26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 23-02-2026
ਸ਼ੇਰਪੁਰ, 22 ਫਰਵਰੀ (ਮੇਘ ਰਾਜ ਜੋਸ਼ੀ) - ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਸ਼ਾਖਾ ਸੁਨਾਮ ਦੁਆਰਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਮਨਗਰ ਛੰਨਾ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਦੇ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ੍ਰੀ ਆਸ਼ੂਤੋਸ਼ ਦੇ ਪਰਮ ਸ਼ਿਸ਼ਿਆ ਸਾਧਵੀ ਈਸ਼ਵਰ ਪ੍ਰੀਤਾ ਭਾਰਤੀ ਨੇ ਦੱਸਿਆ ਕਿ ਯੁੱਗ ਪੁਰਸ਼ ਜਦੋਂ ਵੀ ਇਸ ਧਰਤੀ 'ਤੇ ਆਉਂਦੇ ਹਨ ਉਹ ਜਗਤ ਵਿਚ ਉੱਜਵਲਾ ਨਵਚੇਤਨਾ ਤੇ ਨਵਸੁਜਨ ਦਾ ਸੰਚਾਰ ਕਰਦੇ ਹਨ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਸੰਤ ਮਹਾਂਪੁਰਸ਼ ਇਸ ਧਰਤੀ 'ਤੇ ਅਵਤਾਰ ਲੈਂਦੇ ਹਨ, ਤੇ ਇਸ ਤਰ੍ਹਾਂ ਦੇ ਹੀ ਮਹਾਂਪੁਰਸ਼ ਗੁਰੂ ਰਵਿਦਾਸ ਜੀ ਇੱਕ ਮਹਾਨ ਸਤਿਗੁਰੂ ਨੇ ਦਿਵਿਆ ਰਾਸ਼ਟਰ ਤੇ ਸੁਜਨ ਅਧਿਆਤਮਿਕ ਪ੍ਰਚੰਡ ਕ੍ਰਾਂਤੀ ਲਿਆਂਦੀ | ਸਮਾਗਮ ਵਿਚ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਮੁੱਖ ਬੁਲਾਰੇ ਨਰਿੰਦਰ ਪਾਲ ਸਿੰਘ ਛੰਨਾ, ਇੰਦਰਜੀਤ ਕੌਰ, ਡਾ ਸ਼ਮਸ਼ੇਰ ਸਿੰਘ, ਗਰੀਬ ਸਿੰਘ, ਸਾਬਕਾ ਸਰਪੰਚ ਸੁਮਨ ਸ਼ਰਮਾ, ਜਸਵੀਰ ਸਿੰਘ ਛੰਨਾ, ਮਨਪ੍ਰੀਤ ਸਿੰਘ ਗਰੇਵਾਲ, ਬਲਜਿੰਦਰ ਸਿੰਘ, ਗੁਰਸੇਵਕ ਸਿੰਘ, ਮਾਸਟਰ ਬਲਦੇਵ ਸਿੰਘ ਖੇੜੀ, ਅਮਰਜੀਤ ਸਿੰਘ ਖੇੜੀ, ਕਰਮਜੀਤ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ ਢੀਂਡਸਾ, ਤੇਜਾ ਸਿੰਘ, ਰੂਪਾ ਸਿੰਘ, ਚੂਹੜ ਸਿੰਘ ਸੋਹੀ, ਸੰਗਾਰਾ ਸਿੰਘ ਖਹਿਰਾ, ਖੁਸ਼ਦੇਵ ਕੁਮਾਰ ਸ਼ਰਮਾ, ਬਲਜੀਤ ਸਿੰਘ, ਹਰੀ ਸਿੰਘ ਚਹਿਲ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਾਮ ਜਪਣ ਵਾਲੀਆਂ ਭੈਣਾਂ ਨੇ ਵੀ ਅਤੇ ਸੰਗਤ ਨੇ ਹਾਜ਼ਰੀ ਲਵਾ ਕੇ ਇਸ ਪ੍ਰੋਗਰਾਮ ਦਾ ਲਾਹਾ ਲਿਆ |
Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਰੋਜ਼ਾ ਇਫ਼ਤਾਰੀ ਦਾ ਪ੍ਰਬੰਧ ਕੀਤਾ ਅਗਲੀ ਖ਼ਬਰ ਕਿਸਾਨੀ ਘੋਲਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ
Ad Position 24