦੇਸ਼ ਹੈ | ਵਿਸ਼ਾ ਮੁਖੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਇਨ੍ਹਾਂ ਗਤੀਵਿਧੀਆਂ ਰਾਹੀਂ ਮਾਹੌਲ ਨੂੰ ਖ਼ੁਸ਼ਗਵਾਰ ਬਣਾਇਆ ਗਿਆ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਹਰ ਵਰਕਸ਼ਾਪ ਵਿਚ ਹਾਜ਼ਰੀ ਭਰੀ | ਸਕੂਲ ਦੇ ਕੁੱਲ 80 ਅਧਿਆਪਕਾਂ ਨੇ ਵਰਕਸ਼ਾਪ ਵਿਚ ਹਿੱਸਾ ਲਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ 14 ਅਧਿਆਪਕਾਂ ਨੂੰ ਪਿ੍ੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸਤਵਿੰਦਰ ਕੌਰ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਨੂੰ ਨਵੀਆਂ ਸਿੱਖਣ ਸਿਖਾਉਣ ਵਿਧੀਆਂ ਨਾਲ ਜਾਣੂੰ ਕਰਾਉਣ ਦੇ ਨਾਲ-ਨਾਲ ਵਿਦਿਆਰਥੀ ਦੀ ਅਕਾਦਮਿਕ ਕਾਰਗੁਜ਼ਾਰੀ ਨੂੰ ਵੀ ਨਿਖਾਰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਸ੍ਰੀ ਅੰਮਿ੍ਤਸਰ ਸਾਹਿਬ ਦਾ ਹੋਇਆ ਗਠਨ ਅਗਲੀ ਖ਼ਬਰ ਪੁਲਿਸ ਨੇ ਡੇਢ ਕਿੱਲੋ ਅਫੀਮ ਸਮੇਤ ਦੋ ਨੌਜਵਾਨਾਂ ਨੂੰ ਕੀਤਾ ਕਾਬੂ
Ad Position 24