24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਅਕਾਲੀ ਸਰਕਾਰਾਂ ਸਮੇਂ ਹੀ ਸੂਬੇ ਦਾ ਸਰਬਪੱਖੀ ਵਿਕਾਸ ਹੋਇਆ-ਜਸਵੀਰ ਸਿੰਘ ਸੀਰਾ ਖੋਸਾ

ਕੋਟ ਈਸੇ ਖਾਂ, 23 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਸੂਬੇ ਵਿਚ ਜਦੋਂ ਵੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਉਦੋਂ ਹੀ ਸੂਬੇ ਦੇ ਹਰ ਖੇਤਰ ਵਿਚ ਵਿਕਾਸ ਕਾਰਜਾਂ ਨੇ ਰਫਤਾਰ ਫੜੀ ਤੇ ਹਰ ਵਰਗ ਲਈ ਭਲਾਈ ਯੋਜਨਾਵਾਂ ਬਣੀਆਂ ਪਰ ਦੂਜੇ ਪਾਸੇ ਪਹਿਲਾਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੇ ਰਾਜ ਵਿਚ ਲੋਕਾਂ ਨਾਲ ਕਦੇ ਵੀ ਕੀਤੇ ਗਏ ਵਾਅਦੇ ਵਫਾ ਨਹੀਂ ਹੋਏ ਉਲਟਾ ਲੋਕਾਂ ਦਾ ਧਿਆਨ ਭਟਕਾਉਣ ਲਈ ਬੇਤੁਕੀਆਂ ਬਿਆਨਬਾਜ਼ੀਆਂ ਤੇ ਹੋਰ ਮੁੱਦਿਆਂ ਵਿਚ ਉਲਝਾ ਕੇ ਗਲਤ ਰਾਜਨੀਤੀ ਦੀ ਖੇਡ ਖੇਡੀ ਗਈ ਜਿਸ ਕਾਰਨ ਪੰਜਾਬ ਦੀ ਤਰੱਕੀ ਖੁਸ਼ਹਾਲੀ ਲਈ ਕੰਮ ਤਾਂ ਕੀ ਹੋਣੇ ਸੀ ਉਲਟਾ ਅਰਾਜਕਤਾ ਦਾ ਮਾਹੌਲ ਬਣਾ ਦਿੱਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪੀ.

Ad Position 21
No active advertisement
ਅਜੀਤ ਡੈਸਕ 24-10-2026
ਕੋਟ ਈਸੇ ਖਾਂ, 23 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਸੂਬੇ ਵਿਚ ਜਦੋਂ ਵੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਉਦੋਂ ਹੀ ਸੂਬੇ ਦੇ ਹਰ ਖੇਤਰ ਵਿਚ ਵਿਕਾਸ ਕਾਰਜਾਂ ਨੇ ਰਫਤਾਰ ਫੜੀ ਤੇ ਹਰ ਵਰਗ ਲਈ ਭਲਾਈ ਯੋਜਨਾਵਾਂ ਬਣੀਆਂ ਪਰ ਦੂਜੇ ਪਾਸੇ ਪਹਿਲਾਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੇ ਰਾਜ ਵਿਚ ਲੋਕਾਂ ਨਾਲ ਕਦੇ ਵੀ ਕੀਤੇ ਗਏ ਵਾਅਦੇ ਵਫਾ ਨਹੀਂ ਹੋਏ ਉਲਟਾ ਲੋਕਾਂ ਦਾ ਧਿਆਨ ਭਟਕਾਉਣ ਲਈ ਬੇਤੁਕੀਆਂ ਬਿਆਨਬਾਜ਼ੀਆਂ ਤੇ ਹੋਰ ਮੁੱਦਿਆਂ ਵਿਚ ਉਲਝਾ ਕੇ ਗਲਤ ਰਾਜਨੀਤੀ ਦੀ ਖੇਡ ਖੇਡੀ ਗਈ ਜਿਸ ਕਾਰਨ ਪੰਜਾਬ ਦੀ ਤਰੱਕੀ ਖੁਸ਼ਹਾਲੀ ਲਈ ਕੰਮ ਤਾਂ ਕੀ ਹੋਣੇ ਸੀ ਉਲਟਾ ਅਰਾਜਕਤਾ ਦਾ ਮਾਹੌਲ ਬਣਾ ਦਿੱਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਤੇ ਟਕਸਾਲੀ ਅਕਾਲੀ ਆਗੂ ਜਸਵੀਰ ਸਿੰਘ ਸੀਰਾ ਖੋਸਾ ਨੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨਾਲ ਬੈਠਕ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਧਰਮਕੋਟ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਇਸ ਹਲਕੇ ਵਿਚ ਜਥੇਦਾਰ ਤੋਤਾ ਸਿੰਘ ਨੇ ਕਮਾਨ ਸੰਭਾਲੀ ਸੀ ਤਾਂ ਵੱਡੀ ਪੱਧਰ ’ਤੇ ਕੀਤੇ ਹੋਏ ਕੰਮ ਲੋਕਾਂ ਦੇ ਸਾਹਮਣੇ ਹਨ| ਜੋ ਹਲਕਾ ਪਹਿਲਾਂ ਪਛੜਿਆ ਕਿਹਾ ਜਾਂਦਾ ਸੀ ਉਹ ਮੋਹਰੀ ਹਲਕਿਆਂ ਵਿਚ ਗਿਣਿਆ ਜਾਣ ਲੱਗਾ ਸੀ। ਹੁਣ ਵੀ ਉਨ੍ਹਾਂ ਦੀ ਲੋਕ ਪੱਖੀ ਸੋਚ ਨੂੰ ਅੱਗੇ ਲਿਜਾਂਦੇ ਹੋਏ ਉਨ੍ਹਾਂ ਦੇ ਫਰਜ਼ੰਦ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ’ਚ ਅਕਾਲੀ ਆਗੂ ਵਰਕਰ ਪੂਰੀ ਇਕਜੁੱਟਤਾ ਨਾਲ ਕੰਮ ਕਰ ਰਹੇ ਹਨ। ਇਸ ਮੌਕੇ ਪ੍ਰਮਾਤਮਾ ਸਿੰਘ ਖੋਸਾ, ਦਰਸ਼ਨ ਸਿੰਘ ਦਰਸ਼ੀ, ਬਾਬਾ ਗੁਰਜੰਟ ਸਿੰਘ, ਡਾ. ਗੁਰਦੇਵ ਸਿੰਘ, ਪਿੱਪਲ ਸਿੰਘ, ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 26 ਸ਼ਕਤੀਪੀਠਾਂ ਤੋਂ ਆਈਆਂ ਪਾਵਨ ਜੋਤਾਂ ਦੀ ਵਿਦਾਇਗੀ ਨਾਲ ‘ਮੇਲੇ ਮਈਆ ਦੇ’ ਧਾਰਮਿਕ ਸਮਾਗਮ ਦੀ ਹੋਈ ਸੰਪੂਰਨਤਾ ਅਗਲੀ ਖ਼ਬਰ ਵਿਜੇ ਧੀਰ ਐਡਵੋਕੇਟ ਨਾਲ ਸੰਬੰਧਿਤ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਮੇਅਰ ਨੂੰ ਦਿੱਤਾ ਮੰਗ ਪੱਤਰ
Ad Position 24