26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪਨਗਰੇਨ ਦੇ ਇੰਸਪੈਕਟਰ ਨੇ ਆਪਣੇ ਹੀ ਵਿਭਾਗ ਦੇ ਸੁਰੱਖਿਆ ਕਰਮੀ ਤੋਂ ਵਿਦੇਸ਼ ਭੇਜਣ ਦੇ ਨਾਂਅ ਹੇਠ ਲਏ ਲੱਖਾਂ ਰੁਪਏ <br/>

Ad Position 21
No active advertisement
ਅਜੀਤ ਡੈਸਕ 07-02-2026
ਸੰਗਰੂਰ, 6 ਫਰਵਰੀ (ਦਮਨਜੀਤ) - ਪਨਗਰੇਨ ਵਿਭਾਗ ਵਿਚ ਸੁਰੱਖਿਆ ਕਰਮੀ ਵਜੋਂ ਸੇਵਾਵਾਂ ਨਿਭਾਅ ਰਹੇ ਨੌਜਵਾਨ ਦੇ ਖ਼ੁਦਕੁਸ਼ੀ ਮਾਮਲੇ ਵਿਚ ਸੰਗਰੂਰ ਪੁਲਿਸ ਵਲੋਂ ਪਨਗਰੇਨ ਦੇ ਹੀ ਇੰਸਪੈਕਟਰ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਥਾਣਾ ਸਿਟੀ-1 ਸੰਗਰੂਰ ਵਿਖੇ ਦਰਜ ਹੋਏ ਇਸ ਮੁਕੱਦਮੇ ਮੁਤਾਬਿਕ ਮਿ੍ਤਕ ਦੇ ਪਿਤਾ ਬਹਾਦਰਪਾਲ ਵਾਸੀ ਮਹੇਸ਼ ਨਗਰ ਧੂਰੀ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਏ ਕਿ ਉਸ ਦਾ ਲੜਕਾ ਵਿਨੋਦ ਕੁਮਾਰ ਪਨਗਰੇਨ ਵਿਭਾਗ ਧੂਰੀ ਵਿਖੇ ਆਊਟਸੋਰਸਜ ਤਹਿਤ ਸੁਰੱਖਿਆ ਕਰਮੀ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ ਤਾਂ ਪਨਗਰੇਨ ਦੇ ਇੰਚਾਰਜ ਇੰਸਪੈਕਟਰ ਜਸਮੀਤ ਸਿੰਘ ਵਲੋਂ ਵਿਨੋਦ ਕੁਮਾਰ ਨੂੰ ਵਿਦੇਸ਼ ਭੇਜਣ ਦੇ ਨਾਂਅ ਉੱਤੇ ਵਿਨੋਦ ਪਾਸੋਂ 13 ਲੱਖ ਰੁਪਏ ਲੈ ਲਏ ਸਨ ਅਤੇ ਵਿਨੋਦ ਨੂੰ ਅੰਬੈਸੀ ਵਲੋਂ ਦੁਬਈ ਤੋਂ ਹੀ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ | ਤੈਅ ਹੋਏ ਦੇਸ਼ ਵਿਚ ਨਾ ਪਹੁੰਚ ਸਕਣ ਕਾਰਨ ਵਿਨੋਦ ਕੁਮਾਰ ਇੰਸਪੈਕਟਰ ਜਸਮੀਤ ਸਿੰਘ ਤੋਂ ਆਪਣੇ 13 ਲੱਖ ਰੁਪਏ ਵਾਪਸ ਮੰਗਦਾ ਰਿਹਾ ਪਰ ਉਸ ਨੇ ਇਹ ਰਕਮ ਵਾਪਸ ਨਹੀਂ ਕੀਤੀ | ਬਹਾਦਰਪਾਲ ਮੁਤਾਬਿਕ ਲੰਘੀ 4 ਫਰਵਰੀ ਨੂੰ ਸ਼ਾਮ ਸਮੇਂ ਉਸ ਦਾ ਲੜਕਾ ਵਿਨੋਦ ਕੁਮਾਰ ਘਰ ਵਾਪਸ ਆਇਆ ਤਾਂ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਜਾਪਦੀ ਸੀ ਜਿਸ ਦੇ ਚੱਲਦਿਆਂ ਵਿਨੋਦ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਧੂਰੀ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਰੈਫ਼ਰ ਕਰ ਦਿੱਤਾ ਪਰ ਬਹਾਦਰਪਾਲ ਵਿਨੋਦ ਨੂੰ ਇਲਾਜ ਲਈ ਸਿਬੀਆ ਹਸਪਤਾਲ ਸੰਗਰੂਰ ਲੈ ਗਿਆ ਜਿੱਥੇ ਇਲਾਜ ਦੌਰਾਨ ਵਿਨੋਦ ਕੁਮਾਰ ਦੀ ਮੌਤ ਹੋ ਗਈ | ਬਹਾਦਰਪਾਲ ਨੇ ਦੋਸ਼ ਲਗਾਇਆ ਕਿ ਉਸ ਦੇ ਲੜਕੇ ਵਿਨੋਦ ਕੁਮਾਰ ਨੇ ਇੰਸਪੈਕਟਰ ਜਸਮੀਤ ਸਿੰਘ ਵਲੋਂ ਪੈਸੇ ਨਾ ਮੋੜਨ ਕਾਰਨ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ ਜਿਸ ਦੇ ਚੱਲਦਿਆਂ ਪੁਲਿਸ ਨੇ ਇੰਸਪੈਕਟਰ ਜਸਮੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਸਾੜੇ ਪੁਤਲੇ- ਵਪਾਰਕ ਸਮਝੌਤੇ ਦਾ ਕੀਤਾ ਵਿਰੋਧ <br/> ਅਗਲੀ ਖ਼ਬਰ ਧੂਰੀ-ਲੁਧਿਆਣਾ-ਹਿਸਾਰ ਰੂਟ 'ਤੇ ਕਈ ਰੇਲ ਗੱਡੀਆਂ ਮੁੜ ਚਾਲੂ <br/>
Ad Position 24