03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪੰਜਾਬ ਰਾਜ ਓ ਬੀ ਸੀ ਕਮਿਸ਼ਨ ਦੇ ਚੇਅਰਮੈਨ ਡਾ. ਥਿੰਦ ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 03-01-2026
ਸੁਨਾਮ ਊਧਮ ਸਿੰਘ ਵਾਲਾ, 2 ਜਨਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਓਬੀਸੀ ਰਾਜਨੀਤਿਕ ਫ਼ਰੰਟ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਦੀ ਅਗਵਾਈ ਵਿਚ ਜਨਰਲ ਸਕੱਤਰ ਇੰਦਰਜੀਤ ਸਿੰਘ ਕੰਬੋਜ ਅਤੇ ਹੋਰ ਸਾਥੀਆਂ ਵਲੋਂ ਪੰਜਾਬ ਰਾਜ ਓਬੀਸੀ ਕਮਿਸ਼ਨ ਦੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਪੰਜਾਬ ਦੇ 74 ਜਾਤੀਆਂ ਅਤੇ ਪੰਜਾਬ ਵਿਚ 45% ਆਬਾਦੀ ਵਾਲੇ ਬੀਸੀ, ਓਬੀਸੀ ਸਮਾਜ ਦੇ ਲੋਕਾਂ ਨੂੰ ਸਥਾਨਕ ਸਰਕਾਰਾਂ /ਪਿੰਡਾਂ ਦੀ ਪੰਚਾਇਤਾਂ/ ਬਲਾਕ ਸੰਮਤੀਆਂ/ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਸ਼ਹਿਰੀ ਸੰਸਥਾਵਾਂ/ ਨਗਰ ਪਾਲਿਕਾਵਾਂ/ ਨਗਰ ਕੌਂਸਲਾਂ/ ਨਗਰ ਨਿਗਮਾਂ /ਨਗਰ ਸੁਧਾਰ ਟਰੱਸਟ ਆਦਿ ਵਿਚੋਂ 27 ਫ਼ੀਸਦੀ ਰਾਖਵਾਂ ਕਰਨ ਦੇਣ ਦੀ ਮੰਗ ਕਰਦਿਆਂ ਬੇਨਤੀ ਕੀਤੀ ਕਿ ਪੰਜਾਬ ਵਿਚੋਂ ਨੇੜਲੇ ਭਵਿੱਖ ਵਿਚ ਹੋਣ ਜਾ ਰਹੀਆਂ ਸਾਰੀਆਂ ਚੋਣਾਂ ਵਿਚ ਪੰਜਾਬ ਦੇ ਬੀਸੀ/ਓ.ਬੀ.ਸੀ. ਵਰਗ ਨੂੰ 27 ਫ਼ੀਸਦੀ ਰਾਜਨੀਤਿਕ ਰਾਖਵਾਂ ਕਰਨ ਦੇਣ ਉਪਰੰਤ ਹੀ ਕਰਵਾਈਆਂ ਜਾਣ | ਇਸ ਮੌਕੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਨੇ ਓ. ਬੀ. ਸੀ. ਰਾਜਨੀਤਿਕ ਫ਼ਰੰਟ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਤੇ ਵਿਸ਼ੇਸ਼ ਤੌਰ 'ਤੇ ਗ਼ੌਰ ਕੀਤਾ ਜਾਵੇਗਾ ਅਤੇ ਜਲਦੀ ਹੀ ਇਹ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਡਾਕਟਰ ਮਲਕੀਤ ਸਿੰਘ ਥਿੰਦ ਦਾ ਰਾਜਨੀਤਕ ਫ਼ਰੰਟ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਤਾਰੀ, ਕਰਨੈਲ ਸਿੰਘ ਢੋਟ, ਪਰਮਜੀਤ ਹਾਂਡਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਵਿਚ ਕੀਤੀਆਂ ਤਬਦੀਲੀਆਂ ਨੂੰ ਲੈ ਕੇ ਪੰਜਾਬ ਦੇ ਲੋਕ ਮੋਦੀ ਨੂੰ ਝੁਕਾ ਕੇ ਹੀ ਦਮ ਲੈਣਗੇ - ਬੌਬੀ <br/> ਅਗਲੀ ਖ਼ਬਰ ਕੇਂਦਰ ਵਲੋਂ ਲਿਆਂਦੇ ਨਵੇਂ ਰੁਜ਼ਗਾਰ ਐਕਟ ਦੇ ਵਿਰੋਧ ਵਿਚ ਬਸਪਾ ਨੇ ਰਾਸ਼ਟਰਪਤੀ, ਰਾਜਪਾਲ ਦੇ ਨਾਮ ਭੇਜਿਆ ਮੰਗ ਪੱਤਰ <b...
Ad Position 24