ਸੰਗਰੂਰ, 28 ਜਨਵਰੀ (ਧੀਰਜ ਪਸ਼ੌਰੀਆ) - ਜੱਜ ਜੈਬੀਰ ਸਿੰਘ ਦੀ ਅਦਾਲਤ ਨੇ ਮਾਣਹਾਨੀ ਦੇ ਇੱਕ ਕੇਸ ਵਿਚ ਬਲਦੇਵ ਸਿੰਘ ਜਨੂਹਾ ਸਮੇਤ ਦੋ ਨੂੰ ਕੈਦ ਦੀ ਸਜ਼ਾ ਸੁਣਾਈ ਹੈ | ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਛਾਜਲੀ ਵਲੋਂ ਅਦਾਲਤ ਵਿਚ ਮਾਨਹਾਨੀ ਦਾ ਕੇਸ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਮੁਕੰਮਲ ਹੋਣ ਉੱਤੇ ਬਲਦੇਵ ਸਿੰਘ ਜਨੂਹਾ ਅਤੇ ਬਲਵਿੰਦਰ ਸਿੰਘ ਨੂੰ ਦਫ਼ਾ 500 ਅਧੀਨ ਦੋ ਸਾਲ, ਦਫ਼ਾ 501 ਅਧੀਨ ਦੋ ਸਾਲ, ਦਫ਼ਾ 502 ਅਧੀਨ ਦੋ ਸਾਲ ਅਤੇ 120 ਬੀ ਅਧੀਨ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਦੋਨਾਂ ਨੂੰ 25-25 ਹਜ਼ਾਰ ਰੁਪਏ ਹਰਜਾਨੇ ਦੀ ਸਜ਼ਾ ਵੀ ਲਗਾਈ ਹੈ | ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਜੱਜ ਰੀਟਾ ਹੰਸ ਦੀ ਅਦਾਲਤ ਨੇ ਵੀ ਸੁਖਵਿੰਦਰ ਸਿੰਘ ਫੁੱਲ ਵਲੋਂ ਕੀਤੇ ਗਏ ਮਾਨਹਾਨੀ ਦੇ ਇੱਕ ਕੇਸ ਦਾ ਫੈਸਲਾ ਕਰਦਿਆਂ ਬਲਦੇਵ ਸਿੰਘ ਜਨੂਹਾ ਸਮੇਤ ਤਿੰਨ ਨੂੰ ਕੈਦ ਦੀ ਸਜ਼ਾ ਸੁਣਾਈ ਸੀ |