24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

26 ਸ਼ਕਤੀਪੀਠਾਂ ਤੋਂ ਆਈਆਂ ਪਾਵਨ ਜੋਤਾਂ ਦੀ ਵਿਦਾਇਗੀ ਨਾਲ ‘ਮੇਲੇ ਮਈਆ ਦੇ’ ਧਾਰਮਿਕ ਸਮਾਗਮ ਦੀ ਹੋਈ ਸੰਪੂਰਨਤਾ

ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ ਨਰਾਤਿਆਂ ਦੇ ਸਬੰਧ ਵਿਚ ਕਰਵਾਏ ਗਏ 10 ਰੋਜ਼ਾ ‘ਮੇਲੇ ਮਈਆ ਦੇ ਸਮਾਗਮ ਦੀ ਸਮਾਪਤੀ 26 ਸ਼ਕਤੀਪੀਠਾਂ ਅਤੇ ਪ੍ਰਸਿੱਧ ਧਾਰਮਿਕ ਧਾਮਾਂ ਤੋਂ ਲਿਆਂਦੀਆਂ ਗਈਆਂ ਪਾਵਨ ਜੋਤਾਂ ਦੀ ਭਾਵਪੂਰਨ ਵਿਦਾਇਗੀ ਅਤੇ ਪੂਰਨ ਆਹੂਤੀ ਨਾਲ ਹੋਈ। ਸਮਾਗਮ ਦੇ ਆਖ਼ਰੀ ਦਿਨ ਮਾਂ ਭਗਵਤੀ ਦੇ ਜਾਗਰਣ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਸ਼ਰਧਾਲੂਆਂ ਨੇ ਪਾਵਨ ਜੋਤਾਂ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕ ਕੇ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ।

Ad Position 21
No active advertisement
ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਅਨਮੋਲ ਵੈੱਲਫੇਅਰ ਕਲੱਬ ਵਲੋਂ ਕਰਵਾਏ ਗਏ ‘ਮੇਲੇ ਮਈਆ ਦੇ’ ਸਮਾਗਮ ਦੀ ਸਮਾਪਤੀ ਮੌਕੇ ਜੋਤਾਂ ਨੂੰ ਵਿਦਾਇਗੀ ਲਈ ਰਵਾਨਾ ਕਰਦੇ ਹੋਏ ਪ੍ਰਧਾਨ ਰਾਜੇਸ਼ ਅਰੋੜਾ। ਅਜੀਤ ਤਸਵੀਰ 24-10-2026
ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ ਨਰਾਤਿਆਂ ਦੇ ਸਬੰਧ ਵਿਚ ਕਰਵਾਏ ਗਏ 10 ਰੋਜ਼ਾ ‘ਮੇਲੇ ਮਈਆ ਦੇ ਸਮਾਗਮ ਦੀ ਸਮਾਪਤੀ 26 ਸ਼ਕਤੀਪੀਠਾਂ ਅਤੇ ਪ੍ਰਸਿੱਧ ਧਾਰਮਿਕ ਧਾਮਾਂ ਤੋਂ ਲਿਆਂਦੀਆਂ ਗਈਆਂ ਪਾਵਨ ਜੋਤਾਂ ਦੀ ਭਾਵਪੂਰਨ ਵਿਦਾਇਗੀ ਅਤੇ ਪੂਰਨ ਆਹੂਤੀ ਨਾਲ ਹੋਈ। ਸਮਾਗਮ ਦੇ ਆਖ਼ਰੀ ਦਿਨ ਮਾਂ ਭਗਵਤੀ ਦੇ ਜਾਗਰਣ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਸ਼ਰਧਾਲੂਆਂ ਨੇ ਪਾਵਨ ਜੋਤਾਂ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕ ਕੇ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਮੋਗਾ ਵਾਸੀਆਂ, ਸਮੂਹ ਸ਼ਰਧਾਲੂਆਂ, ਸੇਵਾਦਾਰਾਂ ਅਤੇ ਪ੍ਰਸ਼ਾਸਨਿਕ ਸਹਿਯੋਗੀਆਂ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਆਉਂਦੀ 25 ਅਕਤੂਬਰ ਨੂੰ ਕਲੱਬ ਦੇ ਸਮੂਹ ਮੈਂਬਰ ਮਾਤਾ ਚਿੰਤਪੁਰਨੀ ਧਾਮ ਜਾ ਕੇ ਵਿਧੀਵਤ ਝੰਡਾ ਚੜ੍ਹਾਉਣਗੇ। ਸਮਾਗਮ ਦੌਰਾਨ ਕੱਢੇ ਗਏ ਲੱਕੀ ਡਰਾਅ ਦੇ ਦੋ ਭਾਗਸ਼ਾਲੀ ਜੇਤੂਆਂ ਨੂੰ ਮਾਤਾ ਵੈਸ਼ਨੋ ਦੇਵੀ ਧਾਮ ਦੀ ਯਾਤਰਾ ਲਈ ਵੰਦੇ ਭਾਰਤ ਟਰੇਨ ਦੀਆਂ ਦੋ ਟਿਕਟਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਕਲੱਬ ਦੇ ਸਰਪ੍ਰਸਤ ਹਰੀ ਚੰਦ ਸਿੰਗਲਾ, ਚੇਅਰਮੈਨ ਸੁਰਿੰਦਰ ਤਾਇਲ, ਉਪ-ਚੇਅਰਮੈਨ ਹਰਪ੍ਰੀਤ ਸਿੰਘ, ਮੀਤ ਪ੍ਰਧਾਨ ਗੌਰਵ ਜਿੰਦਲ, ਸਕੱਤਰ ਵਿਵੇਕ ਮਜੀਠੀਆ, ਸਹਿ-ਸਕੱਤਰ ਰਾਜੇਸ਼ ਧੀਮਾਨ ਕਾਕੂ, ਕੈਸ਼ੀਅਰ ਐਡਵੋਕੇਟ ਪ੍ਰਵੀਨ ਸਚਦੇਵਾ, ਪ੍ਰੋਜੈਕਟ ਚੇਅਰਮੈਨ ਵਿਸ਼ਾਲ ਢੀਂਗਰਾ, ਪ੍ਰਹਿਲਾਦ ਕਾਲੜਾ, ਸਲਾਹਕਾਰ ਗਗਨਦੀਪ ਮਿੱਤਲ, ਅਮਨ ਮਹਿੰਦੀ, ਪ੍ਰੈੱਸ ਸਕੱਤਰ ਕਪਿਲ ਕਪੂਰ, ਪ੍ਰਚਾਰ ਸਕੱਤਰ ਪ੍ਰਿੰਸ ਗਾਬਾ, ਰਾਹੁਲ ਗਰੋਵਰ, ਸੋਸ਼ਲ ਮੀਡੀਆ ਇੰਚਾਰਜ ਸੰਨੀ ਕਪੂਰ, ਅਕਸ਼ੈ ਗੁਲਾਟੀ, ਸੇਵਾ ਇੰਚਾਰਜ ਚਮਨ ਲਾਲ ਮਿੱਤਲ ਸਮੇਤ ਕਲੱਬ ਮੈਂਬਰ ਰਮੀਕਾਂਤ ਜੈਨ, ਅਜੇ ਕਥੂਰੀਆ, ਅਮਨ ਕਾਲੜਾ, ਸੁਸ਼ਾਂਤ ਮਜੀਠੀਆ, ਧੀਰਜ ਸੂਦ, ਜਗਚਾਨਣ ਸਿੰਘ ਜੱਗੀ, ਜਗਜੀਵ ਧੀਰ, ਅਜੇ ਮੋਂਗਾ, ਗੌਰਵ ਚਾਵਲਾ, ਮੋਹਿਤ ਕੋਛੜ, ਸੰਜੀਵ ਨਰੂਲਾ, ਗੌਰਵ ਅਹੂਜਾ, ਰਾਘਵ ਗੁਪਤਾ, ਸਾਹਿਲ ਅਰੋੜਾ, ਕੇਵਲ ਬਾਂਸਲ, ਅਸ਼ੋਕ ਅਰੋੜਾ, ਸਚਿਨ ਮੋਂਗਾ, ਮਾਨਵ ਕਾਲੜਾ, ਹਰੀਸ਼ ਗੋਇਲ, ਦੀਪਕ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਜੇ ਧੀਰ ਐਡਵੋਕੇਟ ਨਾਲ ਸੰਬੰਧਿਤ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਮੇਅਰ ਨੂੰ ਦਿੱਤਾ ਮੰਗ ਪੱਤਰ ਪੰਜਾਬ ਵਿਚ ਡੀ.ਐਲ.ਡੀ... ਅਗਲੀ ਖ਼ਬਰ ਅਕਾਲੀ ਸਰਕਾਰਾਂ ਸਮੇਂ ਹੀ ਸੂਬੇ ਦਾ ਸਰਬਪੱਖੀ ਵਿਕਾਸ ਹੋਇਆ-ਜਸਵੀਰ ਸਿੰਘ ਸੀਰਾ ਖੋਸਾ
Ad Position 24