ਭਵਾਨੀਗੜ੍ਹ, 22 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਸਰਕਾਰ ਵਲੋਂ ਭੇਜੀ ਗਰਾਂਟ ਅਨੁਸਾਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਦੀਆਂ ਵਿਦਿਆਰਥਣਾਂ ਨੇ ਜੈਪੁਰ ਅਤੇ ਹੋਰ ਇਤਿਹਾਸਕ ਸਥਾਨਾਂ ਦਾ ਟੂਰ ਪਿ੍ੰਸੀਪਲ ਹਰਜਿੰਦਰ ਸਿੰਘ ਦੀ ਅਗਵਾਈ ਲਗਾਇਆ ਗਿਆ | ਪਿ੍ੰਸੀਪਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰ ਦੌਰਾਨ ਵਿਦਿਆਰਥਣਾਂ ਨੂੰ ਜੈਪੁਰ ਦੇ ਹੋਟਲ ਵਿੱਚ ਠਹਿਰਾਇਆ ਗਿਆ ਅਤੇ ਗਾਈਡ ਦੀ ਸਹਾਇਤਾ ਨਾਲ ਇਤਿਹਾਸਕ ਸਥਾਨਾਂ 'ਤੇ ਲਿਜਾ ਕੇ ਉਨ੍ਹਾਂ ਨੂੰ ਸਥਾਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਰਲਾ ਮੰਦਰ, ਸਾਇੰਸ ਪਾਰਕ, ਚਿੜੀਆ ਘਰ ਅਤੇ ਚੌਕੀ ਧਾਣੀ ਆਦਿ ਸਥਾਨ ਵੀ ਦਿਖਾਏ ਗਏ | ਵਾਪਸੀ ਦੌਰਾਨ ਸ੍ਰੀ ਸਾਲਾਸਰ ਧਾਮ ਵਿਖੇ ਦਰਸ਼ਨ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਟੂਰ ਦੌਰਾਨ ਪੰਜਾਬੀ ਲੈਕਚਰਾਰ ਇਕਬਾਲ ਕੌਰ, ਅਨੀਤਾ ਰਾਣੀ, ਪ੍ਰਭਜੋਤ ਕੌਰ, ਆਸ਼ਾ ਰਾਣੀ, ਗੁਰਪਰਗਟ ਸਿੰਘ, ਸੁਸ਼ੀਲ ਕੁਮਾਰ ਅਤੇ ਤਰਨਜੀਤ ਸਿੰਘ (ਸਾਰੇ ਅਧਿਆਪਕ) ਵੀ ਨਾਲ ਸਨ |