05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਅਜੀਤਵਾਲ ਕਾਲਜ ਵਿਖੇ ਭਗਤ ਕਬੀਰ ਜੀ ਦੀ ਜਯੰਤੀ ਮਨਾਈ

Ad Position 21
No active advertisement
ਅਜੀਤ ਡੈਸਕ 30-06-2026
ਅਜੀਤਵਾਲ, 29 ਜੂਨ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਭਗਤ ਕਬੀਰ ਜੀ ਦੀ ਜਯੰਤੀ ਮਨਾਉਂਦਿਆਂ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਭਗਤ ਕਬੀਰ ਜੀ ਦੀ ਤਸਵੀਰ ਤੇ ਫ਼ੁੱਲ ਮਾਲਾਵਾਂ ਭੇਟ ਕਰਨ ਉਪਰੰਤ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਕਬੀਰ ਜੀ ਦੀ ਬਾਣੀ ‘ਚੋਂ ਸਾਨੂੰ ਸਮਾਨਤਾ, ਸਾਂਝੀਵਾਲਤਾ, ਪ੍ਰੇਮ, ਅਹਿੰਸਾ ਜਿਹੀਆਂ ਸਿੱਖਿਆਵਾਂ ਮਿਲਦੀਆਂ ਹਨ। ਉਨ੍ਹਾਂ ਕਿਹਾ ਸੀ ਕਿ ਜਦੋਂ ਸਾਰੀ ਸ੍ਰਿਸ਼ਟੀ ਦੇ ਸਿਰਜਨਹਾਰ ਪ੍ਰਮਾਤਮਾ ਦੀ ਕੋਈ ਜਾਤ ਨਹੀਂ ਹੈ ਤਾਂ ਉਨ੍ਹਾਂ ਦੀਆਂ ਆਤਮਾਵਾਂ ਦੀ ਵੀ ਕੋਈ ਜਾਤ, ਭੇਦ-ਭਾਵ ਜਾਂ ਵਖਰੇਵਾਂ ਨਹੀਂ ਹੋਣਾ ਚਾਹੀਦਾ। ਪ੍ਰੋਜੈਕਟ ਇੰਚਾਰਜ ਹਰਮੇਲ ਸਿੰਘ ਨੇ ਉਨ੍ਹਾਂ ਦੇ ਉਪਦੇਸ਼ ਅੱਵਲ ਅੱਲਾ ਨੂਰ ਉਪਾਇਆ ਅੱਜ ਵੀ ਸਮਾਜ ਨੂੰ ਸਾਂਝੀਵਾਲਤਾ ਲਈ ਪ੍ਰੇਰਿਤ ਕਰਦਾ ਹੈ। ਲੈਕਚਰਾਰ ਮਨਮੋਹਨ ਸਿੰਘ ਨੇ ਦੱਸਿਆ ਕਿ ਕਬੀਰ ਜੀ ਨੂੰ ਮਾਪਿਆ ਵਲੋਂ ਕੱਪੜਾ ਵੇਚਣ ਲਈ ਭੇਜਣ ਤੇ ਉਨ੍ਹਾਂ ਲੋੜਵੰਦਾਂ ਨੂੰ ਕੱਪੜਾ ਦਾਨ ਕਰ ਦੇਣਾ, ਜਾਤ-ਪਾਤ ਦੇ ਵਖਰੇਵੇਂ ਵਿਰੁੱਧ ਪੰਜ ਤੱਤ ਦਾ ਪੁਤਲਾ ਕਹਿਣਾ ਅਤੇ ਸਾਰੇ ਰੱਬ ਦੇ ਬਨਾਏ ਮਨੁੱਖ ਇਕ ਸਾਮਾਨ ਹਨ ਬਾਰੇ ਕੀਤਾ ਪ੍ਰਚਾਰ ਉਨ੍ਹਾਂ ਦਾ ਭਗਤੀ ਪ੍ਰਤੀ ਵਿਸ਼ਵਾਸ, ਸਨਮਾਨ ਵਧਾਉਂਦਾ ਹੈ। ਵਿਭਾਗੀ ਮੁਖੀ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਂਝੀਵਾਲਤਾ, ਸਮਾਨਤਾ ਦਾ ਪ੍ਰਚਾਰ ਕਰਨ ਅਤੇ ਵਹਿਮਾਂ-ਭਰਮਾਂ, ਗਲਤ ਰਸਮਾਂ ਰਿਵਾਜ਼ਾਂ ਦੀ ਵਿਰੋਧਤਾ ਕਰਨ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੰਕਟ ਕਾਰਨ ਕਿਸਾਨਾਂ ਦੇ ਝੋਨੇ ਸੁੱਕਣ ਦੀ ਕਗਾਰ ’ਤੇ, ਸਰਕਾਰ ਜਲਦੀ ਹੱਲ ਕਰੇ -ਬੀ.ਕੇ.ਯੂ. ਪੰਜਾਬ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਰੈੱਡ ਕਰਾਸ ਡੀ-ਅਡੀਕਸ਼ਨ ਕਮ ਰੀਹੈਬਲੀਟੇਸ਼ਨ ਸੈਂਟਰ ਜਨੇਰ ਵਿਖੇ ਮਨਾਇਆ ਨ...
Ad Position 24
No active advertisement