ਭਵਾਨੀਗੜ੍ਹ, 31 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਫੱਗੂਵਾਲਾ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਜਨਮ ਦਿਹਾੜਾ ਸਬੰਧੀ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਜਿਸ ਦਾ ਪਿੰਡ ਦੇ ਵੱਖ-ਵੱਖ ਥਾਵਾਂ 'ਤੇ ਪਿੰਡ ਦੀਆਂ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ | ਇਸ ਨਗਰ ਕੀਰਤਨ ਵਿਚ ਰਾਗ ਜੱਥਿਆਂ ਨੇ ਕੀਰਤਨ ਕਰਦਿਆਂ ਅਤੇ ਢਾਡੀਆਂ ਅਤੇ ਕਵੀਸ਼ਰੀ ਜਥਿਆਂ ਵਲੋਂ ਗੁਰੂ ਸਾਹਿਬ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਪੰਚਾਇਤ ਮੈਂਬਰ, ਸਾਬਕਾ ਸਰਪੰਚ ਗੁਰਦੀਪ ਸਿੰਘ ਫੱਗੂਵਾਲਾ, ਹਰੀ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਟਹਿਲ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਡਾਕਟਰ ਵਿਨੇਦੀਪ ਸਿੰਘ, ਅਮਰੀਕ ਸਿੰਘ ਡਾਇਰੈਕਟਰ ਕੋਆਪਰੇਟਿਵ ਸੋਸਾਇਟੀ ਫੱਗੂਵਾਲਾ, ਜਥੇਦਾਰ ਜੋਗਾ ਸਿੰਘ, ਇਕਬਾਲ ਸਿੰਘ ਫੱਗੂਵਾਲਾ, ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ, ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਆਗੂ ਜਗਤਾਰ ਸਿੰਘ ਬਹਿਲਾ, ਮੈਨੇਜਰ ਦਵਿੰਦਰ ਸਿੰਘ ਰਾਮਪੁਰਾ, ਕਰਮਜੀਤ ਸਿੰਘ, ਨੰਬਰਦਾਰ ਹਰਜਿੰਦਰ ਸਿੰਘ, ਬੱਬੂ ਟਿਵਾਣਾ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ, ਸੇਵਾ ਮੁਕਤ ਪਿ੍ੰਸੀਪਲ ਸੁਖਦੇਵ ਕੌਰ , ਹਰਜੀਤ ਸਿੰਘ ਨਿਰਪਜੀਤ ਸਿੰਘ ਨਿੱਪੀ, ਸੁਖਜੀਤ ਸਿੰਘ ਫੱਗੂਵਾਲਾ, ਗੁਰਮੀਤ ਸਿੰਘ ਟੇਲਰ ਮਾਸਟਰ, ਗੁਰਜੀਤ ਸਿੰਘ ਅਕਾਲੀ, ਸਾਬਕਾ ਪੰਚ ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ ਫੱਗੂਵਾਲਾ, ਕੇ ਪੀ ਟਿਵਾਣਾ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਜਿੰਦਾ, ਸਾਬਕਾ ਪੰਚ ਕਰਤਾਰ ਸਿੰਘ ਅਕਾਲੀ ਆਦਿ ਹਾਜ਼ਰ ਸਨ |