08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਗ਼ਰੀਬ ਤੇ ਮੱਧਵਰਗੀ ਨਿਵਾਸੀ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 25-01-2026
ਛਾਜਲੀ, 24 (ਅਜਾਇਬ ਸਿੰਘ ਨੀਲੋਵਾਲ) - ਨੇੜਲੇ ਪਿੰਡ ਛਾਜਲਾ ਵਿਚ ਪਾਣੀ ਦੀ ਨਿਕਾਸੀ ਦੇ ਗ਼ਲਤ ਪ੍ਰਬੰਧਾਂ ਕਾਰਨ ਗ਼ਰੀਬ ਅਤੇ ਮੱਧਵਰਗੀ ਪਰਿਵਾਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੰਚਾਇਤ ਵਲੋਂ ਹਾਲ ਹੀ ਵਿਚ ਬਣਾਈ ਗਈ ਨਵੀਂ ਨਾਲੀ ਨੇ ਸਮੱਸਿਆ ਹੱਲ ਕਰਨ ਦੀ ਬਜਾਏ ਹਾਲਾਤ ਹੋਰ ਵੀ ਵਿਗਾੜ ਦਿੱਤੇ ਹਨ | ਪੀੜਤ ਪਿੰਡ ਵਾਸੀਆਂ ਅਨੁਸਾਰ ਪਹਿਲਾਂ ਇਲਾਕੇ ਦਾ ਪਾਣੀ ਇੱਕ ਵੱਡੇ ਨਾਲੇ ਰਾਹੀਂ ਆਸਾਨੀ ਨਾਲ ਨਿਕਲ ਜਾਂਦਾ ਸੀ, ਪਰ ਹੁਣ ਉਸ ਵੱਡੇ ਨਾਲੇ ਦੀ ਥਾਂ ਛੋਟੀ ਅਤੇ ਤੰਗ ਨਾਲੀ ਤਿਆਰ ਕਰ ਦਿੱਤੀ ਗਈ ਹੈ | ਇਸ ਕਾਰਨ ਨਾਲੀ ਦਾ ਪਾਣੀ ਵਾਪਸ ਮੁੜ ਕੇ ਘਰਾਂ ਅੰਦਰ ਦਾਖ਼ਲ ਹੋ ਜਾਂਦਾ ਹੈ | ਖ਼ਾਸ ਕਰਕੇ ਬਾਰਿਸ਼ ਦੇ ਦਿਨਾਂ ਦੌਰਾਨ ਨਾਲੀਆਂ ਗਲੀਆਂ ਤੋਂ ਉੱਚੀਆਂ ਹੋਣ ਕਾਰਨ ਗਲੀਆਂ ਵਿਚ ਪਾਣੀ ਭਰ ਜਾਂਦੀਆਂ ਹਨ ਅਤੇ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਜਾਂਦਾ ਹੈ | ਨਿਵਾਸੀਆਂ ਨੇ ਦੱਸਿਆ ਕਿ ਨਵੀਂ ਬਣੀ ਨਾਲੀ ਇੱਕ ਪਾਸੇ ਉੱਚੀ ਅਤੇ ਦੂਜੇ ਪਾਸੇ ਨੀਵੀਂ ਬਣਾਈ ਗਈ ਹੈ, ਜਿਸ ਕਾਰਨ ਪਾਣੀ ਦੀ ਢੁਕਵੀਂ ਨਿਕਾਸੀ ਨਹੀਂ ਹੋ ਰਹੀ | ਨਤੀਜੇ ਵਜੋਂ ਕਈ ਘਰਾਂ ਦੀਆਂ ਕੰਧਾਂ ਵਿਚ ਨਮੀ ਆ ਗਈ ਹੈ, ਕਈ ਥਾਵਾਂ 'ਤੇ ਦਰਾਰਾਂ ਪੈ ਗਈਆਂ ਹਨ ਅਤੇ ਘਰਾਂ ਅੰਦਰ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ | ਪ੍ਰਭਾਵਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਨਾਲੀ ਦਾ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਬੱਚੇ, ਬਜ਼ੁਰਗ ਅਤੇ ਮਹਿਲਾਵਾਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ | ਜਾਣਕਾਰੀ ਅਨੁਸਾਰ ਲਗਭਗ 30 ਦੇ ਕਰੀਬ ਘਰ ਇਸ ਸਮੱਸਿਆ ਨਾਲ ਸਿੱਧੇ ਤੌਰ 'ਤੇ ਜੂਝ ਰਹੇ ਹਨ, ਜਿਸ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਮੌਕੇ 'ਤੇ ਪਹੁੰਚ ਕੇ ਹਾਲਤਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਪਾਣੀ ਨਿਕਾਸੀ ਲਈ ਢੁਕਵਾਂ ਅਤੇ ਪੱਕਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਤੋਂ ਜਲਦੀ ਰਾਹਤ ਮਿਲ ਸਕੇ | ਇਸ ਸਬੰਧੀ ਜਦੋਂ ਪੰਚਾਇਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਰਪੰਚ ਨਾਲ ਸੰਪਰਕ ਨਹੀਂ ਹੋ ਸਕਿਆ | ਜਦਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੁਨਾਮ ਹਰਦੀਪ ਜੋਸ਼ੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਮਾਮਲਾ ਹੇਠਲੇ ਅਧਿਕਾਰੀਆਂ ਵੱਲ ਸੁੱਟ ਕੇ ਫ਼ੋਨ ਕੱਟ ਦਿੱਤਾ, ਜਿਸ ਨਾਲ ਪ੍ਰਸ਼ਾਸਨਿਕ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕੁਦਰਤ ਨੇ ਇੰਦਰ ਦੇਵਤਾ ਨਾਲ ਮਿਲ ਕੇ ਬਸੰਤ ਪੰਚਮੀ ਮੌਕੇ ਹਜ਼ਾਰਾਂ ਪਸ਼ੂ ਪੰਛੀਆਂ ਦੀ ਕੀਤੀ ਰਾਖੀ ਅਗਲੀ ਖ਼ਬਰ ਸਤੌਜ ਅਕੈਡਮੀ ਵਿਖੇ ਵਿਦਿਆਰਥੀਆਂ ਨੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>
Ad Position 24