05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਡੀ. ਸੀ. ਏ. ਮੋਗਾ ਦੇ 6 ਖਿਡਾਰੀਆਂ ਦੀ ਪੀ. ਸੀ. ਏ. ਵਲੋਂ ਕਰਵਾਏ ਜਾ ਰਹੇ ਫਿਟਨੈੱਸ ਕਮ ਫੀਲਡਿੰਗ ਕੈਂਪ ਲਈ ਚੋਣ

Ad Position 21
No active advertisement
ਅਜੀਤ ਡੈਸਕ 27-06-2026
ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਲਈ ਮਾਣ ਵਾਲੀ ਗੱਲ ਹੈ ਕਿ ਇਸ ਦੇ 6 ਹੋਣਹਾਰ ਖਿਡਾਰੀਆਂ ਦੀ ਚੋਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਆਈ. ਐਸ. ਬਿੰਦਰਾ ਸਟੇਡੀਅਮ ਮੁਹਾਲੀ ਵਿਖੇ 25 ਜੂਨ ਤੋਂ 1 ਜੁਲਾਈ 2026 ਤੱਕ ਕਰਵਾਏ ਜਾ ਰਹੇ ਫਿਟਨੈੱਸ ਕਮ ਫੀਲਡਿੰਗ ਕੈਂਪ ਲਈ ਹੋਈ ਹੈ। ਚੁਣੇ ਗਏ ਖਿਡਾਰੀਆਂ ਵਿਚ ਅਯਾਨ ਮਹਿੰਦਰੂ, ਜਗਨੂਰ ਸਿੰਘ, ਗੈਵਿਨ ਖੋਲੀ, ਸਾਕਸ਼ਮ ਜੈਨ, ਕੇਸ਼ਵ ਸ਼ਰਮਾ ਤੇ ਜੈਦਿੱਤਿਆ ਤਾਂਗੜੀ ਸ਼ਾਮਿਲ ਹਨ। ਇਨ੍ਹਾਂ ਖਿਡਾਰੀਆਂ ਦੀ ਚੋਣ ਨਾਲ ਡੀ. ਸੀ. ਏ. ਮੋਗਾ ਤੇ ਸਮੂਹ ਜ਼ਿਲ੍ਹੇ ਵਿਚ ਖ਼ੁਸ਼ੀ ਦੀ ਲਹਿਰ ਹੈ। ਇਸ ਸੰਬੰਧੀ ਜਾਣਕਾਰੀ ਕਮਲ ਅਰੋੜਾ ਅਪੈਕਸ ਮੈਂਬਰ ਪੀ. ਸੀ. ਏ. ਮੁਹਾਲੀ ਵਲੋਂ ਦਿੱਤੀ ਗਈ। ਉਨ੍ਹਾਂ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕੈਂਪ ਉਨ੍ਹਾਂ ਦੇ ਕ੍ਰਿਕਟ ਕਰੀਅਰ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਵਿਚ ਮਦਦਗਾਰ ਸਾਬਤ ਹੋਵੇਗਾ। ਇਸ ਮੌਕੇ ਡੀ. ਸੀ. ਏ. ਮੋਗਾ ਦੇ ਪੈਟਰਨ ਸੰਜੀਵ ਸੈਣੀ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਇਸ ਮੌਕੇ ਦਾ ਪੂਰਾ ਲਾਭ ਉਠਾਉਣ ਤੇ ਆਪਣੀ ਫਿਟਨੈੱਸ ਤੇ ਫੀਲਡਿੰਗ ਕੌਸ਼ਲ ਨੂੰ ਹੋਰ ਨਿਖਾਰਨ। ਡੀ. ਸੀ. ਏ. ਮੋਗਾ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਵੀ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਖਿਡਾਰੀ ਭਵਿੱਖ ’ਚ ਮੋਗਾ ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨਗੇ। ਇਸ ਮੌਕੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਵਿਚ ਪ੍ਰਦੀਪ ਮੋਂਗਾ, ਡਾ. ਸ਼ਮਸ਼ੇਰ ਸਿੰਘ ਸਿੱਧੂ ਤੇ ਆਰ. ਕੇ. ਜਿੰਦਲ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਡੀ. ਸੀ. ਏ. ਮੋਗਾ ਦੇ ਮੈਂਬਰਾਂ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ‘ਤੇ ਖ਼ੁਸ਼ੀ ਜਤਾਉਂਦਿਆਂ ਆਸ ਪ੍ਰਗਟਾਈ ਕਿ ਕੈਂਪ ਵਿਚ ਮਿਲਣ ਵਾਲੀ ਉੱਚ ਪੱਧਰੀ ਟਰੇਨਿੰਗ ਉਨ੍ਹਾਂ ਦੀ ਖੇਡ ਨੂੰ ਹੋਰ ਮਜ਼ਬੂਤ ਬਣਾਏਗੀ।
Ad Position 22
No active advertisement
ਪਿਛਲੀ ਖ਼ਬਰ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਦੀ ਪ੍ਰਗਤੀ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ... ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਨੇ ਮਨਾਇਆ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ
Ad Position 24
No active advertisement