06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬ ਲਈ ਕੇਂਦਰੀ ਬਜਟ 'ਚ ਵਿਸ਼ੇਸ਼ ਐਲਾਨ ਕਰੇ ਕੇਂਦਰ ਸਰਕਾਰ - ਢੀਂਡਸਾ <br/>

Ad Position 21
No active advertisement
ਅਜੀਤ ਡੈਸਕ 01-02-2026
ਸੁਨਾਮ ਊਧਮ ਸਿੰਘ ਵਾਲਾ, 31 ਜਨਵਰੀ (ਧਾਲੀਵਾਲ, ਭੁੱਲਰ) - ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਵਲੋਂ 1 ਫਰਵਰੀ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਪੇਸ਼ ਕੀਤੇ ਜਾ ਰਹੇ ਦੇਸ਼ ਦੇ 88ਵੇਂ ਕੇਂਦਰੀ ਬਜਟ ਤੋਂ ਪਹਿਲਾਂ, ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਮੌਜੂਦਾ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਇਸ ਬਜਟ ਵਿਚ ਸੂਬੇ ਲਈ ਖ਼ਾਸ ਅਤੇ ਠੋਸ ਐਲਾਨ ਕੀਤੇ ਜਾਣ | ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੇ ਮੁਸ਼ਕਿਲ ਸਮੇਂ ਵਿਚ ਦੇਸ਼ ਦੀ ਅਗਵਾਈ ਕੀਤੀ ਹੈ, ਭਾਵੇਂ ਦੇਸ਼ ਨੂੰ ਅਨਾਜ ਦੀ ਲੋੜ ਹੋਵੇ ਜਾਂ ਸਰਹੱਦਾਂ ਦੀ ਰੱਖਿਆ ਦੀ, ਸਭ ਤੋਂ ਅੱਗੇ ਖੜ੍ਹਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਯੋਗਦਾਨ ਦੇ ਬਾਵਜੂਦ ਅੱਜ ਪੰਜਾਬ ਆਰਥਿਕ ਤੌਰ 'ਤੇ ਗੰਭੀਰ ਦਬਾਅ ਹੇਠ ਹੈ | ਕਿਸੇ ਸਮੇਂ 'ਸੋਨੇ ਦੀ ਚਿੜੀ' ਅਖਵਾਉਣ ਵਾਲੇ ਪੰਜਾਬ ਦੇ ਸਿਰ ਅੱਜ ਲਗਭਗ 4 ਲੱਖ ਕਰੋੜ ਰੁਪਏ ਤੋਂ ਵੱਧ ਕਰਜ਼ਾ ਚੜ੍ਹ ਚੁੱਕਿਆ ਹੈ, ਜੋ ਸੂਬੇ ਦੀ ਆਰਥਿਕਤਾ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਸੂਬੇ ਦੀ ਜਵਾਨੀ ਵਧਦੀ ਬੇਰੁਜ਼ਗਾਰੀ ਨਾਲ ਜੂਝ ਰਹੀ ਹੈ, ਉਦਯੋਗ ਖੇਤਰ ਲਗਾਤਾਰ ਮੰਦਹਾਲੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਪੰਜਾਬ ਦੀ ਕਿਸਾਨੀ ਵੀ ਭਾਰੀ ਵਿੱਤੀ ਸੰਕਟ ਵਿਚ ਫਸੀ ਹੋਈ ਹੈ | ਅਜਿਹੇ ਹਾਲਤਾਂ ਵਿਚ ਪੰਜਾਬ ਨੂੰ ਕੇਂਦਰ ਸਰਕਾਰ ਵਲੋਂ ਵਿਸ਼ੇਸ਼ ਆਰਥਿਕ ਸਹਾਰੇ ਦੀ ਸਖ਼ਤ ਲੋੜ ਹੈ | ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਬਜਟ ਵਿਚ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ, ਪੰਜਾਬ ਵਿਚ ਉਦਯੋਗਾਂ ਦੀ ਮੁੜ ਤਰੱਕੀ ਅਤੇ ਨਵੀਂ ਇੰਡਸਟਰੀ ਸਥਾਪਿਤ ਕਰਨ ਲਈ ਠੋਸ ਨੀਤੀਗਤ ਕਦਮ ਅਤੇ ਕਿਸਾਨਾਂ ਲਈ ਪ੍ਰਭਾਵਸ਼ਾਲੀ ਤੇ ਰਾਹਤਕਾਰੀ ਐਲਾਨ ਕੀਤੇ ਜਾਣ, ਤਾਂ ਜੋ ਸੂਬੇ ਦੀ ਆਰਥਿਕਤਾ ਨੂੰ ਮੁੜ ਪਟੜੀ 'ਤੇ ਲਿਆਂਦਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਫੱਗੂਵਾਲਾ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸੰਬੰਧੀ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ <br/>
Ad Position 24
No active advertisement