08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕੁਦਰਤ ਨੇ ਇੰਦਰ ਦੇਵਤਾ ਨਾਲ ਮਿਲ ਕੇ ਬਸੰਤ ਪੰਚਮੀ ਮੌਕੇ ਹਜ਼ਾਰਾਂ ਪਸ਼ੂ ਪੰਛੀਆਂ ਦੀ ਕੀਤੀ ਰਾਖੀ

Ad Position 21
No active advertisement
ਅਜੀਤ ਡੈਸਕ 25-01-2026
ਧੂਰੀ, 24 ਜਨਵਰੀ (ਸੰਜੇ ਲਹਿਰੀ) - ਇਸ ਵਾਰ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਸਵੇਰ ਤੋਂ ਹੀ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਹਿੱਸਿਆਂ ਵਿਚ ਪਈ ਭਾਰੀ ਬਰਸਾਤ ਨੇ ਪਤੰਗਬਾਜ਼ੀ ਦੇ ਸ਼ੁਕੀਨਾ ਦੀਆਂ ਆਸਾਂ 'ਤੇ ਕਾਫ਼ੀ ਹੱਦ ਤੱਕ ਪਾਣੀ ਫੇਰ ਕੇ ਰੱਖ ਦਿੱਤਾ ਅਤੇ ਕਰੋੜਾਂ ਰੁਪਏ ਦੇ ਪਤੰਗ ਤੇ ਡੋਰਾਂ ਖ਼ਰੀਦ ਕੇ ਪਤੰਗਬਾਜ਼ੀ ਕਰਨ ਦੇ ਸ਼ੌਕੀਨ ਸੂਰਜ ਚੜ੍ਹਨ ਦੀਆਂ ਅਰਦਾਸਾਂ ਕਰਦੇ ਰਹੇ ਪ੍ਰੰਤੂ ਦੁਪਹਿਰ ਤੱਕ ਇੰਦਰ ਦੇਵਤਾ ਨੇ ਕਿਸੇ ਦੀ ਇੱਕ ਨਾ ਸੁਣੀ ਅਤੇ ਇਸ ਤਰ੍ਹਾਂ ਕੁਦਰਤ ਅਤੇ ਇੰਦਰ ਦੇਵਤਾ ਦੇ ਸਾਂਝੇ ਅਪਰੇਸ਼ਨ ਸਦਕਾ ਬਸੰਤ ਪੰਚਮੀ ਵਾਲੇ ਦਿਨ ਹਜ਼ਾਰਾਂ ਪਸ਼ੂਆਂ ਅਤੇ ਪਰਿੰਦੇ ਚਾਈਨਾ ਡੋਰ ਦੀ ਲਪੇਟ ਵਿਚ ਆਉਣੋ ਬਚ ਗਏ ਭਾਵੇਂ ਕਰਫ਼ਿਊ ਵਿਚ ਦਿੱਤੀ ਢਿੱਲ ਵਾਂਗ ਕੁਦਰਤ ਨੇ ਪਤੰਗਬਾਜਾਂ ਨੂੰ ਵੀ ਦੁਪਹਿਰ ਬਾਅਦ ਪਤੰਗਬਾਜ਼ੀ ਦਾ ਸ਼ੌਕ ਪੂਰਾ ਕਰਨ ਦਾ ਮੌਕਾ ਦਿੱਤਾ ਪਰੰਤੂ ਭਾਰੀ ਬਰਸਾਤ ਕਾਰਨ ਪਸ਼ੂ ਬਾਹਰ ਸੜਕਾਂ 'ਤੇ ਨਹੀਂ ਨਿਕਲੇ ਅਤੇ ਪਰਿੰਦੇ ਆਲ੍ਹਣਿਆਂ ਵਿਚ ਹੀ ਟਿਕੇ ਰਹੇ ਜਿਸ ਦੇ ਚੱਲਦੇ ਕੁਦਰਤ ਨੇ ਆਪਣੇ ਤਰੀਕੇ ਨਾਲ ਪਸ਼ੂ ਪੰਛੀਆਂ ਦੀ ਰਾਖੀ ਕੀਤੀ | ਲੋਕਾਂ ਵਿਚ ਅੱਜ ਇਸ ਗੱਲ ਦੀ ਚਰਚਾ ਵੀ ਰਹੀ ਕਿ ਚਾਈਨਾ ਡੋਰ ਦੀ ਨਾਜਾਇਜ਼ ਵਰਤੋਂ ਦੇ ਕਾਰਨ ਪਤੰਗਬਾਜ਼ੀ ਦੌਰਾਨ ਅਨੇਕਾਂ ਪਸ਼ੂ ਪੰਛੀ ਅਤੇ ਬੇਕਸੂਰ ਲੋਕ ਚਾਈਨਾ ਡੋਰ ਦੇ ਕਹਿਰ ਦਾ ਸ਼ਿਕਾਰ ਹੋ ਜਾਂਦੇ ਸਨ ਅਤੇ ਪੁਲਿਸ ਪ੍ਰਸ਼ਾਸਨ ਅਤੇ ਅਦਾਲਤਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਵੀ ਲੋਕਾਂ ਵਿਚ ਇਹ ਰੁਝਾਨ ਲਗਾਤਾਰ ਵਧਦਾ ਹੀ ਜਾ ਰਿਹਾ ਸੀ ਜੋ ਸ਼ਾਇਦ ਕੁਦਰਤ ਨੂੰ ਮਨਜ਼ੂਰ ਨਹੀਂ ਸੀ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਭੋਜੋਵਾਲੀ ਵਿਖੇ ਗੁਰਮਤਿ ਸਮਾਗਮ 5, 6 ਨੂੰ <br/> ਅਗਲੀ ਖ਼ਬਰ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਗ਼ਰੀਬ ਤੇ ਮੱਧਵਰਗੀ ਨਿਵਾਸੀ ਪ੍ਰੇਸ਼ਾਨ
Ad Position 24