29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸ਼ਹਿਰ ਦੇ ਬਾਜ਼ਾਰਾਂ 'ਤੇ ਮੁੱਖ ਸੜਕਾਂ 'ਤੇ ਨਾਜਾਇਜ਼ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ - ਐਸ.ਡੀ.ਐਮ. ਗਰਗ <br/>

Ad Position 21
No active advertisement
ਅਜੀਤ ਡੈਸਕ 29-01-2026
ਮੂਨਕ, 28 ਜਨਵਰੀ (ਵਰਿੰਦਰ ਭਾਰਦਵਾਜ) - ਸ਼ਹਿਰ ਦੇ ਬਾਜ਼ਾਰਾਂ ਤੇ ਮੁੱਖ ਸੜਕਾਂ 'ਤੇ ਆਉਂਦੀ ਟਰੈਫ਼ਿਕ ਸਮੱਸਿਆ ਦਾ ਹੱਲ ਕਰਨ ਲਈ ਐਸ.ਡੀ.ਐਮ. ਮੂਨਕ ਵਲੋਂ ਨਗਰ ਪੰਚਾਇਤ, ਪੁਲਿਸ ਦੇ ਨਾਲ ਬਾਜ਼ਾਰ ਦਾ ਦੌਰਾ ਕੀਤਾ ਗਿਆ ਅਤੇ ਦੁਕਾਨਾਂ ਤੋਂ ਬਾਹਰ ਸਮਾਨ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਅਤੇ ਮੁੜ ਕੇ ਸਮਾਨ ਦੁਕਾਨ ਤੋਂ ਬਾਹਰ ਨਾ ਲਗਾਉਣ ਦੀ ਹਦਾਇਤ ਵੀ ਕੀਤੀ | ਐਸ.ਡੀ.ਐਮ. ਰਕੇਸ਼ ਪ੍ਰਕਾਸ਼ ਗਰਗ ਨੇ ਦੱਸਿਆ ਕਿ ਸ਼ਹਿਰ ਦੇ ਬਾਜ਼ਾਰਾਂ ਤੇ ਜਾਖ਼ਲ ਪਾਤੜਾਂ ਸੜਕ 'ਤੇ ਜਾਮ ਲੱਗਣ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ ਅਤੇ ਐਮ.ਸੀਜ਼. ਨੇ ਵੀ ਦੱਸਿਆ ਸੀ ਅੱਜ ਦੇਖਣ ਉਪਰੰਤ ਪਤਾ ਲੱਗਿਆ ਕਿ ਕਈ ਦੁਕਾਨਦਾਰਾਂ ਵੱਲੋਂ ਘਰੇਲੂ ਵਰਤੋਂ ਵਾਲੇ ਗੈੱਸ ਸਲੰਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਲੋਕਾਂ ਦੀ ਜਾਨ ਦਾ ਖ਼ਤਰਾ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਸਮਾਨ ਬਾਹਰ ਰੱਖਿਆ ਹੋਇਆ ਹੈ ਉਨ੍ਹਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਹੈ ਕੋਈ ਚਲਾਨ ਨਹੀਂ ਕੀਤਾ ਗਿਆ, ਮੁੜ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜੌਨੀ ਅਰੋੜਾ ਤੇ ਸਮੂਹ ਐਮ.ਸੀਜ਼. ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਆਜ਼ਾਦ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਬਲਦੇਵ ਸਿੰਘ ਜਨੂਹਾ ਸਮੇਤ ਦੋ ਨੂੰ ਕੈਦ ਦੀ ਸਜ਼ਾ
Ad Position 24