19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ ਵਲੋਂ 7 ਰੋਜਾ ਮੁਫ਼ਤ ਦਸਤਾਰ ਸਿਖਲਾਈ ਕੈਂਪ

Ad Position 21
No active advertisement
ਅਜੀਤ ਡੈਸਕ 15-06-2026

ਮੋਗਾ, 14 ਜੂਨ (ਜਸਪਾਲ ਸਿੰਘ ਬੱਬੀ)-ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ ਵਲੋਂ 7 ਰੋਜਾ ਮੁਫ਼ਤ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੱਚਾ ਦੁਸਾਂਝ ਰੋਡ ਮੋਗਾ ਵਿਖੇ ਲਗਾਇਆ ਗਿਆ। ਜਿਸ ਵਿੱਚ ਹਰ ਰੋਜ਼ ਸ਼ਾਮ ਨੂੰ 6 ਵਜੇ ਤੋਂ 7:30 ਵਜੇ ਤੱਕ ਮਨਦੀਪ ਸਿੰਘ ਤੇ ਰਹਿਤਪ੍ਰੀਤ ਸਿੰਘ ਵਲੋਂ ਦਸਤਾਰ ਅਤੇ ਦੁਮਾਲੇ ਦੀ ਸਿਖਲਾਈ ਦਿੱਤੀ ਗਈ ਇਸ ਵਿਚ 40 ਤੋਂ 45 ਲੜਕੇ ਤੇ ਲੜਕੀਆਂ ਨੇ ਹਿੱਸਾ ਲਿਆ। ਮੁੱਖ ਪ੍ਰਬੰਧਕ ਜਗਰੂਪ ਸਿੰਘ ਤੇ ਹਰਦਿਆਲ ਸਿੰਘ ਨੇ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਿੱਖੀ ਨਾਲ ਜੋੜਨ ਲਈ ਕੀਤੇ ਹਨ। ਸਿਖਲਾਈ ਲੈਣ ਵਾਲੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ ਅਤੇ ਪਹਿਲਾਂ, ਦੂਜਾ, ਤੀਜਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੁਲਵੰਤ ਸਿੰਘ ਕਾਂਤੀ, ਗੁਰਦੁਆਰਾ ਪ੍ਰਬੰਧਕ ਕਮੇਟੀ, ਚਰਨਜੀਤ ਸਿੰਘ, ਗੁਰਨਾਮ ਸਿੰਘ ਲਵਲੀ, ਹਰਿੰਦਰ ਸਿੰਘ ਪਾਸੀ, ਕੁਲਦੀਪ ਸਿੰਘ ਰੋਮਾਣਾ, ਰਣਜੀਤ ਸਿੰਘ, ਰਾਜਵਿੰਦਰ ਸਿੰਘ ਬਹੋਨਾ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ ਪੀਤਾ, ਹਰਗੁਨ ਸਿੰਘ, ਹਰਸ਼ਪ੍ਰੀਤ ਸਿੰਘ, ਰਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਹਰਮਨ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕੁਲਵੰਤ ਸਿੰਘ ਰਾਮਗੜ੍ਹੀਆ ਸਟੇਟ ਮੈਂਬਰ ਪੰਜਾਬ ਰਾਮਗੜ੍ਹੀਆ ਬੋਰਡ ਬਣੇ ਅਗਲੀ ਖ਼ਬਰ ਮੋਟਰਸਾਈਕਲ ਲੁੱਟਣ ਵਾਲੇ ਤਿੰਨ ਨੌਜਵਾਨ ਕਾਬੂ
Ad Position 24