ਲੋਕਲ ਗੁਰਪੁਰਬ ਕਮੇਟੀ ਮੋਗਾ ਦੀ ਮੀਟਿੰਗ ਹੋਈ
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਲੋਕਲ ਗੁਰਪੁਰਬ ਕਮੇਟੀ ਰਜਿ: ਮੋਗਾ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜ਼ਾਰ ਮੋਗਾ ਵਿਖੇ ਬਲਜੀਤ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸਮੁੱਚੀ ਕਾਰਵਾਈ ਦਾ ਸੰਚਾਲਨ ਬਲਦੇਵ ਸਿੰਘ ਛਾਬੜਾ ਨੇ ਕੀਤਾ।
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਲੋਕਲ ਗੁਰਪੁਰਬ ਕਮੇਟੀ ਰਜਿ: ਮੋਗਾ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜ਼ਾਰ ਮੋਗਾ ਵਿਖੇ ਬਲਜੀਤ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸਮੁੱਚੀ ਕਾਰਵਾਈ ਦਾ ਸੰਚਾਲਨ ਬਲਦੇਵ ਸਿੰਘ ਛਾਬੜਾ ਨੇ ਕੀਤਾ। ਮੀਟਿੰਗ ਦੌਰਾਨ ਪਹਿਲੀ ਪਾਤਸ਼ਾਹੀ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਕੀਤੀਆਂ ਜਾਣ ਵਾਲੀਆਂ ਪ੍ਰਭਾਤ ਫੇਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਫ਼ੈਸਲਾ ਲਿਆ ਕਿ ਪ੍ਰਭਾਤ ਫੇਰੀਆਂ ਦਾ ਸਮੁੱਚਾ ਪ੍ਰੋਗਰਾਮ ਅਤੇ ਮਿਤੀ ਅਗਲੀ ਹੋਣ ਵਾਲੀ ਮੀਟਿੰਗ ਵਿਚ ਤੈਅ ਕਰ ਲਿਆ ਜਾਵੇਗਾ। ਮੀਟਿੰਗ ਦੌਰਾਨ ਪ੍ਰਧਾਨ ਬਲਜੀਤ ਸਿੰਘ ਵਿੱਕੀ ਵਲੋਂ ਮੋਗਾ ਦੀਆਂ ਸਮੂਹ ਸੰਗਤਾਂ ਦੀ ਜਾਣਕਾਰੀ ਲਈ ਦੱਸਿਆ ਕਿ ਲੋਕਲ ਗੁਰਪੁਰਬ ਕਮੇਟੀ ਮੋਗਾ ਇਕ ਰਜਿ: ਕਮੇਟੀ ਹੈ ਅਤੇ ਇਸ ਦੇ ਜਨਰਲ ਸਕੱਤਰ ਬਲਦੇਵ ਸਿੰਘ ਛਾਬੜਾ ਹਨ। ਇਸ ਤੋਂ ਇਲਾਵਾ ਜੇਕਰ ਕੋਈ ਲੋਕਲ ਗੁਰਪੁਰਬ ਕਮੇਟੀ ਰਜਿ: ਮੋਗਾ ਦਾ ਜਨਰਲ ਸਕੱਤਰ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਹ ਸੰਗਤਾਂ ਨੂੰ ਗੁਮਰਾਹ ਕਰ ਰਿਹਾ ਹੈ। ਮੀਟਿੰਗ ਵਿਚ ਬਲਜੀਤ ਸਿੰਘ ਵਿੱਕੀ ਪ੍ਰਧਾਨ, ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ, ਗੁਰਮੇਜਰ ਸਿੰਘ, ਦਰਸ਼ਨ ਸਿੰਘ ਅਰੋੜਾ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਹਰਵਿੰਦਰ ਸਿੰਘ ਮਘੇੜਾ, ਜਗਸੀਰ ਸਿੰਘ ਮਾਨ, ਸਤਨਾਮ ਸਿੰਘ ਬੀ.ਏ., ਬਲਜਿੰਦਰ ਸਿੰਘ ਸਹਿਗਲ, ਅਮਰੀਕ ਸਿੰਘ ਬਾਰਦਾਨੇ ਵਾਲੇ, ਹਰਵਿੰਦਰ ਸਿੰਘ ਨੈਸਲੇ ਆਦਿ ਸ਼ਾਮਿਲ ਹੋਏ।