29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਸਨਮਾਨ ਸਮਾਰੋਹ

Ad Position 21
No active advertisement
ਸਥਾਨਿਕ ਬਨਾਸਰ ਬਾਗ਼ ਵਿਖੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੀ ਝਲਕ | ਤਸਵੀਰ: ਮੁਕੇਸ਼ ਕੁਮਾਰ <br/> 29-01-2026
ਸੰਗਰੂਰ, 28 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਿਕ ਬਨਾਸਰ ਬਾਗ਼ ਵਿਖੇ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਸਨਮਾਨ ਸਮਾਰੋਹ ਸੰਸਥਾ ਦੇ ਪ੍ਰਧਾਨ ਡਾ: ਨਰਵਿੰਦਰ ਸਿੰਘ ਕੌਸ਼ਲ ਅਤੇ ਇੰਜ ਪਰਵੀਨ ਬਾਂਸਲ ਚੇਅਰਮੈਨ ਦੀ ਅਗਵਾਈ ਵਿਚ ਕੀਤਾ ਗਿਆ | ਉਨ੍ਹਾਂ ਦੇ ਨਾਲ ਸਰਪ੍ਰਸਤ ਬਲਦੇਵ ਸਿੰਘ ਗੋਸਲ, ਗੁਰਪਾਲ ਸਿੰਘ ਗਿੱਲ, ਦਲਜੀਤ ਸਿੰਘ ਜ਼ਖਮੀ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ | ਸਭ ਤੋਂ ਪਹਿਲਾਂ ਸੰਸਥਾ ਦੇ ਸੁਪਰ ਸੀਨੀਅਰ ਸਿਟੀਜ਼ਨ ਮਹਿੰਦਰ ਸਿੰਘ ਸਿੱਧੂ ਅਤੇ ਹੋਰਨਾਂ ਦੇ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਜਗਜੀਤ ਸਿੰਘ ਜਨਰਲ ਸਕੱਤਰ ਨੇ ਸਟੇਜ ਸੰਚਾਲਨ ਕਰਦਿਆਂ ਗਣਤੰਤਰ ਦਿਵਸ ਦੇ ਇਤਿਹਾਸ ਸਬੰਧੀ ਪ੍ਰਭਾਵਸ਼ਾਲੀ ਢੰਗ ਨਾਲ ਵਿਚਾਰ ਸਾਂਝੇ ਕੀਤੇ | ਰਾਜ ਕੁਮਾਰ ਅਰੋੜਾ ਨੇ ਮੈਂਬਰਾਂ ਦਾ ਸਵਾਗਤ ਕੀਤਾ, ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਸੰਸਥਾ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਮਲਕੀਤ ਸਿੰਘ ਖਟੱੜਾ ਨੇ ਸਰਬਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਬਜ਼ੁਰਗਾਂ ਨੂੰ ਖੁਸ਼ ਰਹਿਣ ਦੇ ਨੁਕਤੇ ਸਾਂਝੇ ਕੀਤੇ | ਸੁਰਿੰਦਰ ਪਾਲ ਸਿੰਘ ਸਿਦਕੀ ਨੇ ਜਨਮ ਦਿਨ ਵਾਲਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ, ਬਾਬਾ ਰਵਿਦਾਸ ਜੀ ਦੇ ਜਨਮ ਦਿਹਾੜੇ ਅਤੇ ਸੰਤ ਅਤਰ ਸਿੰਘ ਦੀ ਬਰਸੀ ਦੇ ਜੋੜ ਮੇਲੇ ਬਾਰੇ ਦੱਸਦੇ ਹੋਏ ਬਸੰਤ ਰੁੱਤ ਸਬੰਧੀ ਕਵਿਤਾ ਰਾਹੀਂ ਹਾਜ਼ਰੀ ਲਵਾਈ | ਇਸ ਤੋਂ ਬਾਅਦ ਓਮ ਪ੍ਰਕਾਸ਼ ਛਾਬੜਾ, ਵਾਸਦੇਵ ਸ਼ਰਮਾ ਨੇ ਖ਼ੂਬਸੂਰਤ ਗੀਤਾਂ ਰਾਹੀਂ ਦੇਸ਼ ਭਗਤੀ ਦਾ ਮਾਹੌਲ ਸਿਰਜ ਦਿੱਤਾ | ਬਲਦੇਵ ਸਿੰਘ ਗੋਸਲ , ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਸਮਾਗਮ ਸਬੰਧੀ ਕਾਰਜਕਾਰਨੀ ਮੈਂਬਰਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ 8 ਫਰਵਰੀ ਨੂੰ ਸੰਸਥਾ ਦੇ ਵਿਹੜੇ ਵਿਚ ਕਰਵਾਏ ਜਾ ਰਹੇ ਨਵੇਂ ਸਾਲ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਧਾਰਮਿਕ ਸਮਾਗਮ ਦੀ ਜਾਣਕਾਰੀ ਦਿੱਤੀ | ਆਪ ਨੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਜਨਮ ਦਿਨ ਵਾਲੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੀ ਸਿਹਤ ਤੰਦਰੁਸਤੀ ਅਤੇ ਪਰਿਵਾਰਕ ਸੁਖ ਸ਼ਾਂਤੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਅਵਿਨਾਸ਼ ਸ਼ਰਮਾ, ਸੱਤਦੇਵ ਸ਼ਰਮਾ, ਪ੍ਰੇਮ ਚੰਦ ਗਰਗ, ਬਾਲ ਕਿ੍ਸ਼ਨ, ਨਿਰਮਲ ਸਿੰਘ ਮਾਣਾ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਰਾਜ ਕੁਮਾਰ ਬਾਂਸਲ, ਬਲਦੇਵ ਕਿ੍ਸ਼ਨ ਗੁਪਤਾ, ਕੁਲਵੰਤ ਸਿੰਘ ਅਕੋਈ ਦੀਆਂ ਵੱਖ-ਵੱਖ ਸੇਵਾਵਾਂ ਤਹਿਤ ਜਨਵਰੀ ਮਹੀਨੇ ਦੇ ਜਨਮ ਦਿਨ ਵਾਲੇ ਸੰਸਥਾ ਮੈਂਬਰਾਂ ਬਲਦੇਵ ਸਿੰਘ ਗੋਸਲ, ਹਰੀ ਦਾਸ ਸ਼ਰਮਾ, ਵਰਿੰਦਰ ਬਜਾਜ, ਹਰਚਰਨ ਸਿੰਘ ਸਿੱਧੂ, ਹਰਬੰਸ ਸਿੰਘ ਕੁਮਾਰ, ਮੂਲ ਚੰਦ, ਜਸਬੀਰ ਸਿੰਘ ਖ਼ਾਲਸਾ, ਵਾਸਦੇਵ ਸ਼ਰਮਾ, ਸੋਹਣਾ ਰਾਮ, ਮਹਿੰਦਰ ਸਿੰਘ, ਓ ਪੀ ਅਰੋੜਾ, ਨੰਦ ਲਾਲ, ਕਰਨੈਲ ਸਿੰਘ ਸ਼ੇਖੋਂ, ਡਾ ਭਗਵੰਤ ਸਿੰਘ ਮੰਗਵਾਲ, ਡੀ.ਐਸ ਖੁਰਮੀ, ਦਲੀਪ ਸਿੰਘ, ਭਗਤ ਰਾਮ, ਕੈਲਾਸ਼ ਚੰਦ, ਗੁਲਜ਼ਾਰ ਸਿੰਘ, ਗੁਰਦੇਵ ਸਿੰਘ ਭੂੱਲਰ, ਸਮੇਤ ਲੇਡੀਜ਼ ਮੈਂਬਰ ਨੀਲਮ ਗੁਪਤਾ, ਕਮਲੇਸ਼ ਗਰਗ, ਸ਼ਾਰਦਾ ਭਾਰਦਵਾਜ, ਪੁਸ਼ਪਾ ਸ਼ਰਮਾ ਆਦਿ ਤੇ ਨਵੇਂ ਮੈਂਬਰ ਬਣਨ ਵਾਲਿਆਂ ਨੂੰ ਪ੍ਰਧਾਨਗੀ ਮੰਡਲ ਦੇ ਨਾਲ ਜੀਤ ਸਿੰਘ ਢੀਂਡਸਾ, ਰਾਜ ਕੁਮਾਰ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ, ਅਮਰਜੀਤ ਸਿੰਘ ਪਾਹਵਾ, ਸੁਧੀਰ ਵਾਲੀਆ, ਗੋਬਿੰਦਰ ਸ਼ਰਮਾ, ਸੁਰਿੰਦਰ ਸਿੰਘ ਸੋਢੀ, ਕਰਨਲ ਚੀਮਾ, ਬਲਵੰਤ ਸਿੰਘ, ਜਸਪਾਲ ਸ਼ਰਮਾ, ਜਗਦੀਪ ਸਿੰਘ ਗੰਧਾਰਾ, ਗੁਰਨਾਮ ਸਿੰਘ ਸ਼ੇਖੋਂ, ਨਿਰਮਲ ਸਿੰਘ, ਹਰਬੰਸ ਲਾਲ ਗਰਗ, ਭੋਜ ਰਾਜ ਗੋਇਲ, ਸੁਭਾਸ਼ ਸ਼ਰਮਾ ਤੋਂ ਇਲਾਵਾ ਸੁਨੀਤਾ ਕੌਸ਼ਲ, ਸੰਤੋਸ਼ ਆਨੰਦ, ਸੁਮਨ ਜ਼ਖ਼ਮੀ, ਸ਼ੁਸ਼ਮਾ ਰਾਣੀ, ਦਰਸ਼ਨਾ ਦੇਵੀ, ਕਮਲੇਸ਼ ਦੇਵੀ, ਸੁਨੀਤਾ ਗਰਗ ਆਦਿ ਨੇ ਹਾਰ ਪਾ ਕੇ ਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਝਲੂਰ ਦੀ ਪੰਚਾਇਤ ਨੇ ਪਤੰਗਬਾਜ਼ੀ ਖ਼ਿਲਾਫ਼ ਪਾਇਆ ਮਤਾ, <br/> ਅਗਲੀ ਖ਼ਬਰ ਅਬੋਹਰ ਦੀ ਸਿਮਰਨਜੀਤ ਕੌਰ ਮਿਸ ਇੰਡੀਆ ਪੰਜਾਬਣ-2026 ਦੀ ਫ਼ਸਟ ਰਨਰਅਪ ਬਣੀ
Ad Position 24