02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਐਮ.ਸੀ. ਕੱਕੜ ਦੀਆਂ ਕੋਸ਼ਿਸ਼ਾਂ ਸਦਕਾ ਬਾਘਾ ਪੁਰਾਣਾ ਵਿਚ ਬਣੇਗਾ ਸ਼ਾਨਦਾਰ ਨਵਾਂ ਪਾਰਕ

Ad Position 21
No active advertisement
ਅਜੀਤ ਡੈਸਕ 27-07-2026
ਬਾਘਾ ਪੁਰਾਣਾ, 26 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਸ਼ਹਿਰ ’ਚ ਸਮਾਜ ਸੇਵੀ ਵਜੋਂ ਵਿਚਰਦੇ ਵਪਾਰ ਮੰਡਲ ਦੇ ਪ੍ਰਧਾਨ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਵਾਰਡ ਨੰਬਰ 6 ਦੇ ਐਮ.ਸੀ. ਮਨਦੀਪ ਕੱਕੜ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਅਤਿ ਆਧੁਨਿਕ ਤਕਨੀਕ ਨਾਲ ਨਵਾਂ ਪਾਰਕ ਬਣ ਰਿਹਾ ਹੈ| ਇਸ ਸਬੰਧੀ ਐਮ.ਸੀ. ਮਨਦੀਪ ਕੱਕੜ ਨੇ ਦੱਸਿਆ ਕਿ ਕਾਲੇਕੇ ਰੋਡ ’ਤੇ ਬਾਬਾ ਬੂਟਾ ਸ਼ਾਹ ਜੀ ਦੀ ਕਬਰ ਨੇੜੇ ਗੰਦਗੀ ਨਾਲ ਭਰਿਆ ਛੱਪੜ ਪਿਆ ਸੀ ਜਿਸ ਦੀ ਥਾਂ ਹੁਣ ਅਤਿਆਧੁਨਿਕ ਤਰੀਕੇ ਨਾਲ ਨਵਾਂ ਪਾਰਕ ਬਣਾਇਆ ਜਾ ਰਿਹਾ ਹੈ| ਇਹ ਪਾਰਕ ਲਗਭਗ 70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਇਸ ਪਾਰਕ ’ਚ ਸ਼ਹਿਰ ਦੇ ਲੋਕਾਂ ਲਈ ਹਰੇਕ ਤਰ੍ਹਾਂ ਦੀ ਸਹੂਲਤ ਹੋਵੇਗੀ| ਇਸ ਸਬੰਧੀ ਐਮ.ਸੀ. ਮਨਦੀਪ ਕੱਕੜ ਨੇ ਹਲਕਾ ਵਿਧਾਇਕ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਵਲੋਂ ਰੱਖੀ ਗਈ ਪਾਰਕ ਦੀ ਮੰਗ ਨੂੰ ਪੂਰਾ ਕਰਕੇ ਇਸ ਪਾਰਕ ਲਈ ਗਰਾਂਟ ਮਨਜ਼ੂਰ ਕਰਵਾਈ| ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਲੋਕ ਇਸ ਜਗ੍ਹਾ ਨੂੰ ਸੁੰਦਰ ਪਾਰਕ ਵਜੋਂ ਵਿਕਸਤ ਕਰਨ ਦੀ ਮੰਗ ਕਰ ਰਹੇ ਸਨ ਅਤੇ ਹੁਣ ਇਹ ਸੁਪਨਾ ਜਲਦੀ ਪੂਰਾ ਹੋਵੇਗਾ| ਪ੍ਰਧਾਨ ਮਨਦੀਪ ਕੱਕੜ ਨੇ ਦੱਸਿਆ ਕਿ ਪਾਰਕ ਦਾ ਨਿਰਮਾਣ ਕੰਮ ਜਲਦ ਸ਼ੁਰੂ ਹੋਵੇਗਾ ਅਤੇ ਕਰੀਬ ਚਾਰ ਮਹੀਨਿਆਂ ਦੇ ਅੰਦਰ ਇਸ ਨੂੰ ਮੁਕੰਮਲ ਕਰਕੇ ਸ਼ਹਿਰ ਵਾਸੀਆਂ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਪਾਰਕ ’ਚ ਸਵੇਰ-ਸ਼ਾਮ ਦੀ ਸੈਰ ਲਈ ਵਿਸ਼ੇਸ਼ ਤਰ੍ਹਾਂ ਦਾ ਟਰੈਕ ਹੋਵੇਗਾ ਅਤੇ ਬੱਚਿਆਂ ਦੇ ਮਨੋਰੰਜਨ ਲਈ ਵਧੀਆ ਕਿਸਮ ਦੇ ਝੂਲੇ ਲਗਾਏ ਜਾਣਗੇ| ਇਸ ਤੋਂ ਇਲਾਵਾ ਨੌਜਵਾਨਾਂ ਅਤੇ ਫਿਟਨੈੱਸ ਪ੍ਰੇਮੀਆਂ ਲਈ ਓਪਨ ਜਿੰਮ ਦੀ ਸਹੂਲਤ ਵੀ ਉਪਲਬਧ ਹੋਵੇਗੀ| ਪਾਰਕ ਵਿਚ ਹਰਿਆਲੀ ਨੂੰ ਲੈ ਕੇ ਵੱਖ-ਵੱਖ ਕਿਸਮ ਦੇ ਸਜਾਵਟੀ ਅਤੇ ਛਾਂਦਾਰ ਬੂਟੇ ਵੀ ਲਗਾਏ ਜਾਣਗੇ|
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੂੰ ਮਜ਼ਬੂਤ ਕਰ ਕੇ ਹੀ ਇਨ੍ਹਾਂ ਲੁੱਟਣ ਤੇ ਕੁੱਟਣ ਵਾਲੀਆਂ ਸਰਕਾਰ ਤੋਂ ਛੁਟਕਾਰਾ ਮਿਲ ਸਕਦਾ-ਐਡਵੋਕੇਟ ਧਰਮਪਾਲ ਸਿ... ਅਗਲੀ ਖ਼ਬਰ ਸੁਰਜੀਤ ਸਿੰਘ ਲੁਹਾਰਾ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਹਲਕਾ ਧਰਮਕੋਟ ਦੇ ਪ੍ਰਧਾਨ ਨਿਯੁਕਤ
Ad Position 24
No active advertisement