07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਬੌਧਿਕ ਪ੍ਰੀਖਿਆ 'ਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਨਮਾਨਿਤ

Ad Position 21
No active advertisement
ਕੇ.ਸੀ.ਟੀ. ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਫ਼ਤਿਹਗੜ੍ਹ ਵਿਖੇ ਬੌਧਿਕ ਪ੍ਰੀਖਿਆ 'ਚ ਭਾਗ ਲੈਣ ਵਾਲੇ ਵਿਦਿਆਰਥੀ | ਤਸਵੀਰ : ਗੁਰਜੀਤ ਸਿੰਘ ਚਹਿਲ <br/> 04-02-2026
ਧਰਮਗੜ੍ਹ, 3 ਫਰਵਰੀ (ਗੁਰਜੀਤ ਸਿੰਘ ਚਹਿਲ) - ਵਿੱਦਿਆ ਭਾਰਤੀ ਉੱਚ ਸਿੱਖਿਆ ਸੰਸਥਾਨ ਦੀ ਮਹੱਤਵਪੂਰਨ ਪਹਿਲ 'ਭਾਰਤ ਬੌਧਿਕਸ' ਤਹਿਤ ਕੇ.ਸੀ.ਟੀ. ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਫ਼ਤਿਹਗੜ੍ਹ ਵਿਖੇ ਵਿਸ਼ੇਸ਼ ਪ੍ਰੀਖਿਆ ਸਫਲਤਾ ਪੂਰਵਕ ਕਰਵਾਈ ਗਈ | ਜਾਣਕਾਰੀ ਦਿੰਦਿਆਂ ਕਾਲਜ ਚੇਅਰਮੈਨ ਮੌਟੀ ਗਰਗ ਨੇ ਦੱਸਿਆ ਕਿ 'ਭਾਰਤ ਬੌਧਿਕਸ' ਇੱਕ ਰਾਸ਼ਟਰੀ ਪੱਧਰ ਦੀ ਸ਼ੈਲ਼ੀਕ ਯੋਜਨਾ ਹੈ, ਜਿਸ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਭਾਰਤੀ ਗਿਆਨ ਪ੍ਰਣਾਲੀ ਨਾਲ ਜੋੜਨਾ ਹੈ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਸੰਚਿਤ ਪ੍ਰੀਖਿਆਵਾਂ, ਸੰਸਕਿ੍ਤਿਕ ਗਤੀਵਿਧੀਆਂ ਅਤੇ ਆਧੁਨਿਕ ਸਿੱਖਿਆ ਨਾਲ ਭਾਰਤੀ ਪਰੰਪਰਾਵਾਂ ਦੇ ਸੰਮੇਲਨ ਰਾਹੀਂ ਵਿਦਿਆਰਥੀਆਂ 'ਚ ਸਭਿਆਚਾਰਕ ਗੌਰਵ, ਬੌਧਿਕ ਜਿਗਿਆਸਾ ਅਤੇ ਮੁੱਲ ਆਧਾਰਿਤ ਸੋਚ ਵਿਕਸਿਤ ਕਰਨ ਦਾ ਉਦੇਸ਼ ਰੱਖਿਆ ਗਿਆ ਹੈ | ਕਾਲਜ ਸਕੱਤਰ ਰਾਮ ਗੋਪਾਲ ਗਰਗ, ਚੇਅਰਮੈਨ ਮੌਟੀ ਗਰਗ ਅਤੇ ਪ੍ਰਧਾਨ ਜਸਵੰਤ ਸਿੰਘ ਵੜੈਚ ਵਲੋਂ ਉਕਤ ਪ੍ਰੀਖਿਆ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਗਿਆਨ ਪ੍ਰਣਾਲੀਆਂ ਸਿਰਫ਼ ਸਭਿਆਚਾਰਕ ਵਿਰਾਸਤ ਹੀ ਨਹੀਂ, ਸਗੋਂ ਆਧੁਨਿਕ ਸਮੱਸਿਆਵਾਂ ਦੇ ਹੱਲ ਲਈ ਵੀ ਮਾਰਗ ਦਰਸ਼ਕ ਸਾਬਤ ਹੋ ਸਕਦੀਆਂ ਹਨ | ਇਸ ਮੌਕੇ ਕਾਲਜ ਸਰਪ੍ਰਸਤ ਸਤਵੰਤ ਸਿੰਘ ਖੰਡੇਬਾਦ, ਸਕੱਤਰ ਰਾਮ ਗੋਪਾਲ ਗਰਗ, ਪਿ੍ੰਸੀਪਲ ਮਨੋਜ ਕੁਮਾਰ, ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਰਾਜੇਵਾਲ 6 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਕਰੇਗੀ ਅਗਲੇ ਸੰਘਰਸ਼ ਦੀ ਰੂਪ ਰੇਖਾ ਦਾ ਐ... ਅਗਲੀ ਖ਼ਬਰ ਮੈਡਮ ਨਿਸ਼ਾਤ ਅਖ਼ਤਰ ਦੀ ਨਿਯੁਕਤੀ 'ਤੇ ਦਿੱਤੀ ਮੁਬਾਰਕਬਾਦ <br/>
Ad Position 24