ਦਿੜ੍ਹਬਾ ਮੰਡੀ, 28 ਜਨਵਰੀ (ਜਸਵੀਰ ਸਿੰਘ ਅÏਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਦਿੜ੍ਹਬਾ ਬਲਾਕ ਦੇ ਪਿੰਡ ਇਕਾਈਆਂ ਦੀ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਬੈਰਸੀਆਣਾ ਸਾਹਿਬ ਵਿਖੇ ਕੀਤੀ ਗਈ, ਜਿਸ ਵਿਚ ਬਹੁ ਸੰਮਤੀ ਪਿੰਡ ਇਕਾਈਆਂ ਨੇ ਵਧ ਚੜ੍ਹ ਕੇ ਭਾਗ ਲਿਆ | ਇਸ ਮੀਟਿੰਗ ਦੇ ਵਿਚ ਫੰਡਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਜਿਹੜੀਆਂ ਪਿੰਡ ਇਕਾਈਆਂ ਨੇ ਚਿੱਪਾਂ ਵਾਲੇ ਮੀਟਰ ਪੱਟਕੇ ਲਿਆਂਦੇ ਹਨ, ਨੂੰ ਦਿੜ੍ਹਬਾ ਦੇ ਬਿਜਲੀ ਬੋਰਡ ਦੇ ਐਸ.ਡੀ.ਓ. ਕੋਲ ਜਮ੍ਹਾਂ ਕਰਵਾਏ ਜਾਣਗੇ ਅਤੇ 05 ਫਰਵਰੀ ਵਾਲਾ ਪ੍ਰੋਗਰਾਮ ਐਮ.ਐਲ.ਏ. ਦੇ ਘਰਾਂ/ਦਫ਼ਤਰਾਂ ਅੱਗੇ ਦਿੱਤਾ ਜਾਵੇਗਾ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਪਿੰਡ ਇਕਾਈ ਖੇਤਲਾ ਵਲੋਂ 35 ਚਿੱਪ ਵਾਲੇ ਮੀਟਰ ਪੱਟ ਕੇ ਦਿੜ੍ਹਬਾ ਦੇ ਬਿਜਲੀ ਬੋਰਡ ਦੇ ਐਸ.ਡੀ.ਓ. ਦਿਹਾਤੀ ਨੂੰ ਜਮਾਂ ਕਰਵਾਏ ਗਏ | ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਕੈਪਰ ਅਤੇ ਬਲਾਕ ਦੇ ਆਗੂ ਬਲਦੇਵ ਸਿੰਘ ਉੱਭਿਆ ਅਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ | ਮੀਟਿੰਗ ਵਿਚ ਜਸਪ੍ਰੀਤ ਸਿੰਘ ਹਰੀਗੜ੍ਹ, ਰਣਵੀਰ ਸਿੰਘ ਬਘਰੋਲ, ਚਰਨਜੀਤ ਸਿੰਘ ਘਨੌੜ ਸੰਤਪੁਰਾ, ਬੁੱਧ ਸਿੰਘ ਸਿੰਦੜਾ, ਬਘੇਲ ਸਿੰਘ ਦਿੜ੍ਹਬਾ ਆਦਿ ਹਾਜ਼ਰ ਸਨ, ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਰਾਜਦੀਪ ਸਿੰਘ, ਗੁਰਮੀਤ ਸਿੰਘ ਧੌਲਾ ਪੱਤੀ ਦਿੜ੍ਹਬਾ ਆਪਣੇ ਸਾਥੀਆਂ ਸਮੇਤ ਬੀਕੇਯੂ ਉਗਰਾਹਾਂ ਜੱਥੇਬੰਦੀ ਨੂੰ ਛੱਡ ਕੇ ਬੀਕੇਯੂ ਆਜ਼ਾਦ ਵਿਚ ਮੌਜੂਦ ਸਨ |