11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੋਗਾ ’ਚ ਮਿਡ-ਡੇ-ਮੀਲ ਵਰਕਰਾਂ ਦਾ ਮਟਕਾ ਫੋੜ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 25-06-2026

 

ਮੋਗਾ, 24 ਜੂਨ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)- ਨੇਚਰ ਪਾਰਕ ਮੋਗਾ ਵਿਖੇ ਮਿਡ-ਡੇ-ਮੀਲ ਕੁੱਕ ਯੂਨੀਅਨ, ਦਰਜਾਚਾਰ ਸਫ਼ਾਈ ਸੇਵਕ ਯੂਨੀਅਨ ਅਤੇ ਸਕੂਲਾਂ ਵਿਚ ਕੰਮ ਕਰਦੇ ਚੌਕੀਦਾਰਾਂ ਨੇ ਮਾਲਵੇ ਦੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ, ਮਿਡ-ਡੇ-ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ, ਸੂਬਾ ਸਕੱਤਰ ਕਮਲਜੀਤ ਕੌਰ ਮੱਦੋਕੇ ਅਤੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਰੋਸ ਰੈਲੀ ਕੀਤੀ। ਉਪਰੰਤ ਨੇਚਰ ਪਾਰਕ ਤੋਂ ਮੈਜਿਸਟਿਕ ਚੌਂਕ ਮੋਗਾ ਤੱਕ ਰੋਸ ਮਾਰਚ ਕੀਤਾ ਅਤੇ ਚੌਂਕ ਵਿਚ ਜਾ ਕੇ ਮਿਡ-ਡੇ-ਮੀਲ ਕੁੱਕ ਯੂਨੀਅਨ ਦੀਆਂ ਬੀਬੀਆਂ, ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਦੇ ਰੋਸ ਵਜੋਂ ਮੰਗਾ ਦੀ ਪੂਰਤੀ ਕਰਵਾਉਣ ਪੰਜਾਬ ਸਰਕਾਰ ਖ਼ਿਲਾਫ਼ ਘੜੇ ਭੰਨੇ ਤੇ ਪਿੱਟ ਸਿਆਪਾ ਕੀਤਾ। ਰੋਸ ਮਾਰਚ ਵਿਚ ਕੁੱਕ ਬੀਬੀਆਂ ਨੇ ਪੰਜਾਬ ਸਰਕਾਰ ਦੇ ਭੰਨਣ ਵਾਲੇ ਘੜੇ ਵੱਡੀ ਗਿਣਤੀ ਵਿਚ ਸਿਰਾਂ ਤੇ ਰੱਖੇ ਹੋਏ ਸਨ। ਇਸ ਮੌਕੇ ਵਿਜੇ ਧੀਰ ਐਡਵੋਕੇਟ, ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਕਾਰਨ ਮੁਲਾਜ਼ਮਾਂ ਵਿਚ ਰੋਸ ਹੈ। ਉਨ੍ਹਾਂ ਦੱਸਿਆ ਕਿ ਮਿਡ-ਡੇ-ਮੀਲ ਕੁੱਕ ਜੋ 2009 ਤੋ ਪੂਰੇ ਪੰਜਾਬ ਵਿਚ 44538 ਦੁਪਹਿਰ ਦਾ ਖਾਣਾ ਪਹਿਲੀ ਜਮਾਤ ਤੋਂ ਲੈ ਕੇ 8 ਜਮਾਤ ਦੇ ਬੱਚਿਆਂ ਦਾ ਤਿਆਰ ਕਰਦੇ ਤੇ ਵਰਤਾਉਂਦੇ ਹਨ ਅਤੇ ਸਫ਼ਾਈ ਸੇਵਕ ਚੌਕੀਦਾਰ 12535 ਜਿਨ੍ਹਾਂ ਵਿਚੋਂ 50 ਪ੍ਰਤੀਸ਼ਤ ਕਰਮਚਾਰੀ 15-20 ਸਾਲ ਤੋਂ ਇਕ ਜਗਾ ਤੇ ਹੀ ਸਕੂਲਾਂ ਵਿਚ ਹੀ ਕੰਮ ਕਰਦੇ ਆ ਰਹੇ ਹਨ, ਪਰ ਇਨ੍ਹਾਂ ਨੂੰ ਅੱਜ ਤੱਕ ਰੈਗੂਲਰ ਨਹੀ ਕੀਤਾ ਗਿਆ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਰੈਲੀ ਵਿਚ ਹੋਰਨਾਂ ਗੁਰਪ੍ਰੀਤ ਸਿੰਘ ਮਹਿਮੇ ਵਾਲਾ, ਮੇਜਰ ਸਿੰਘ ਲੰਡੇ ਕੇ, ਜਸਵੰਤ ਸਿੰਘ ਜੱਸਾ, ਰਮੇਸ਼ ਕੁਮਾਰ, ਹਨੀ ਗਿੱਲ, ਰਾਮ ਬਚਨ ਰਾਓ, ਮੁਮਤਾਜ ਬੇਗਮ, ਪਰਮਜੀਤ ਕੌਰ, ਸੰਧਿਆ ਘਾਰੂ, ਪ੍ਰਧਾਨ ਵੀਰਪਾਲ ਕੌਰ, ਕੁਲਵਿੰਦਰ ਕੌਰ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਸੰਦੀਪ ਕੌਰ, ਰਾਜ ਕੁਮਾਰ, ਰਣਜੀਤ ਕੌਰ, ਦਲਜੀਤ ਕੌਰ, ਬਲਵਿੰਦਰ ਕੌਰ, ਜਸਵੀਰ ਕੌਰ, ਗੁਰਮੀਤ ਕੌਰ, ਸਿਮਰਜੀਤ ਕੌਰ, ਨੇਹਾ, ਰਜਨੀ, ਕਾਂਤਾ, ਚੰਪਾ, ਮਨਦੀਪ ਕੌਰ, ਮਨੀਸ਼ਾ, ਸੁਮਨ ਰਾਣੀ, ਸਰਬਜੀਤ ਕੌਰ, ਸੋਨੀਆ ਰਾਣੀ ਅਤੇ ਸੁਨੀਤਾ ਰਾਣੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਨਿਹਾਲ ਸਿੰਘ ਵਾਲਾ ’ਚ ਮੌਜੂਦਾ ਚਾਰ ਆਜ਼ਾਦ ਬਲਾਕ ਸੰਮਤੀ ਮੈਂਬਰ ਅਕਾਲੀ ਦਲ (ਬ) ’ਚ ਸ਼ਾਮਿਲ ਅਗਲੀ ਖ਼ਬਰ ਲੰਬੇ ਸਮੇਂ ਤੋਂ ਵਪਾਰੀਆਂ ’ਚ ਚੱਲ ਰਹੀ ਖਿੱਚੋਤਾਣ ਖ਼ਤਮ
Ad Position 24