02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਸ੍ਰੀ ਅੰਮਿ੍ਤਸਰ ਸਾਹਿਬ ਦਾ ਹੋਇਆ ਗਠਨ

Ad Position 21
No active advertisement
ਅਜੀਤ ਡੈਸਕ 03-06-2026
ਬਾਘਾ ਪੁਰਾਣਾ, 2 ਜੂਨ (ਗੁਰਮੀਤ ਸਿੰਘ ਮਾਣੂੰਕੇ)-ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਬਾਘਾ ਪੁਰਾਣਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਹ ਮੀਟਿੰਗ ਟਰੱਸਟ ਦੇ ਪੰਜਾਬ ਚੇਅਰਮੈਨ ਸ਼ਾਮ ਲਾਲ ਬਿੱਟੂ ਅਤੇ ਸ਼ਿਵ ਕੁਮਾਰ ਪ੍ਰਧਾਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਹਿਤ ਮੋਨੂੰ ਚੌਧਰੀ ਜ਼ਿਲ੍ਹਾ ਪ੍ਰਧਾਨ ਮੋਗਾ ਦੀ ਰਹਿਨੁਮਾਈ ਹੇਠ ਬਾਘਾ ਪੁਰਾਣਾ 'ਚ ਕੀਤੀ ਗਈ | ਮੀਟਿੰਗ ਉਪਰੰਤ ਭਗਵਾਨ ਵਾਲਮੀਕਿ ਟਰੱਸਟ ਬਾਘਾ ਪੁਰਾਣਾ ਦਾ ਗਠਨ ਕੀਤਾ ਗਿਆ ਜਿਸ ਦਾ ਮੁੱਖ ਮਨੋਰਥ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਸ੍ਰੀ ਅੰਮਿ੍ਤਸਰ ਸਾਹਿਬ ਪੰਜਾਬ ਨੂੰ ਮਜ਼ਬੂਤ ਕਰਨਾ ਅਤੇ ਉਕਤ ਭਾਈਚਾਰੇ ਨੂੰ ਆਉਂਦੀਆਂ ਵੱਖ-ਵੱਖ ਸਮੱਸਿਆਵਾਂ ਦਾ ਹੱਲ ਕਰਨਾ ਹੈ | ਇਸ ਮੌਕੇ ਪਹੁੰਚੀਆਂ ਵੱਖ-ਵੱਖ ਸ਼ਖਸੀਅਤਾਂ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਪੱਪੂ ਸਿੰਘ ਨੂੰ ਬਾਘਾ ਪੁਰਾਣਾ ਨੂੰ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਉਪਰੰਤ ਬਾਘਾ ਪੁਰਾਣਾ ਸ਼ਹਿਰ ਦੇ ਪੂਰੇ ਟੀਮ ਮੈਂਬਰਾਂ ਦੀ ਚੋਣ ਵੀ ਕੀਤੀ ਗਈ ਜਿਸ 'ਚ ਚੇਅਰਮੈਨ ਪੱਪੂ ਰਾਮ, ਦਲੀਪ ਕੁਮਾਰ ਵਾਈਸ ਚੇਅਰਮੈਨ, ਜਰਨਲ ਸਕੱਤਰ ਡਾ: ਰਾਜ ਕੁਮਾਰ, ਸਟੇਜ ਸੈਕਟਰੀ ਸ਼ਾਂਤਾ ਕੁਮਾਰ, ਕੈਸ਼ੀਅਰ ਮਹੇਸ਼ ਕੁਮਾਰ, ਕੈਲਾਸ਼ ਸਲਾਹਕਾਰ, ਸੋਹਣ ਲਾਲ ਬੰਟੀ ਸਲਾਹਕਾਰ, ਲਛਮਣ ਦਾਸ ਡੋਂਨ ਸਲਾਹਕਾਰ, ਪ੍ਰੈੱਸ ਸਕੱਤਰ ਸਾਹਿਲ ਕੁਮਾਰ ਆਦਿ ਦੀ ਚੋਣ ਕੀਤੀ ਗਈ | ਇਸ ਮੌਕੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਪ੍ਰਧਾਨ ਮਨਜੀਤ ਸਿੰਘ ਵਲੋਂ ਸਾਰੀ ਟੀਮ ਅਤੇ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਸ੍ਰੀ ਅੰਮਿ੍ਤਸਰ ਸਾਹਿਬ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ | ਜਿਸ ਉਪਰੰਤ ਟਰੱਸਟ ਪ੍ਰਧਾਨ ਪੱਪੂ ਸਿੰਘ ਬਾਘਾ ਪੁਰਾਣਾ ਨੇ ਸਾਰੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਪੂਰੀ ਤਨਦੇਹੀ ਨਾਲ ਭਾਈਚਾਰੇ ਲਈ ਪੂਰੀ ਟੀਮ ਨੂੰ ਨਾਲ ਲੈ ਕੇ ਕੰਮ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਮੰਡੀ ਸੁਪਰਵਾਈਜ਼ਰ ਦਵਿੰਦਰ ਸਿੰਘ ਦੀਨਾ ਦਾ ਸੇਵਾ ਮੁਕਤੀ 'ਤੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸੀ.ਬੀ.ਐਸ.ਈ. ਬੋਰਡ ਦੇ ਨਵੇਂ ਨਿਰਦੇਸ਼ਾਂ ਤਹਿਤ ਸਟੋਰੀ ਟੈਲਿੰਗ, ਓਪਨ ਬੁੱਕ ਟੈੱਸਟ ਅ...
Ad Position 24