ਸਿਵਲ ਸੁਸਾਇਟੀ ਮੋਗਾ ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਮਨਾਉਣਗੇ ਡੀ. ਐਮ. ਕਾਲਜ ਦੀ ਸੌ ਸਾਲਾ ਸ਼ਤਾਬਦੀ
ਕਾਲਜ ਦੀ ਮੈਨੇਜਮੈਂਟ ਕਮੇਟੀ ਨੇ ਵਿਸਾਰੀ ਸੌ ਸਾਲਾ ਸ਼ਤਾਬਦੀ-ਐਡਵੋਕੇਟ ਰਵਿੰਦਰ ਕੌਰ
ਮੋਗਾ , 30 ਅਗਸਤ ( ਗੁਰਤੇਜ ਸਿੰਘ ਬੱਬੀ )- ਅੱਖਾਂ ਦੇ ਸੰਸਾਰ ਪ੍ਰਸਿੱਧ ਡਾਕਟਰ ਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਡਾਕਟਰ ਰਾਏ ਬਹਾਦਰ ਮਥਰਾ ਦਾਸ ਨੇ ਸਤੰਬਰ 1926 ਵਿਚ ਮੋਗਾ ਸ਼ਹਿਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਡੀ . ਐਮ .
ਮੋਗਾ , 30 ਅਗਸਤ ( ਗੁਰਤੇਜ ਸਿੰਘ ਬੱਬੀ )- ਅੱਖਾਂ ਦੇ ਸੰਸਾਰ ਪ੍ਰਸਿੱਧ ਡਾਕਟਰ ਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਡਾਕਟਰ ਰਾਏ ਬਹਾਦਰ ਮਥਰਾ ਦਾਸ ਨੇ ਸਤੰਬਰ 1926 ਵਿਚ ਮੋਗਾ ਸ਼ਹਿਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਡੀ . ਐਮ . ਕਾਲਜ ਹੋਂਦ ਵਿਚ ਲਿਆਂਦੀ ਸੀ ਅਤੇ ਉਸ ਤੋਂ ਬਾਅਦ ਪੰਜ ਹੋਰ ਵਿੱਦਿਅਕ ਅਦਾਰੇ ਹੋਂਦ ਵਿਚ ਆਏ ਅਤੇ ਇਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਡੀ . ਐਮ . ਕਾਲਜ ਮੈਨੇਜਮੈਂਟ ਕਮੇਟੀ ਹੀ ਚਲਾਉਂਦੀ ਰਹੀ ਸੀ ਪਰ ਇਹ ਮੈਨੇਜਮੈਂਟ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਧੜੇਬੰਦੀ ਦਾ ਸ਼ਿਕਾਰ ਹੋ ਕੇ ਰਹਿ ਗਈ ਅਤੇ ਹੁਣ ਜਦ ਕਿ 28 ਸਤੰਬਰ ਨੂੰ ਡੀ . ਐਮ . ਕਾਲਜ ਦੀ ਸੌ ਸਾਲਾ ਸ਼ਤਾਬਦੀ ਆ ਰਹੀ ਹੈ ਅਤੇ ਵਿਵਾਦਾਂ ਵਿਚ ਉਲਝੀ ਡੀ . ਐਮ . ਕਾਲਜ ਮੈਨੇਜਮੈਂਟ ਕਮੇਟੀ ਹੁਣ ਸੌ ਸਾਲਾ ਸ਼ਤਾਬਦੀ ਮਨਾਉਣ ਤੋਂ ਭੱਜਦੀ ਨਜ਼ਰ ਆਉਣ ਤੇ ਸਿਵਲ ਸੁਸਾਇਟੀ ਮੋਗਾ ਨੇ ਸ਼ਤਾਬਦੀ ਮਨਾਉਣ ਦਾ ਤਹੱਈਆ ਕੀਤਾ ਹੈ ਅਤੇ ਉਸ ਨੂੰ ਡੀ . ਐਮ . ਕਾਲਜ ਦੇ ਪੁਰਾਣੇ ਵਿਦਿਆਰਥੀ ਆਪਣੇ ਵਲੋਂ ਪੂਰਾ ਸਹਿਯੋਗ ਦੇਣਗੇ । ਇਹ ਪ੍ਰਗਟਾਵਾ ਡੀ . ਐਮ . ਕਾਲਜ ਦੀ ਵਿਦਿਆਰਥਣ ਰਹੀ ਐਡਵੋਕੇਟ ਤੇ ਬੁਲਾਰੇ ਰਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਇਸ ਸ਼ਤਾਬਦੀ ਨੂੰ ਮਨਾਉਣ ਲਈ ਸ਼ਹਿਰ ਦੇ ਪਤਵੰਤਿਆਂ ਅਤੇ ਸੁਹਿਰਦਤਾ ਰੱਖਣ ਵਾਲੇ ਲੋਕਾਂ ਨੂੰ ਸਿਵਲ ਸੁਸਾਇਟੀ ਮੋਗਾ ਨੂੰ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਡੀ . ਐਮ . ਕਾਲਜ ਮੋਗਾ ਸ਼ਹਿਰ ਦੀ ਉਹ ਵਿੱਦਿਅਕ ਸੰਸਥਾ ਹੈ ਜਿਸ ਨੇ ਕਲਾ ਜਗਤ , ਖੇਡ ਜਗਤ ਅਤੇ ਹੋਰ ਖੇਤਰਾਂ ਵਿਚ ਵੱਡੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਜਿਨ੍ਹਾਂ ਦਾ ਜ਼ਿਕਰ ਦੇਸ ਅਤੇ ਸੰਸਾਰ ਵਿਆਪੀ ਹੈ । ਐਡਵੋਕੇਟ ਰਵਿੰਦਰ ਕੌਰ ਨੇ ਕਿਹਾ ਕਿ ਸੌ ਸਾਲਾ ਸ਼ਤਾਬਦੀ ਮੋਗਾ ਸ਼ਹਿਰ ਵਾਸੀਆਂ ਲਈ ਇਕ ਜਸ਼ਨ ਵਾਂਗ ਹੋਣੀ ਚਾਹੀਦੀ ਹੈ ਤੇ ਡੀ . ਐਮ . ਕਾਲਜ ਇਕ ਵਿੱਦਿਅਕ ਧਰੋਹਰ ਹੈ ।