19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕੁਲਵੰਤ ਸਿੰਘ ਰਾਮਗੜ੍ਹੀਆ ਸਟੇਟ ਮੈਂਬਰ ਪੰਜਾਬ ਰਾਮਗੜ੍ਹੀਆ ਬੋਰਡ ਬਣੇ

Ad Position 21
No active advertisement
ਅਜੀਤ ਡੈਸਕ 15-06-2026

ਮੋਗਾ, 14 ਜੂਨ (ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਵੱਲੋਂ ਕੁਲਵੰਤ ਸਿੰਘ ਰਾਮਗੜ੍ਹੀਆ ਵਾਸੀ ਮੋਗਾ ਨੂੰ ਰਾਮਗੜ੍ਹੀਆ ਵੈਲਫੇਅਰ ਬੋਰਡ ਜੋ ਤਿਆਰ ਕੀਤਾ ਗਿਆ ਹੈ। ਉਸ ਵਿਚ ਪੰਜ ਮੈਂਬਰ ਸਟੇਟ ਲਏ ਗਏ ਹਨ। ਉਸ ਵਿਚ ਮੋਗਾ ਨਿਵਾਸੀ ਕੁਲਵੰਤ ਸਿੰਘ ਰਾਮਗੜ੍ਹੀਆ ਨੂੰ ਸਟੇਟ ਮੈਂਬਰ ਪੰਜਾਬ ਰਾਮਗੜ੍ਹੀਆ ਬੋਰਡ ਲਿਆ ਗਿਆ ਹੈ। ਇਸ ਦੇ ਨਾਲ ਹੀ ਹਰਦੀਪ ਸਿੰਘ ਰਾਮਗੜ੍ਹੀਆ ਨੂੰ ਚੇਅਰਮੈਨ ਜ਼ਿਲ੍ਹਾ ਮੋਗਾ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ ਨਿਯੁਕਤ ਕਰਕੇ ਸਨਮਾਨ ਦਿੱਤਾ ਹੈ।ਕੁਲਵੰਤ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਮਿਲੀ ਜ਼ੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੂ ਨੀਤੀਆਂ ਤੇ ਪਹਿਰਾ ਦੇਣਗੇ ਅਤੇ ਪੰਜਾਬ ਦੇਸ਼ ਵਿਦੇਸ਼ ਵਿਚ ਵੱਸਦੇ ਕਿਰਤੀ ਭਾਈਚਾਰੇ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ, ਪੰਜਾਬ, ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ, ਸਤਪਾਲ ਸਿੰਘ ਸੋਖੀ ਚੇਅਰਮੈਨ ਰਾਮਗੜ੍ਹੀਆ ਬੋਰਡ, ਪੰਜਾਬ ਅਤੇ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਇਕਾ ਅਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ-ਸਿਵਲ ਸਰਜਨ ਮੋਗਾ ਅਗਲੀ ਖ਼ਬਰ ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ ਵਲੋਂ 7 ਰੋਜਾ ਮੁਫ਼ਤ ਦਸਤਾਰ ਸਿਖਲਾਈ ਕੈਂਪ
Ad Position 24