15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗੰਡੇਵਾਲ ਵਿਖੇ ਇੱਕੋ ਹੀ ਪਰਿਵਾਰ ਦੀਆਂ ਤਿੰਨ ਲਾਸ਼ਾਂ ਦੇ ਸਸਕਾਰ ਨੇ ਹਾਜ਼ਰ ਅਨੇਕਾਂ ਹਿਰਦਿਆਂ ਨੂੰ ਵਲੂੰਧਰਿਆ <br/>

Ad Position 21
No active advertisement
ਅਜੀਤ ਡੈਸਕ 01-01-2026
ਸ਼ੇਰਪੁਰ, 31 ਦਸੰਬਰ (ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ)-ਇੱਕੋ ਹੀ ਪਰਿਵਾਰ ਦੀਆਂ ਹਫ਼ਤਾ ਪਹਿਲਾਂ ਪਿੰਡ ਭੂਦਨ ਵਿਖੇ ਰਹੱਸ ਬਣੀਆਂ ਤਿੰਨ ਮੌਤਾਂ ਬੀਬੀ ਇੰਦਰਪਾਲ ਕੌਰ, ਮਾਤਾ ਹਰਦੀਪ ਕੌਰ ਅਤੇ ਪੁੱਤਰ ਜੌਰਡਨ ਸਿੰਘ ਦਾ ਪਿੰਡ ਗੰਡੇਵਾਲ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇੱਕ ਹਫ਼ਤੇ ਤੋਂ ਹੋਈਆਂ ਮੌਤਾਂ ਦੇ ਵਾਰਿਸਾਂ ਨੂੰ ਵੀ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਨੁਮਾਇੰਦਿਆਂ ਰਾਹੀਂ ਸੰਘਰਸ਼ ਕਰ ਕੇ ਥਾਣਾ ਸੰਦੌੜ ਵਿਖੇ ਦੋਸ਼ੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ਼ ਹੋਣ ਤੋ ਬਾਅਦ ਹੀ ਸੰਸਕਾਰ ਕੀਤਾ ਗਿਆ | ਇਸ ਸਮੇਂ ਬੇਮਿਸਾਲ ਇਕੱਠ ਵਿਚ ਹਰ ਇੱਕ ਅੱਖ ਵਿਚੋਂ ਹੰਝੂ ਵਹਿ ਰਹੇ ਸੀ | ਲੋਕਾਂ ਦੇ ਹਾਉਕੇ, ਸਿਸਕੀਆਂ ਅਤੇ ਮਾਵਾਂ ਭੈਣਾਂ ਦੇ ਦਿਲ ਕੰਬਾਊ ਵੈਣਾਂ ਨੇ ਸਭ ਦੇ ਹਿਰਦਿਆਂ ਨੂੰ ਕੰਬਣੀਆਂ ਛੇੜ ਦਿੱਤੀਆਂ | ਜਦੋਂ ਲੜਕੀ ਦੇ ਭਰਾ ਕੁਲਦੀਪ ਸਿੰਘ ਨੇ ਧਾਹਾਂ ਮਾਰਦੇ ਹੋਏ ਤਿੰਨੇ ਲਾਸ਼ਾਂ ਨੂੰ ਅਗਨੀ ਭੇਟ ਕੀਤਾ ਤਾਂ ਅਸਮਾਨ ਵਿਚੋਂ ਬਦਲ ਵੀ ਆਪਣੇ ਅੱਥਰੂ ਰੋਕ ਨਾ ਸਕੇ | ਇਸ ਮੌਕੇ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾਂ, ਕਰਮਜੀਤ ਸਿੰਘ ਗੰਡੇਵਾਲ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸੰਤ ਹਾਕਮ ਸਿੰਘ ਗੰਡੇਵਾਲ, ਮਹਿਤਾਬ ਸਿੰਘ, ਗੁਰਮੇਲ ਸਿੰਘ ਚੀਮਾ, ਗੁਰਪ੍ਰੀਤ ਸਿੰਘ ਚੀਮਾ, ਜਥੇਦਾਰ ਲਾਭ ਸਿੰਘ, ਕਰਨੈਲ ਸਿੰਘ ਗੰਡੇਵਾਲ, ਜਗਦੇਵ ਸਿੰਘ ਬਦੇਸ਼ਾ, ਗੋਰਾ ਸਿੰਘ, ਵਿੱਕੀ ਬਦੇਸ਼ਾ, ਹਾਕਮ ਸਿੰਘ ਸਾਬਕਾ ਸਰਪੰਚ, ਡਾਕਟਰ ਲਖਵਿੰਦਰ ਸਿੰਘ ਟਿੱਬਾ, ਨਰਿੰਦਰ ਸਿੰਘ ਕਾਲਾਬੂਲਾ, ਭੰਤ ਸਿੰਘ ਗੰਡੇਵਾਲ, ਹਰਪਾਲ ਸਿੰਘ ਪੋਪੀ, ਗੁਰਜੰਟ ਸਿੰਘ ਪ੍ਰਧਾਨ, ਅਜੀਤਪਾਲ ਸਿੰਘ ਪੰਜਗਰਾਈਆਂ, ਹਰਬੰਸ ਸਿੰਘ ਠੀਕਰੀਵਾਲ ਸਮੇਤ ਸੈਂਕੜੇ ਲੋਕੀਂ ਇਸ ਭਾਵਕ ਮਾਹੌਲ ਸਮੇਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਕਾਂਗਰਸ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 3 ਨੂੰ ਤੇ ਗੁਰਮਤਿ ਸਮਾਗਮ 5 ਨੂੰ...
Ad Position 24