10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਾਲਿਕਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 25-01-2026
ਸੰਦੌੜ, 24 ਜਨਵਰੀ (ਜਸਵੀਰ ਸਿੰਘ ਜੱਸੀ) - ਮਾਡਰਨ ਕਾਲਜ ਆਫ਼ ਐਜੂਕੇਸ਼ਨ, ਸ਼ੇਰਗੜ੍ਹ ਚੀਮਾ ਵਿਖੇ ਰਾਸ਼ਟਰੀ ਬਾਲਿਕਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਹ ਸਮਾਗਮ ਮੇਰਾ ਭਾਰਤ ਕੇਂਦਰ, ਸੰਗਰੂਰ (ਪੰਜਾਬ) ਅਤੇ ਯੁਵਾ ਕਾਰਜ-ਕਰਮ ਵਿਭਾਗ, ਯੁਵਾ ਕਾਰਜ ਤੇ ਖੇਡ ਵਿਭਾਗ, ਭਾਰਤ ਸਰਕਾਰ ਦੇ ਅਧੀਨ ਆਯੋਜਿਤ ਕੀਤਾ ਗਿਆ | ਇਸ ਮੌਕੇ ਕਰਵਾਈ ਗਈ ਰੋਲ ਪਲੇ ਗਤੀਵਿਧੀ ਦੌਰਾਨ ਵਿਦਿਆਰਥਣਾਂ ਨੇ ਪ੍ਰੇਰਣਾਦਾਇਕ ਅਤੇ ਇਤਿਹਾਸਕ ਮਹਿਲਾਵਾਂ ਦੇ ਕਿਰਦਾਰ ਨਿਭਾਏ | ਨਾਦੀਆ ਨੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਿਕਾ ਸਾਵਿਤਰੀ ਬਾਈ ਫੂਲੇ, ਲਖਵੀਰ ਕੌਰ ਨੇ ਅੰਤਰਿਕਸ਼ ਯਾਤਰੀ ਕਲਪਨਾ ਚਾਵਲਾ, ਇਫ਼ਤਾ ਨਿਆਜ਼ੀ ਨੇ ਨੋਬਲ ਇਨਾਮ ਜੇਤੂ ਮਲਾਲਾ ਯੂਸਫ਼ਜ਼ਈ, ਮਨਪ੍ਰੀਤ ਨੇ ਪ੍ਰਸਿੱਧ ਕਵਿਤਰੀ ਅਮਿ੍ਤਾ ਪ੍ਰੀਤਮ, ਸ਼ੇਵਰ ਨੇ ਭਾਰਤ ਦੀ ਪਹਿਲੀ ਮਹਿਲਾ ਜੱਜ ਫਾਤਿਮਾ ਬੀਬੀ ਅਤੇ ਜਗਦੀਪ ਕੌਰ ਨੇ ਪ੍ਰਸਿੱਧ ਖਿਡਾਰਨ ਸਾਨੀਆ ਮਿਰਜ਼ਾ ਦਾ ਕਿਰਦਾਰ ਬਾਖ਼ੂਬੀ ਨਿਭਾਇਆ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਮੈਡਮ ਨੀਤੂ ਸੇਠੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਲਿਕਾ ਸ਼ਕਤੀਕਰਨ ਸਮਾਜ ਦੀ ਤਰੱਕੀ ਦੀ ਨੀਂਹ ਹੈ ਅਤੇ ਹਰ ਬਾਲਿਕਾ ਨੂੰ ਸਿੱਖਿਆ ਅਤੇ ਸਮਾਨ ਮੌਕੇ ਮਿਲਣੇ ਚਾਹੀਦੇ ਹਨ | ਇਸ ਦੌਰਾਨ ਮਿਸ ਫਰਜ਼ਾਨਾ ਨੇ ਰਾਸ਼ਟਰੀ ਬਾਲਿਕਾ ਦਿਵਸ ਦੇ ਮਹੱਤਵ 'ਤੇ ਬੋਲਦਿਆਂ ਕਿਹਾ ਕਿ ਬੇਟੀਆਂ ਨੂੰ ਸਿੱਖਿਆ, ਸੁਰੱਖਿਆ ਅਤੇ ਸਵੈ-ਨਿਰਭਰਤਾ ਦੇ ਸਮਾਨ ਅਵਸਰ ਦੇ ਕੇ ਹੀ ਸਮਾਜ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ | ਸਮਾਗਮ ਦੌਰਾਨ ਰੋਲ ਪਲੇ ਮੁਕਾਬਲੇ ਦੀ ਜੱਜਮੈਂਟ ਮਿਸ ਹਰਪ੍ਰੀਤ ਕੌਰ ਅਤੇ ਮਿਸ ਸਰਬਜੀਤ ਕੌਰ ਵਲੋਂ ਕੀਤੀ ਗਈ, ਜਦਕਿ ਸਟੇਜ ਦਾ ਸੰਚਾਲਨ ਅਨੀਸ਼ਾ ਅਤੇ ਰਿਹਾਨਾ ਵਲੋਂ ਸੰਭਾਲਿਆ ਗਿਆ | ਸਮਾਗਮ ਦੇ ਅੰਤ ਵਿਚ ਪਹਿਲਾ ਸਥਾਨ ਨਾਦੀਆ ਸੇਠੀ, ਦੂਜਾ ਸਥਾਨ ਇਫ਼ਤਾ ਨਿਆਜ਼ੀ ਅਤੇ ਤੀਜਾ ਸਥਾਨ ਜਗਦੀਪ ਕੌਰ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ ਦਾ ਸਮਾਪਨ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਨਾਅਰੇ ਨਾਲ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਨਕਸਲੀਆਂ ਨੂੰ ਮੁਕਾਬਲਿਆਂ 'ਚ ਮਾਰਨਾ ਬੰਦ ਕਰੇ - ਜਮਹੂਰੀ ਫ਼ਰੰਟ ਅਗਲੀ ਖ਼ਬਰ ਸਿਵਲ ਹਸਪਤਾਲ ਤਪਾ ਵਿਖੇ ਪੋਰਟੇਬਲ ਐਕਸਰੇ ਮਸ਼ੀਨ ਉਪਲਬਧ- ਡਾ: ਬਾਜਵਾ <br/>
Ad Position 24