03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਕੇਂਦਰ ਵਲੋਂ ਲਿਆਂਦੇ ਨਵੇਂ ਰੁਜ਼ਗਾਰ ਐਕਟ ਦੇ ਵਿਰੋਧ ਵਿਚ ਬਸਪਾ ਨੇ ਰਾਸ਼ਟਰਪਤੀ, ਰਾਜਪਾਲ ਦੇ ਨਾਮ ਭੇਜਿਆ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 03-01-2026
ਸੰਗਰੂਰ, 2 ਜਨਵਰੀ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਸਤਿਗੁਰ ਸਿੰਘ ਕੌਹਰੀਆ ਦੀ ਅਗਵਾਈ ਹੇਠ ਏ.ਡੀ.ਸੀ. ਸੁਖਚੈਨ ਸਿੰਘ ਪਾਪੜਾਂ ਨੰੂ ਭਾਰਤ ਦੀ ਰਾਸ਼ਟਰਪਤੀ, ਰਾਜਪਾਲ ਪੰਜਾਬ, ਮੁੱਖ ਸਕੱਤਰ ਪੰਜਾਬ ਦੇ ਨਾਮ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਡਾ: ਮੱਖਣ ਸਿੰਘ ਨੇ ਵੀ ਵਿਸ਼ੇਸ਼ ਤੌਰ ੳੁੱਤੇ ਸ਼ਮੂਲੀਅਤ ਕੀਤੀ | ਵੀਰ ਅਤੇ ਡਾਕਟਰ ਮੱਖਣ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਾ ਇਹ ਮੰਗ ਪੱਤਰ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਮਜ਼ਦੂਰਾਂ ਦੇ ਹੱਕ ਖੋਹੇ ਜਾਣ ਵਿਰੁੱਧ ਅਤੇ ਕੇਂਦਰ ਸਰਕਾਰ ਦੇ ਵਿਕਸਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਅਜੀਵਿਕਾ ਮਿਸ਼ਨ ਗ੍ਰਾਮੀਣ 2025 ਦੇ ਕੁ ਪ੍ਰਭਾਵਾਂ ਨੰੂ ਲੈ ਕੇ ਦਿੱਤਾ ਗਿਆ ਹੈ | ਬਸਪਾ ਆਗੂ ਚਮਕੌਰ ਸਿੰਘ ਵੀਰ ਅਤੇ ਡਾਕਟਰ ਮੱਖਣ ਸਿੰਘ ਨੇ ਕਿਹਾ ਕਿ ਇਸ ਐਕਟ ਤਹਿਤ 40 ਫ਼ੀਸਦੀ ਹਿੱਸਾ ਸੂਬਾ ਸਰਕਾਰਾਂ ਵੱਲ ਨਿਰਧਾਰਤ ਕੀਤਾ ਗਿਆ ਹੈ ਜਿਸ ਦਾ ਮਕਸਦ ਸੂਬਿਆਂ ਦੇ ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਸਮਾਪਤ ਕਰਨਾ ਹੈ | ਇਸ ਐਕਟ ਦੀ ਦੂਜੀ ਮੱਦ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਨਵੇਂ ਐਕਟ ਤਹਿਤ ਕੰਮ ਦੀ ਗਾਰੰਟੀ ਨਾ ਹੋ ਕੇ ਵਿਕਾਸ ਪ੍ਰੋਜੈਕਟਾਂ ਨਾਲ ਜੋੜਿਆ ਗਿਆ ਹੈ ਜਿਸ ਦਾ ਅਰਥ ਇਹ ਹੈ ਕਿ ਜਿੱਥੇ ਪ੍ਰੋਜੈਕਟ ਲੱਗੇਗਾ ਕੰਮ ਦੇ ਮੌਕੇ ਉਪਲਬਧ ਹੋਣਗੇ | ਆਗੂਆਂ ਨੇ ਕਿਹਾ ਕਿ ਇਹ ਐਕਟ ਕਾਮਿਆਂ ਲਈ ਰੁਜ਼ਗਾਰ ਦੀ ਗਾਰੰਟੀ ਨਾ ਹੋ ਕੇ ਰੁਜ਼ਗਾਰ ਖੋਹਣ ਅਤੇ ਖੱਜਲ ਖੁਆਰ ਕਰਨ ਲਈ ਹੀ ਬਣਾਇਆ ਗਿਆ ਹੈ ਅਤੇ ਬਸਪਾ ਇਸ ਦਾ ਵਿਰੋਧ ਕਰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ 300 ਦਿਨ ਪ੍ਰਤੀ ਵਰ੍ਹਾ ਰੁਜ਼ਗਾਰ ਦੀ ਵਿਵਸਥਾ ਹੋਵੇ | ਇਸ ਮੌਕੇ ਹਾਜ਼ਰ ਆਗੂਆਂ ਵਿਚ ਪਵਿੱਤਰ ਸਿੰਘ, ਰਾਮ ਸਿੰਘ ਲੌਂਗੋਵਾਲ, ਮਿੱਠੂ ਸਿੰਘ,ਗੁਰਮੇਲ ਸਿੰਘ ਧੂਰੀ, ਕਸ਼ਮੀਰਾ ਸਿੰਘ, ਗੁਰਦੇਵ ਘਾਂਬਦਾ, ਬਲਜੀਤ ਕੌਰ, ਛਿੰਦਰ ਕੌਰ, ਰਾਣੀ ਕੌਰ, ਹਾਕਮ ਸਿੰਘ, ਗੁਰਦੇਵ ਸਿੰਘ ਘਾਂਬਦਾ, ਅਮਨ ਬੋਧ, ਰਾਜ ਕੁਮਾਰ, ਨਾਹਰ ਸਿੰਘ ਬਹਾਦਰਪੁਰ, ਲਾਲ ਸਿੰਘ ਬਹਾਦਰਪੁਰ, ਗੁਰਮੇਲ ਸਿੰਘ ਰੰਗੀਲਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਓ ਬੀ ਸੀ ਕਮਿਸ਼ਨ ਦੇ ਚੇਅਰਮੈਨ ਡਾ. ਥਿੰਦ ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਵਿੱਤ ਮੰਤਰੀ ਚੀਮਾ ਨੇ ਧਰਮਗੜ੍ਹ ਵਿਖੇ ਨਹਿਰੀ ਪਾਣੀ ਦੀ ਸਹੂਲਤ ਲਈ ਕੀਤਾ ਉਦਘਾਟਨ <br/>
Ad Position 24