02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕਾਂਗਰਸ ਨੂੰ ਮਜ਼ਬੂਤ ਕਰ ਕੇ ਹੀ ਇਨ੍ਹਾਂ ਲੁੱਟਣ ਤੇ ਕੁੱਟਣ ਵਾਲੀਆਂ ਸਰਕਾਰ ਤੋਂ ਛੁਟਕਾਰਾ ਮਿਲ ਸਕਦਾ-ਐਡਵੋਕੇਟ ਧਰਮਪਾਲ ਸਿੰਘ ਡੀ.ਪੀ

Ad Position 21
No active advertisement
ਅਜੀਤ ਡੈਸਕ 27-07-2026
ਬਾਘਾ ਪੁਰਾਣਾ, 26 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਦੀ ‘ਆਪ’ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਨਾਂਅ ਇਤਿਹਾਸ ’ਚ ਹੱਕ ਮੰਗਣ ਵਾਲੇ ਵਰਗਾਂ ਨੂੰ ਕੁੱਟਣ ਵਾਲੀਆਂ ਸਰਕਾਰਾਂ ਦੇ ਨਾਂਅ ਨਾਲ ਜਾਣਿਆ ਜਾਵੇਗਾ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ ਨੇ ਦੋਵੇਂ ਸਰਕਾਰਾਂ ਨੂੰ ਲੰਮੇ ਹੱਥੀਂ ਲੈਂਦੇ ਹੋਏ ਕੀਤਾ| ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਕਿਸੇ ਦੇਸ਼ ਦਾ ਆਉਣ ਵਾਲਾ ਭਵਿੱਖ ਹੁੰਦਾ ਹੈ ਪਰ ਭਾਜਪਾ ਸਰਕਾਰ ਸਮੇਂ ਨੌਜਵਾਨ ਵਰਗ ਆਪਣੇ ਹੱਕਾਂ ਅਤੇ ਰੁਜ਼ਗਾਰ ਲਈ ਸੜਕਾਂ ’ਤੇ ਧਰਨੇ ਲਾ ਰਹੇ ਹਨ ਅਤੇ ਹੱਕਾਂ ਲਈ ਧਰਨੇ ਲਾ ਰਹੇ ਨੌਜਵਾਨਾਂ ਨੂੰ ਕੇਂਦਰ ਸਰਕਾਰ ਵਲੋਂ ਭਜਾ-ਭਜਾ ਕੇ ਕੁੱਟਿਆ ਜਾ ਰਿਹਾ ਹੈ| ਇੱਥੇ ਹੀ ਬੱਸ ਨਹੀਂ ਕੇਂਦਰ ਸਰਕਾਰ ਦੇ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਪੰਜਾਬ ਦੀ ‘ਆਪ’ ਸਰਕਾਰ ਵਲੋਂ ਕਈ ਹਫਤਿਆਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਪੂਰੇ ਪੰਜਾਬ ਅੰਦਰ ਧਰਨੇ ’ਤੇ ਬੈਠੇ ਸਫਾਈ ਸੇਵਕ ਯੂਨੀਅਨ ਮੈਂਬਰਾਂ ਨੂੰ ਪੁਲਿਸ ਵਲੋਂ ਬੁਰੀ ਤਰ੍ਹਾਂ ਨਾਲ ਕੱਟਿਆ ਗਿਆ ਅਤੇ ਇਥੋਂ ਤੱਕ ਕਿ ਰੋਸ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਜੋ ਕਿ ਲੋਕਤੰਤਰ ਦਾ ਘਾਣ ਹੈ| ਇਸ ਮੌਕੇ ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੁੱਟਣ ਅਤੇ ਲੁੱਟਣ ਵਾਲੀਆਂ ਸਰਕਾਰਾਂ ਨੂੰ ਸਿਰਫ ਮੂੰਹ ਤੋੜ ਜੁਆਬ ਕਾਂਗਰਸ ਪਾਰਟੀ ਦੀ ਸਰਕਾਰ ਹੀ ਦੇ ਸਕਦੀ ਹੈ| ਕੇਂਦਰ ਤੇ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕੀਤੇ ਜਾਣ ਤਾਂ ਜੋ ਇਨ੍ਹਾਂ ਕੁੱਟਣ ਅਤੇ ਲੁੱਟਣ ਵਾਲੀਆਂ ਸਰਕਾਰਾਂ ਤੋਂ ਛੁਟਕਾਰਾ ਮਿਲ ਸਕੇ|
Ad Position 22
No active advertisement
ਪਿਛਲੀ ਖ਼ਬਰ ਜੈ ਬਾਬਾ ਬਰਫ਼ਾਨੀ ਕਾਂਵੜ ਸੰਘ ਵਲੋਂ 13ਵੀਂ ਕਾਂਵੜ ਯਾਤਰਾ ਰਵਾਨਾ ਅਗਲੀ ਖ਼ਬਰ ਐਮ.ਸੀ. ਕੱਕੜ ਦੀਆਂ ਕੋਸ਼ਿਸ਼ਾਂ ਸਦਕਾ ਬਾਘਾ ਪੁਰਾਣਾ ਵਿਚ ਬਣੇਗਾ ਸ਼ਾਨਦਾਰ ਨਵਾਂ ਪਾਰਕ
Ad Position 24
No active advertisement