29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 29-01-2026
ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਵਿਪਿਨ ਚੰਦਰ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸਬੰਧ ਵਿਚ ਨਵੇਂ ਰੋਡ ਖੂਈ ਖੇੜਾ ਪੁਲ ਨੇੜੇ ਮੌਜੂਦ ਸੀ ਤਾਂ ਰਾਕੇਸ਼ ਕੁਮਾਰ ਪੁੱਤਰ ਧਰਮਪਾਲ ਵਾਸੀ ਬੇਗਾਂ ਵਾਲੀ ਸ਼ੱਕੀ ਹਾਲਤ ਵਿਚ ਮਿਲਿਆ | ਜਿਸ ਦੇ ਹੱਥ ਵਿਚ ਇਕ ਲਾਈਟਰ ਅਤੇ ਸਿਲਵਰ ਪੰਨੀ ਸੀ | ਜਿਸ 'ਤੇ ਉਸ ਦੀ ਚੈਕਿੰਗ ਕਰਨ ਤੇ ਉਸ ਕੋਲੋਂ ਸਿਲਵਰ ਪੰਨੀ ਸਮੇਤ 10 ਰੁਪਏ ਦਾ ਅੱਧਾ ਸੜਿਆ ਨੋਟ ਬਰਾਮਦ ਹੋਇਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਕਨਵੈਨਸ਼ਨ ਅਗਲੀ ਖ਼ਬਰ ਸੀਤੋ ਰੋਡ ਸੜਕ ਦਾ ਨਿਰਮਾਣ ਨਾ ਹੋਇਆ ਤਾਂ ਨਗਰ ਨਿਗਮ ਚੋਣਾਂ ਦਾ ਕੀਤਾ ਜਾਵੇਗਾ ਬਾਇਕਾਟ-ਰਾਜਾ ਗਰੋਵਰ
Ad Position 24