15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 3 ਨੂੰ ਤੇ ਗੁਰਮਤਿ ਸਮਾਗਮ 5 ਨੂੰ <br/>

Ad Position 21
No active advertisement
ਅਜੀਤ ਡੈਸਕ 01-01-2026
ਅਹਿਮਦਗੜ੍ਹ, 31 ਦਸੰਬਰ (ਸੁਖਜੀਤ ਸਿੰਘ ਖੇੜਾ) - ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਵਿਖੇ ਸਭਾ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਗੁਲਾਬ ਸਿੰਘ ਅਤੇ ਸੈਕਟਰੀ ਨਿਹਾਲ ਸਿੰਘ ਉੱਭੀ ਨੇ ਦੱਸਿਆ ਕਿ ਮਿਤੀ 3 ਜਨਵਰੀ 2026 ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ ਨਗਰ ਕੀਰਤਨ ਵੀ ਇਸੇ ਦਿਨ 3 ਜਨਵਰੀ ਦਿਨ ਸਨਿੱਚਰਵਾਰ ਨੂੰ ਸਵੇਰੇ ਗੁਰਦੁਆਰਾ ਸਿੰਘ ਸਭਾ ਤੋਂ ਆਰੰਭ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤ ਹੋਵੇਗਾ | ਇਸ ਤੋਂ ਇਲਾਵਾ 5 ਜਨਵਰੀ ਦਿਨ ਸੋਮਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ ਪਾਏ ਜਾਣਗੇ | ਉਪਰੰਤ ਹਜ਼ੂਰੀ ਰਾਗੀ ਭਾਈ ਓਾਕਾਰ ਸਿੰਘ ਜੀ ਦੇ ਜਥੇ ਵਲੋਂ ਕੀਰਤਨ ਕੀਤਾ ਜਾਵੇਗਾ | ਬੱਚਿਆਂ ਦੀਆਂ ਕਵਿਤਾਵਾਂ ਅਤੇ ਲੈਕਚਰ ਤੋਂ ਉਪਰੰਤ ਢਾਡੀ ਜਥਾ ਸਿੰਘ ਕਥਾ ਵਿਚਾਰਾਂ ਦੀ ਸਾਂਝ ਪਾਉਣਗੇ | ਉਪਰੰਤ ਪੰਥਕ ਢਾਡੀ ਜਥਾ ਹਰਪ੍ਰੀਤ ਸਿੰਘ ਮਸਤਾਨਾ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਰਾਤ ਦੇ ਸਮਾਗਮ ਵਿਚ ਕਵੀਸਰੀ ਜਥਾ ਭਾਈ ਹਰਜਿੰਦਰ ਸਿੰਘ ਕੁੱਪ ਰੋਹੀੜਾ ਵਾਲੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਗੰਡੇਵਾਲ ਵਿਖੇ ਇੱਕੋ ਹੀ ਪਰਿਵਾਰ ਦੀਆਂ ਤਿੰਨ ਲਾਸ਼ਾਂ ਦੇ ਸਸਕਾਰ ਨੇ ਹਾਜ਼ਰ ਅਨੇਕਾਂ ਹਿਰਦਿਆਂ ਨੂੰ ਵਲੂੰਧਰਿਆ <br/> ਅਗਲੀ ਖ਼ਬਰ ਵਿਧਾਨ ਸਭਾ ਹਲਕਾ ਧੂਰੀ 'ਚ 5 ਨੂੰ ਕੀਤੀ ਜਾਵੇਗੀ ਸੂਬਾ ਪੱਧਰੀ ਰੋਸ ਰੈਲੀ
Ad Position 24