11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਲੰਬੇ ਸਮੇਂ ਤੋਂ ਵਪਾਰੀਆਂ ’ਚ ਚੱਲ ਰਹੀ ਖਿੱਚੋਤਾਣ ਖ਼ਤਮ

Ad Position 21
No active advertisement
ਅਜੀਤ ਡੈਸਕ 25-06-2026

 

ਬਾਘਾ ਪੁਰਾਣਾ, 24 ਜੂਨ (ਟਿੰਕੂ ਕਾਠਪਾਲ)- ਬਾਘਾ ਪੁਰਾਣਾ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਮਹਾਂ ਵਪਾਰ ਮੰਡਲ ਦੇ ਗਠਨ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਨੂੰ ਆਖ਼ਿਰਕਾਰ ਉਸ ਵੇਲੇ ਵਿਰਾਮ ਮਿਲ ਗਿਆ, ਜਦੋਂ ਬੀਤੀ ਰਾਤ ਵੱਡੀ ਗਿਣਤੀ ਵਿਚ ਵਪਾਰੀਆਂ ਨੇ ਇਕੱਠੇ ਹੋ ਕੇ ਨਵੇਂ ਮੰਡਲ ਦਾ ਗਠਨ ਕਰ ਦਿੱਤਾ। ਇਸ ਮੌਕੇ ਵੱਡੇ ਵਪਾਰੀਆਂ ਤੋਂ ਲੈ ਕੇ ਛੋਟੇ ਦੁਕਾਨਦਾਰਾਂ ਤੱਕ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਮਹਾਂ ਵਪਾਰ ਮੰਡਲ ਦਾ ਗਠਨ ਸਥਾਨਕ ਸ਼੍ਰੀ ਸ਼ਿਵ ਮੰਦਿਰ ਧਰਮਸ਼ਾਲਾ ਵਿਖੇ ਗਿਆ, ਜਿੱਥੇ ਸ਼ਹਿਰ ਦੇ ਵੱਖ-ਵੱਖ ਕਾਰੋਬਾਰ ਨਾਲ ਸਬੰਧਿਤ ਵਪਾਰੀਆਂ ਦੀ ਭਾਰੀ ਹਾਜ਼ਰੀ ਦੇਖਣ ਨੂੰ ਮਿਲੀ। ਇਸ ਦੌਰਾਨ ਸਾਰੇ ਵਪਾਰੀਆਂ ਨੇ ਮਿਲ ਬੈਠ ਕੇ ਆਪਣੀ ਸਹਿਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ। ਮੀਟਿੰਗ ਦੌਰਾਨ ਸਮਾਜ ਸੇਵੀ ਅਤੇ ਪ੍ਰਸਿੱਧ ਵਪਾਰੀ ਮਨਦੀਪ ਕੱਕੜ ਨੂੰ ਸਰਬਸੰਮਤੀ ਨਾਲ ਮਹਾਂ ਵਪਾਰ ਮੰਡਲ ਦਾ ਪ੍ਰਧਾਨ ਚੁਣਿਆ ਗਿਆ, ਜਿਸ ਦਾ ਸਾਰੇ ਹਾਜ਼ਰ ਵਪਾਰੀਆਂ ਵੱਲੋਂ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਪਵਨ ਢੰਡ ਨੂੰ ਸਰਪ੍ਰਸਤ, ਐਡਵੋਕੇਟ ਅਮਿਤ ਅਗਰਵਾਲ ਨੂੰ ਸੀਨੀਅਰ ਵਾਇਸ ਪ੍ਰਧਾਨ, ਬੌਬੀ ਗਰਗ ਅਤੇ ਵਿਕਾਸ ਕਟਾਰੀਆ ਨੂੰ ਵਾਇਸ ਪ੍ਰਧਾਨ, ਸੰਦੀਪ ਗੋਇਲ ਨੂੰ ਜਨਰਲ ਸੈਕਟਰੀ, ਯੋਗੇਸ਼ ਗੋਇਲ ਨੂੰ ਸੈਕਟਰੀ ਅਤੇ ਰੂਬਲ ਸ਼ਰਮਾ ਨੂੰ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ। ਸੰਤ ਰਾਮ ਭੰਡਾਰੀ ਨੂੰ ਕੈਸ਼ੀਅਰ ਅਤੇ ਕਰਮਜੀਤ ਸਿੰਘ ਕੰਮਾਂ ਨੂੰ ਜੁਆਇੰਟ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਰਵੀ ਮੈਡੀਕਲ ਸਟੋਰ ਨੂੰ ਮੀਡੀਆ ਐਡਵਾਈਜ਼ਰ, ਰਕੇਸ਼ ਜਿੰਦਲ ਨੂੰ ਕੋਆਰਡੀਨੇਟਰ ਅਤੇ ਤੀਰਥ ਬਾਂਸਲ ਤੇ ਅਮਨ ਤਨੇਜਾ ਨੂੰ ਐਡਵਾਈਜ਼ਰ ਬਣਾਇਆ ਗਿਆ। ਮੀਡੀਆ ਸਲਾਹਕਾਰਾਂ ਵਜੋਂ ਕੁਲਵੰਤ ਅਰੋੜਾ, ਦਵਿੰਦਰ ਸਿੰਘ ਚੀਕਾ ਅਤੇ ਬਲਵਿੰਦਰ ਸਿੰਘ ਮਿੰਟੂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਕਪਿਲ ਗਰਗ ਨੂੰ ਕੋ-ਮਾਨੀਟਰ, ਮੋਹਿਤ ਸਿੰਗਲਾ ਨੂੰ ਮਾਨੀਟਰ, ਸੋਨੂੰ ਅਰੋੜਾ ਨੂੰ ਚੀਫ਼ ਪਾਰਟਨਰ ਅਤੇ ਬੌਬੀ ਅਰੋੜਾ ਨੂੰ ਡਿਸਪਲੇਨ ਹੈੱਡ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਕਈ ਮੈਂਬਰਾਂ ਦੀ ਵੀ ਨਾਮਜ਼ਦਗੀ ਕੀਤੀ ਗਈ। ਮੀਟਿੰਗ ਦੌਰਾਨ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਵਪਾਰੀਆਂ ਨੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਧਾਨ ਬਾਗ ਕਿਸ਼ਨ ਗਰਗ ਬਾਲੀ ਪ੍ਰਧਾਨ ਬਲਵਿੰਦਰ ਗਰਗ, ਚੇਅਰਮੈਨ ਅਸ਼ਵਨੀ ਸ਼ਰ ਪ੍ਰਧਾਨ ਪਵਨ ਗੋਇਲ ਵਲੋਂ ਵਧਾਈਆਂ ਦਿੱਤੀਆਂ ਅਤੇ ਸ਼ਹਿਰ ਵਿਚ ਪੈਦਲ ਮਾਰਚ ਵੀ ਕੀਤਾ ਗਿਆ ਅਤੇ ਖ਼ੁਸ਼ੀ ਦੇ ਮਾਹੌਲ ਵਿਚ ਅਸਤਬਾਜ਼ੀ ਕਰਕੇ ਇਸ ਨਵੇਂ ਗਠਨ ਦਾ ਜਸ਼ਨ ਮਨਾਇਆ ਗਿਆ। ਮਾਰਚ ਦੌਰਾਨ ਵਪਾਰੀਆਂ ਨੇ ਮੇਨ ਚੌਂਕ ਵਿਚ ਪਹੁੰਚ ਕੇ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਅਰਪਿਤ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਨਵੇਂ ਨਿਯੁਕਤ ਪ੍ਰਧਾਨ ਮਨਦੀਪ ਕੱਕੜ ਅਤੇ ਹੋਰ ਅਹੁਦੇਦਾਰਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲ ਦੇ ਅਧਾਰ ’ਤੇ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਮੰਡਲ ਹਮੇਸ਼ਾ ਤਤਪਰ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਮੋਗਾ ’ਚ ਮਿਡ-ਡੇ-ਮੀਲ ਵਰਕਰਾਂ ਦਾ ਮਟਕਾ ਫੋੜ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਬੱਡੀ ਖਿਡਾਰੀ ਭਰਾ ਨੂੰ ਭਾਵੁਕ ਮਾਹੌਲ ਦੌਰਾਨ ਦਿੱਤੀ ਅੰਤਿਮ ਵਿਦਾਇਗੀ
Ad Position 24