ਤਪਾ ਮੰਡੀ, 24 ਜਨਵਰੀ (ਵਿਜੇ ਸ਼ਰਮਾ)-ਨੇੜਲੇ ਪਿੰਡ ਢਿਲਵਾਂ ਦੇ ਡੇਰਾ ਬਾਬਾ ਕੁਲਛੇਤਰ ਦਾਸ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਕਮਲ ਦਾਸ ਦੀ ਅਗਵਾਈ ਹੇਠ 28 ਜਨਵਰੀ ਤੋਂ 3 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿਚ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ | ਇਸ ਸਬੰਧੀ ਸਮਾਗਮ ਦਾ ਕਾਰਡ ਰਿਲੀਜ਼ ਕਰਦੇ ਹੋਏ ਮੁੱਖ ਸੇਵਾਦਾਰ ਬਾਬਾ ਕਮਲ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸ੍ਰੀ 108 ਬਾਬਾ ਕੁਲਛੇਤਰ ਦਾਸ ਦੀ ਬਰਸੀ ਦੇ ਸਬੰਧ ਵਿਚ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਪਾਠ 28 ਜਨਵਰੀ ਤੋਂ ਪ੍ਰਕਾਸ਼ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਭੋਗ 3 ਫਰਵਰੀ ਨੂੰ ਪਾਏ ਜਾਣਗੇ ਜਿਸ ਵਿਚ ਕਥਾ ਵਾਚਕ ਪੰਡਿਤ ਰਾਮਪਾਲ ਸ਼ਾਸਤਰੀ ਫ਼ਤਿਆਬਾਦ ਵਾਲੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਪਾਠ ਦੇ ਭੋਗ ਤੋਂ ਬਾਅਦ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ | ਇਸ ਮੌਕੇ ਵਿਜੇ ਦੈਤ, ਮੇਲਾ ਕਾਲੀਆ, ਰਾਜ ਸਿੰਘ, ਕਾਲਾ ਸਿੰਘ, ਬਾਬਾ ਸੇਵਾ ਦਾਸ, ਜਗਜੀਤ ਸਿੰਘ, ਨਵਦੀਪ ਸਿੰਘ ਨਵੀ, ਗੇਜਾ ਸਿੰਘ, ਗੁਰਚਰਨ ਸਿੰਘ ਆਦਿ ਹਾਜਰ ਸਨ |