14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗੁਰੂ ਨਾਨਕ ਮੋਦੀ ਖਾਨਾ ਦਾ ਹੋਇਆ 268ਵਾਂ ਰਾਸ਼ਨ ਵੰਡ ਸਮਾਗਮ

Ad Position 21
No active advertisement
ਅਜੀਤ ਡੈਸਕ 19-06-2026

ਕੌਂਸਲਰ ਜਗਸੀਰ ਸਿੰਘ ਹੁੰਦਲ ਨੇ ਕੀਤਾ ਰਾਸ਼ਨ ਤਕਸੀਮ
ਮੋਗਾ, 18 ਜੂਨ (ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮੋਦੀ ਖਾਨਾ ਜਿਹੜੀ ਪਿਛਲੇ ਵੀਹ ਕੁ ਵਰ੍ਹਿਆਂ ਤੋਂ ਕੋਈ ਸੱਤਰ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਮੁਹੱਈਆ ਕਰਵਾਉਂਦੀ ਆ ਰਹੀ ਹੈ ਅਤੇ ਇਸ ਵਾਰ ਸੰਸਥਾ ਦਾ 268ਵਾਂ ਰਾਸ਼ਨ ਵੰਡ ਸਮਾਗਮ ਪੂਰੀ ਤਰ੍ਹਾਂ ਸਫਲ ਰਿਹਾ। ਧਾਰਮਿਕ ਰਵਾਇਤ ਅਨੁਸਾਰ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜਾਪ, ਕੀਰਤਨ ਅਤੇ ਅਰਦਾਸ ਉਪਰੰਤ ਰਾਸ਼ਨ ਵੰਡ ਦੀ ਰਸਮ ਅਦਾ ਕੀਤੀ ਗਈ। ਵਾਰਡ ਨੰਬਰ 33 ਤੋਂ ਕੌਂਸਲਰ ਬਣੇ ਅਤੇ ਆਪ ਆਗੂ ਜਗਸੀਰ ਸਿੰਘ ਹੁੰਦਲ ਨੇ ਰਾਸ਼ਨ ਤਕਸੀਮ ਕੀਤਾ। ਇਸ ਮੌਕੇ ਕੌਂਸਲਰ ਜਗਸੀਰ ਸਿੰਘ ਹੁੰਦਲ ਨੇ ਕਿਹਾ ਕਿ ਅੱਜ ਉਹ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਨ ਕਿ ਗੁਰੂ ਨਾਨਕ ਮੋਦੀ ਖਾਨਾ ਦੇ ਸੱਦੇ ‘ਤੇ ਉਨ੍ਹਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਮੋਦੀ ਖਾਨਾ ਸੰਸਥਾ ਦਾ ਇਹ ਕਾਰਜ ਮਾਨਵਤਾ ਭਰਿਆ ਹੈ ਕਿਉਂਕਿ ਮਹਿੰਗਾਈ ਦੇ ਦੌਰ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਵਚਨ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਫ਼ਲਸਫ਼ੇ ਨੂੰ ਪੂਰਾ ਕਰਦਾ ਹੈ, ਇਸ ਲਈ ਗੁਰੂ ਨਾਨਕ ਮੋਦੀ ਖਾਨਾ ਸੰਸਥਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਤੇ ਉਨ੍ਹਾਂ ਦੀ ਟੀਮ ਵੱਡੀ ਵਧਾਈ ਦੀ ਹੱਕਦਾਰ ਹੈ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਨੇ ਕੌਂਸਲਰ ਜਗਸੀਰ ਸਿੰਘ ਹੁੰਦਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਅਸਲ ਸੱਚ ਤਾਂ ਇਹ ਹੈ ਕਿ ਉਹ ਤਾਂ ਇਕ ਨਿਮਾਣੇ ਸਿੱਖ ਹਨ ਅਤੇ ਸੰਸਥਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਚੱਲਦੀ ਆ ਰਹੀ ਹੈ ਅਤੇ ਦਾਨੀ ਸੱਜਣਾਂ ਦਾ ਸਹਿਯੋਗ ਹਰ ਪਲ ਮਿਲਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਤਜਿੰਦਰ ਸਿੰਘ ਗਿੱਲ ਸਾਂਝ ਵੈੱਲਫੇਅਰ ਕਲੱਬ ਮੋਗਾ, ਸੁਰੇਸ਼ ਕੁਮਾਰ ਅਰੋੜਾ, ਭਜਨ ਸਿੰਘ ਸੱਗੂ, ਗੁਰਪ੍ਰੀਤ ਸਿੰਘ ਲਾਲੀ ਰਣੀਆਂ, ਠੇਕੇਦਾਰ ਮੁਕੰਦ ਸਿੰਘ, ਸੁਮਿੱਤਰ ਸਿੰਘ ਨੈਸਲੇ, ਰਣਜੀਤ ਸਿੰਘ ਮਾਲਵਾ, ਅਸ਼ਵਨੀ ਅਹੂਜਾ, ਰਾਜੂ ਮਹੇਸ਼ਰੀ, ਹਰਦੇਵ ਸਿੰਘ ਚਾਨਾ, ਗੁਰਚਰਨ ਸਿੰਘ ਹੀਰੋ ਹਾਂਡਾ, ਬਲਦੇਵ ਸਿੰਘ ਸ਼ੇਰੇ ਪੰਜਾਬ ਕਲਾਥ ਹਾਊਸ, ਗੁਰਚਰਨ ਸਿੰਘ ਚਾਨਾ, ਮਿਸਤਰੀ ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਧ ਸੰਗਤ ਹਾਜ਼ਰ ਸੀ।

 

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਕਥਾਕਾਰ ਅਲਫ਼ਾਜ਼ ਨੂੰ ਮਿਲੇਗਾ ਵੱਕਾਰੀ ਜਰਨੈਲ ਸਿੰਘ ਸੇਖਾ ਗਲਪ ਪੁਰਸਕਾਰ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਐਫ. ਐਂਡ ਸੀ.ਸੀ. ਮੈਂਬਰਾਂ ਦੀ ਚੋਣ ਨਾ ਹੋਣ ਨਾਲ ਵਧਿਆ ਸਿਆਸੀ ਤਣਾਅ
Ad Position 24